1 ਅਪ੍ਰੈਲ ਤੋਂ ਲਾਂਚ ਹੋਵੇਗੀ ਨਵੀਂ ਹੈਲਥ ਇੰਸ਼ੋਰੈਂਸ ਪਾਲਿਸੀ, ਸਾਰੀਆਂ ਸਿਹਤ ਜ਼ਰੂਰਤਾਂ ਸ਼ਾਮਲ!

ਏਜੰਸੀ

ਖ਼ਬਰਾਂ, ਰਾਸ਼ਟਰੀ

Arogya Sanjeevani Policy ਤੋਂ ਬਾਅਦ ਕੰਪਨੀ ਦਾ ਨਾਮ ਜੁੜਿਆ...

Launch Arogya sanjeevani policy

ਨਵੀਂ ਦਿੱਲੀ: ਬਾਜ਼ਾਰ ਵਿਚ ਸਿਹਤ ਬੀਮਾ ਦੇ ਕਈ ਪ੍ਰੋਡਕਟ ਉਪਲੱਬਧ ਹੈ। ਜਿਸ ਦੀ ਵਜ੍ਹਾ ਨਾਲ ਖਰੀਦਦਾਰ ਅਕਸਰ ਦੁਚਿੱਤੀ ਵਿਚ ਫਸ ਜਾਂਦੇ ਹਨ ਕਿ ਕਿਹੜੀ ਹੈਲਥ ਇੰਸ਼ੋਰੈਂਸ ਪਾਲਿਸੀ ਖਰੀਦੀਏ। ਉਹ ਇਹ ਵੀ ਜਾਣਦੇ ਹੁੰਦੇ ਕਿ ਇਸ ਦੀ ਤੁਲਨਾ ਕਿਵੇਂ ਕੀਤੀ ਜਾ ਸਕਦੀ ਹੈ। ਇਸ ਦੁਚਿੱਤੀ ਨੂੰ ਰੋਕਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਿਹਤ ਬੀਮਾ ਖਰੀਦਣ ਲਈ ਪ੍ਰੋਤਸਾਹਿਤ ਕਰਨ ਲਈ ਇੰਸ਼ੋਰੈਂਸ ਰੇਗੁਲੇਟਰ ਐਂਡ ਡੈਵਲਪਮੈਂਟ ਅਥਾਰਿਟੀ ਆਫ ਇੰਡੀਆ ਇੰਸ਼ੋਰੈਂਸ ਕੰਪਨੀਆਂ ਨੂੰ ਇਕ ਸਰਕੂਲਰ ਜਾਰੀ ਸਟੈਂਡਰਡ ਹੈਲਥ ਇੰਸ਼ੋਰੈਂਸ ਪ੍ਰੋਡਕਟ ਆਫਰ ਕਰਨ ਦਾ ਹੁਕਮ ਦਿੱਤਾ ਹੈ ਜਿਸ ਦੁਆਰਾ ਸਾਰੇ ਪਾਲਿਸੀਧਾਰਕਾਂ ਦੀਆਂ ਮੂਲ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਸਕੇ।

IRDAI ਮੁਤਾਬਕ ਇਸ ਪਾਲਿਸੀ ਦਾ ਨਾਮ ਅਰੋਗਿਆ ਸੰਜੀਵਨੀ ਪਾਲਿਸੀ ਹੋਵੇਗਾ।  Arogya Sanjeevani Policy ਤੋਂ ਬਾਅਦ ਕੰਪਨੀ ਦਾ ਨਾਮ ਜੁੜਿਆ ਹੋਵੇਗਾ। ਇੰਸ਼ੋਰੈਂਸ ਕੰਪਨੀਆਂ ਨੂੰ ਪਾਲਿਸੀ ਨਾਲ ਜੁੜੇ ਕਿਸੇ ਵੀ ਦਸਤਾਵੇਜ਼ ਵਿਚ ਕੋਈ ਹੋਰ ਨਾਮ ਜੋੜਨ ਦੀ ਇਜ਼ਾਜਤ ਨਹੀਂ ਹੋਵੇਗੀ। 1 ਅਪ੍ਰੈਲ 2020 ਤੋਂ ਕੰਪਨੀਆਂ ਨਵੀਆਂ ਪਾਲਿਸੀਆਂ ਜਾਰੀ ਕਰਨਗੀਆਂ। Arogya Sanjeevani Policy ਵਿਚ ਘਟ ਤੋਂ ਘਟ ਇਕ ਲੱਖ ਰੁਪਏ ਅਤੇ ਵਧ ਤੋਂ ਵਧ 5 ਲੱਖ ਰੁਪਏ ਹੋਵੇਗੀ।

