ਕਸ਼ਮੀਰ ‘ਚ ਸ਼ੀਤਲਹਿਰ ਜਾਰੀ, ਸ਼ੁੱਕਰਵਾਰ ਤੋਂ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ
ਕਸ਼ਮੀਰ ਵਿਚ ਬੁੱਧਵਾਰ ਨੂੰ ਸ਼ੀਤਲਹਿਰ ਦਾ ਕਹਿਰ ਜਾਰੀ ਹੈ ਅਤੇ ਹੇਠਲਾ ਤਾਪਮਾਨ.......
ਸ਼੍ਰੀਨਗਰ : ਕਸ਼ਮੀਰ ਵਿਚ ਬੁੱਧਵਾਰ ਨੂੰ ਸ਼ੀਤਲਹਿਰ ਦਾ ਕਹਿਰ ਜਾਰੀ ਹੈ ਅਤੇ ਹੇਠਲਾ ਤਾਪਮਾਨ ਬਹੁਤ ਘੱਟ ਦਰਜ਼ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਜੰਮੂ ਅਤੇ ਕਸ਼ਮੀਰ ਵਿਚ ਸ਼ੁੱਕਰਵਾਰ ਤੋਂ ਤਾਜ਼ਾ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਜਤਾਈ ਹੈ। ਘਾਟੀ 40 ਦਿਨਾਂ ਦੀ ਗੁੜੀ ਸਰਦੀ ਦੀ ਮਿਆਦ ਤੋਂ ਗੁਜਰ ਰਹੀ ਹੈ, ਜਿਸ ਨੂੰ ਚਿੱਲਈ ਕਲਾਂ ਕਿਹਾ ਜਾਂਦਾ ਹੈ।
ਇਹ 21 ਦਸੰਬਰ ਤੋਂ ਸ਼ੁਰੂ ਹੁੰਦਾ ਹੈ ਅਤੇ 30 ਜਨਵਰੀ ਨੂੰ ਖ਼ਤਮ ਹੁੰਦਾ ਹੈ। ਸ਼੍ਰੀਨਗਰ ਵਿਚ ਬੁੱਧਵਾਰ ਦਾ ਹੇਠਲਾ ਤਾਪਮਾਨ ਸਿਫ਼ਰ ਤੋਂ 3.0 ਡਿਗਰੀ ਹੇਠਾਂ, ਪਹਲਗਾਮ ਦਾ ਸਿਫ਼ਰ ਤੋਂ 5.0 ਡਿਗਰੀ ਹੇਠਾਂ, ਗੁਲਮਰਗ ਦਾ ਸਿਫ਼ਰ ਤੋਂ 2.2 ਡਿਗਰੀ ਹੇਠਾਂ ਦਰਜ਼ ਕੀਤਾ ਗਿਆ। ਇਸ ਵਿਚ ਲੇਹ ਦਾ ਰਾਤ ਦਾ ਤਾਪਮਾਨ ਸਿਫ਼ਰ ਤੋਂ 9.9 ਡਿਗਰੀ ਸੈਲਸੀਅਸ ਹੇਠਾਂ ਅਤੇ ਕਾਰਗਿਲ ਦਾ ਸਿਫ਼ਰ ਤੋਂ 15.3 ਡਿਗਰੀ ਹੇਠਾਂ ਦਰਜ਼ ਕੀਤਾ ਗਿਆ।
ਜੰਮੂ ਵਿਚ ਬੁੱਧਵਾਰ ਨੂੰ ਹੇਠਲਾ ਤਾਪਮਾਨ 4.9 ਡਿਗਰੀ ਸੈਲਸੀਅਸ, ਕਟਰਾ ਦਾ 5.1 ਡਿਗਰੀ, ਬਟੋਟ ਦਾ ਸਿਫ਼ਰ ਤੋਂ 0.1 ਡਿਗਰੀ ਹੇਠਾਂ, ਬਨਿਹਾਲ ਦਾ ਤਾਪਮਾਨ ਸਿਫ਼ਰ ਤੋਂ 0.4 ਡਿਗਰੀ ਹੇਠਾਂ ਅਤੇ ਭਦਰਵਾਹ ਦਾ ਸਿਫ਼ਰ ਤੋਂ 1.8 ਡਿਗਰੀ ਹੇਠਾਂ ਦਰਜ਼ ਕੀਤਾ ਗਿਆ।