ਪੰਜਾਬ ‘ਚ ਠੰਡ ਨੇ ਤੋੜਿਆ ਸਾਲਾਂ ਦਾ ਰਿਕਾਰਡ, 1 ਡਿਗਰੀ ਤੋਂ ਵੀ ਹੇਠਾਂ ਪਹੁੰਚਿਆ ਤਾਪਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਚੰਡੀਗੜ੍ਹ ਵਿਚ ਠੰਡ ਦਾ ਕਹਿਰ ਜਾਰੀ ਹੈ। ਸੂਬੇ ਵਿਚ ਸ਼ੀਤ ਲਹਿਰ ਨੇ ਲੋਕਾਂ ਦਾ ਬੁਰਾ ਹਾਲ ਕਰ ਦਿਤਾ ਹੈ। ਸੂਬੇ ਵਿਚ ਤਾਪਮਾਨ ਇਕ...

Temperature dropped below 1 degree

ਚੰਡੀਗੜ੍ਹ (ਸਸਸ) : ਪੰਜਾਬ ਅਤੇ ਚੰਡੀਗੜ੍ਹ ਵਿਚ ਠੰਡ ਦਾ ਕਹਿਰ ਜਾਰੀ ਹੈ। ਸੂਬੇ ਵਿਚ ਸ਼ੀਤ ਲਹਿਰ ਨੇ ਲੋਕਾਂ ਦਾ ਬੁਰਾ ਹਾਲ ਕਰ ਦਿਤਾ ਹੈ। ਸੂਬੇ ਵਿਚ ਤਾਪਮਾਨ ਇਕ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। ਸੂਬੇ ਵਿਚ ਕੜਾਕੇ ਦੀ ਠੰਡ ਦੀ ਚਪੇਟ ਵਿਚ ਆਉਣ ਨਾਲ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਬਠਿੰਡਾ ਸਭ ਤੋਂ ਜ਼ਿਆਦਾ ਠੰਡਾ ਹੈ ਅਤੇ ਇੱਥੇ ਤਾਪਮਾਨ 0.9 ਡਿਗਰੀ ਸੈਲਸੀਅਸ ਰਿਕਾਰਡ ਉਤੇ ਪਹੁੰਚ ਗਿਆ ਹੈ। ਚੰਡੀਗੜ੍ਹ ‘ਚ ਵੀ ਤਾਪਮਾਨ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਇੱਥੇ ਤਾਪਮਾਨ ਚਾਰ ਡਿਗਰੀ ‘ਤੇ ਪਹੁੰਚ ਗਿਆ ਹੈ।

ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਉਸ ਦੀ ਉਮਰ ਲਗਭੱਗ 40-45 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਲਾਸ਼ ਦੀ ਪਹਿਚਾਣ ਕਰਨ ਲਈ ਸਿਵਲ ਹਸਪਤਾਲ ਦੇ ਮਾਰਚਰੀ ਵਿਚ 72 ਘੰਟਿਆਂ ਲਈ ਰੱਖਿਆ ਗਿਆ ਹੈ। ਉਥੇ ਹੀ ਗੁਰਦਾਸਪੁਰ  ਦੇ ਕਲਾਨੌਰ ਬਲਾਕ ਦੇ ਪਿੰਡ ਮਸਤਕੋਟ ਵਿਚ ਠੰਡ ਕਾਰਨ ਖੇਤ ਵਿਚ ਹੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਡੇਵਿਡ ਮਸੀਹ (55) ਦੇ ਰੂਪ ਵਿਚ ਹੋਈ ਹੈ। 

ਇਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਅਧਿਕਤਮ ਤਾਪਮਾਨ 18.2 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਿਹਾ। ਜਲੰਧਰ ਵਿਚ ਹੇਠਲਾ ਤਾਪਮਾਨ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿਚ ਹੇਠਲਾ ਤਾਪਮਾਨ 2.4 ਡਿਗਰੀ ਸੈਲਸੀਅਸ ਰਿਹਾ। ਪਟਿਆਲਾ ਵਿਚ ਹੇਠਲਾ ਤਾਪਮਾਨ 4.8 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ ਵਿਚ ਹੇਠਲਾ ਤਾਪਮਾਨ 4.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਨੰਦਪੁਰ ਸਾਹਿਬ ਵਿਚ ਹੇਠਲਾ ਤਾਪਮਾਨ 3.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਇੰਡੀਆ ਮੈਟਰੋਲਾਜੀਕਲ ਡਿਪਾਰਟਮੈਂਟ ਚੰਡੀਗੜ੍ਹ ਦੇ ਪੂਰਵ ਅਨੁਮਾਨ ਦੇ ਮੁਤਾਬਕ 30 ਦਸੰਬਰ ਤੱਕ ਸਵੇਰੇ ਸ਼ਾਮ ਕੋਹਰਾ ਪੈਣ ਅਤੇ ਦਿਨ ਵਿਚ ਮੱਧਮ ਧੁੱਪ ਨਿਕਲਣ ਦੀ ਸੰਭਾਵਨਾ ਹੈ ਪਰ 31 ਦਸੰਬਰ ਤੋਂ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੇ ਲੱਛਣ ਹਨ। ਇਸ ਤੋਂ ਬਾਅਦ ਕੋਹਰੇ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ਵਿਚ ਬੱਦਲ ਬਣੇ ਰਹਿ ਸਕਦੇ ਹਨ, ਜਿਸ ਦੇ ਨਾਲ ਠੰਡ ਵਿਚ ਹੋਰ ਵਾਧਾ ਹੋਵੇਗਾ। ਮੌਸਮ ਵਿਭਾਗ ਦੇ ਪੂਰਵ ਅਨੁਮਾਨ ਤੋਂ ਸਪੱਸ਼ਟ ਹੈ ਕਿ ਨਵਾਂ ਸਾਲ ਕੜਾਕੇ ਦੀ ਠੰਡ ਵਿਚ ਮਨਾਇਆ ਜਾਵੇਗਾ।