ਜਲਦ ਹੋਵੇਗੀ ਪੁਲਾੜ ਦੀ ਸੈਰ - ਸਪੇਨ ਦੀ ਪੁਲਾੜ ਸੈਰ-ਸਪਾਟਾ ਕੰਪਨੀ ਨੇ ਹੈਦਰਾਬਾਦ 'ਚ ਕੀਤਾ ਟੈਸਟ ਰਾਈਡ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਪੇਨ ਦੀ ਕੰਪਨੀ ਨੇ ਟਾਟਾ ਇੰਸਟੀਚਿਊਟ ਆਫ਼ ਫ਼ੰਡਾਮੈਂਟਲ ਰਿਸਰਚ ਨਾਲ ਕੀਤਾ ਸੀ ਸਹਿਯੋਗ ਲਈ ਸੰਪਰਕ 

Image

 

ਹੈਦਰਾਬਾਦ - ਟਾਟਾ ਇੰਸਟੀਚਿਊਟ ਆਫ਼ ਫ਼ੰਡਾਮੈਂਟਲ ਰਿਸਰਚ ਬੈਲੂਨ ਫ਼ੈਸਿਲਿਟੀ ਵੱਲੋਂ ਲਾਂਚ ਕੀਤੇ ਗਏ ਕੈਪਸੂਲ ਸਦਕਾ ਬੁੱਧਵਾਰ ਨੂੰ ਹੈਦਰਾਬਾਦ ਪੁਲਾੜ ਸੈਰ-ਸਪਾਟੇ ਦਾ ਟੈਸਟਿੰਗ ਮੈਦਾਨ ਬਣ ਗਿਆ। ਇਸ ਕੈਪਸੂਲ ਨੇ ਅਸਮਾਨ ਵੱਲ੍ਹ ਉਡਾਰੀ ਭਰੀ ਅਤੇ ਫ਼ੇਰ ਵਾਪਸ ਆਇਆ, ਨੇ 39 ਕਿਲੋਮੀਟਰ ਦਾ ਸਫ਼ਲ ਸਫ਼ਰ ਕੀਤਾ। ਆਪਣੀ ਕਿਸਮ ਦੀ ਇਸ ਨਿਵੇਕਲੀ ਸਹੂਲਤ ਨਾਲ ਜੁੜੇ ਵਿਗਿਆਨੀਆਂ ਨੇ ਕਿਹਾ ਕਿ ਇਹ ਟ੍ਰਾਇਲ ਉਡਾਣ ਸਪੇਨ ਸਥਿਤ ਇੱਕ ਗਲੋਬਲ ਸਪੇਸ ਟੂਰਿਜ਼ਮ ਟਰੈਵਲ ਕੰਪਨੀ 'ਹੈਲੋ ਸਪੇਸ' ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। 

"ਵੱਡੇ ਕੈਪਸੂਲਾਂ ਨਾਲ ਜੁੜੇ ਸਾਡੇ ਤਜਰਬੇ ਨੂੰ ਦੇਖਦੇ ਹੋਏ ਕੰਪਨੀ ਨੇ ਸਾਨੂੰ ਇਸ ਟੈਸਟ ਲਈ ਸੰਪਰਕ ਕੀਤਾ। ਜਿਹੜਾ ਅਸੀਂ ਬੁੱਧਵਾਰ ਨੂੰ ਲਾਂਚ ਕੀਤਾ, ਉਹ 2.87 ਲੱਖ ਕਿਊਬਿਕ ਮੀਟਰ ਵਾਲਾ ਸੀ ਜੋ 800 ਕਿੱਲੋਗ੍ਰਾਮ ਪੇਲੋਡ ਚੁੱਕਣ 'ਚ ਸਮਰੱਥ ਸੀ। ਇਸ ਵਿੱਚ 620 ਕਿੱਲੋਗ੍ਰਾਮ ਹੈਲੋ ਕੈਪਸੂਲ ਦਾ ਭਰ ਸੀ ਅਤੇ ਬਾਕੀ ਹੋਰ ਸਹਾਇਕ ਉਪਕਰਣਾਂ ਦਾ ਸੀ। ਟਾਟਾ ਇੰਸਟੀਚਿਊਟ ਆਫ਼ ਫ਼ੰਡਾਮੈਂਟਲ ਰਿਸਰਚ ਬੈਲੂਨ ਫ਼ੈਸਿਲਿਟੀ ਕਮੇਟੀ ਦੇ ਚੇਅਰਪਰਸਨ ਦੇਵੇਂਦਰ ਓਝਾ ਨੇ ਕਿਹਾ।

ਉਸ ਨੇ ਕਿਹਾ ਕਿ ਇਹ ਅਜ਼ਮਾਇਸ਼ ਸਫਲ ਰਹੀ, ਅਤੇ ਦੱਸਿਆ ਕਿ ਜਦੋਂ ਕੰਪਨੀ ਇਸ ਨੂੰ ਵਪਾਰਕ ਤੌਰ 'ਤੇ ਲਾਂਚ ਕਰੇਗੀ, ਤਾਂ ਇਹ ਛੇ ਤੋਂ ਅੱਠ ਲੋਕਾਂ ਨੂੰ ਲਿਜਾ ਸਕਦੀ ਹੈ।

ਓਝਾ ਨੇ ਕਿਹਾ, "ਇਸ ਦਾ ਉਦੇਸ਼ ਲੋਕਾਂ ਨੂੰ ਸਟ੍ਰੈਟੋਸਫ਼ੀਅਰ ਤੱਕ ਲਿਜਾਣਾ ਹੈ ਜਿੱਥੋਂ ਉਹ ਧਰਤੀ ਦਾ ਕਿਨਾਰੇ ਦੇਖ ਸਕਦੇ ਹਨ।”