ਇਹ ਇਕ ਸਾਲ ਦੀ ਪਾਲਿਸੀ ਪੀਰੀਅਡ ਲਈ ਆਫਰ ਕੀਤੀ ਜਾਵੇਗੀ। ਇਸ ਸਿਹਤ ਬੀਮਾ ਪਾਲਿਸੀ ਲਈ ਘਟ ਤੋਂ ਘਟ ਉਮਰ 18 ਸਾਲ ਅਤੇ ਵਧ ਤੋਂ ਵਧ ਉਮਰ 65 ਸਾਲ ਤੈਅ ਕੀਤੀ ਗਈ ਹੈ। ਇਸ ਨੂੰ ਰੀਨਿਊ ਕਰਵਾਇਆ ਜਾ ਸਕਦਾ ਹੈ। ਇਸ ਨੂੰ ਅਪਣੀ ਪਤਨੀ ਜਾਂ ਪਤੀ ਲਈ ਮਾਪਿਆਂ ਜਾਂ ਸਹੁਰੇ ਅਤੇ 3 ਮਹੀਨਿਆਂ ਤੋਂ 25 ਸਾਲ ਦੇ ਡਿਪੈਂਡੇਟ ਬੱਚਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਿਚ ਕਿਸੇ ਵੀ ਤਰੀਕੇ ਨਾਲ ਪ੍ਰੀਮੀਅਮ ਪੇਮੈਂਟ ਕੀਤਾ ਜਾ ਸਕਦਾ ਹੈ।

ਤੁਸੀਂ ਮਹੀਨੇ ਬਾਅਦ, ਤਿੰਨ ਮਹੀਨਿਆਂ ਬਾਅਦ ਜਾਂ ਫਿਰ ਸਾਲ ਬਾਅਦ ਕਿਸੇ ਵੀ ਮੋਡ ਵਿਚ ਪ੍ਰੀਮੀਅਮ ਦਾ ਪੇਮੈਂਟ ਕਰ ਸਕਦੇ ਹੋ। ਪ੍ਰੀਮੀਅਮ ਪ੍ਰਾਇਸਿੰਗ ਵਿਚ ਯੂਨੀਫਾਰਮਿਰਟੀ ਹੋਵੇਗੀ। ਸਲਾਨਾ ਪ੍ਰੀਮੀਅਮ ਪੇਮੈਂਟ ਦੇ ਕੇਸ ਵਿਚ 30 ਦਿਨਾਂ ਦਾ ਗ੍ਰੇਸ ਪ੍ਰੀਰੀਅਡ ਮਿਲੇਗਾ। ਜਦਕਿ ਹੋਰ ਪੇਮੈਂਟ ਦੇ ਮਾਮਲਿਆਂ ਵਿਚ 15 ਦਿਨ ਦਾ ਗ੍ਰੇਸ ਪ੍ਰੀਰੀਅਡ ਹੋਵੇਗਾ। ਕਮਰੇ ਦੇ ਕਿਰਾਏ ਦਾ ਭੁਗਤਾਨ ਬੀਮੇ ਦੀ ਰਕਮ ਦਾ 2 ਪ੍ਰਤੀਸ਼ਤ ਜਾਂ 5,000 ਰੁਪਏ ਹੋਵੇਗਾ।

ਇੰਡਿਵੀਜ਼ੁਅਲ ਦੇ ਨਾਲ ਫੈਮਿਲੀ ਫਲੋਟਰ ਪਲਾਨ ਵੀ ਹੈ। ਇਸ ਪਾਲਿਸੀ ਤੇ ਕੋਈ ਰਾਈਡਰ ਜਾਂ ਟਾਪ-ਅਪ ਨਹੀਂ ਹੈ। ਮੋਤਿਆਬਿੰਦ ਦੇ ਮਾਮਲੇ ਵਿਚ ਇਕ ਅੱਖ ਲਈ 40,000 ਰੁਪਏ ਦਾ ਖ਼ਰਚ ਜਾਂ ਬੀਮੇ ਦੀ ਰਕਮ ਦਾ 25 ਫ਼ੀਸਦੀ ਕਵਰ ਕਰੇਗਾ। ਪਲਾਸਟਿਕ ਸਰਜਰੀ ਵੀ ਬਿਮਾਰੀ ਜਾਂ ਸੱਟ ਕਾਰਨ ਕਵਰ ਕੀਤੀ ਜਾਵੇਗਾ। ਜੇ ਸ਼ਰਤਾਂ ਮਨਜੂਰ ਨਹੀਂ ਹਨ ਤਾਂ ਬੀਮਾ ਲੈਣ ਵਾਲੇ 15 ਦਿਨਾਂ ਦੇ ਅੰਦਰ ਪਾਲਿਸੀ ਰੱਦ ਕਰ ਸਕਣਗੇ।

ਹਰ ਬੀਮਾਧਾਰਕ ਲਈ ਸਾਰੇ ਕਲੇਮਸ ਤੇ 5 ਫ਼ੀਸਦੀ ਦਾ ਫਿਕਸਡ ਕੋ-ਪੇ ਲਾਗੂ ਹੋਵੇਗਾ। ਹਰ ਕਲੇਮ-ਫ੍ਰੀ ਪਾਲਿਸੀ ਸਾਲ ਵਿਚ 5 ਫ਼ੀਸਦੀ ਵਧਾਈ ਜਾਵੇਗੀ ਪਰ ਕੋਈ ਰਿਨਿਊਅਲ ਵਿਚ ਕਦੇ ਬ੍ਰੇਕ ਨਾ ਲੱਗੀ ਹੋਵੇ। ਭਰਤੀ ਦੇ 30 ਦਿਨ ਪਹਿਲਾਂ ਡਿਸਚਾਰਜ ਤੋਂ 60 ਦਿਨ ਤਕ ਕਵਰ ਮਿਲੇਗਾ। ਡੇ ਕੇਅਰ, ਕੀਮੋ ਥੈਰੇਪੀ ਵਰਗੀਆਂ ਟ੍ਰੀਟਮੈਂਟ ਕਵਰਡ ਨਹੀਂ ਹਨ।     

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।