PayTM User ਲਈ ਵੱਡੀ ਖ਼ਬਰ, PayTM ਇਸਤੇਮਾਲ ਕਰਨਾ ਹੋਵੇਗਾ ਮਹਿੰਗਾ, ਦੇਖੋ ਖ਼ਬਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਨਾ ਹੀ ਨਹੀਂ ਤੁਹਾਨੂੰ ਚਾਰਜ ਤੋਂ ਇਲਾਵਾ...

Paytm User

ਨਵੀਂ ਦਿੱਲੀ: ਜੇ ਤੁਸੀਂ ਵੀ ਸਮਾਨ ਲੈਣ ਲਈ ਡਿਜ਼ੀਟਲ ਪੇਮੈਂਟ ਐਪ ਪੇਟੀਐਮ ਦਾ ਇਸਤੇਮਾਲ ਕਰਦੇ ਹੋ ਤਾਂ ਅਪਣੀ ਜੇਬ੍ਹ ਢਿੱਲੀ ਕਰਨ ਲਈ ਤਿਆਰ ਰਹੋ ਕਿਉਂ ਕਿ ਨਵੇਂ ਸਾਲ ਵਿਚ ਕੰਪਨੀ ਇਕ ਪਾਲਿਸੀ ਲੈ ਕੇ ਆਈ ਹੈ ਜਿਸ ਤਹਿਤ ਪੇਟੀਐਮ ਦੇ ਈ-ਵਾਲੇਟ ਵਿਚ ਜ਼ਿਆਦਾ ਰਕਮ ਰੱਖਣ ਲਈ ਚਾਰਜ ਦੇਣਾ ਪਵੇਗਾ। ਯਾਨੀ ਕਿ ਕੰਪਨੀ ਈ-ਵਾਲਿਟ ਵਿਚ ਕੈਡ੍ਰਿਟ ਕਾਰਡ ਨਾਲ ਇਕ ਮਹੀਨੇ ਵਿਚ 10 ਹਜ਼ਾਰ ਰੁਪਏ ਤੋਂ ਵਧ ਪਾਉਣ ਤੇ ਤੁਹਾਡੇ ਤੋਂ 2 ਫ਼ੀਸਦੀ ਫੀਸ ਦਾ ਭੁਗਤਾਨ ਵਸੂਲੇਗਾ।

ਇੰਨਾ ਹੀ ਨਹੀਂ ਤੁਹਾਨੂੰ ਚਾਰਜ ਤੋਂ ਇਲਾਵਾ ਜੀਐਸਟੀ ਦਾ ਵੀ ਭੁਗਤਾਨ ਕਰਨਾ ਪਵੇਗਾ। ਪੇਟੀਐਮ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਲਿਖਿਆ ਕਿ ਜੇ ਕ੍ਰੈਡਿਟ ਦੁਆਰਾ ਪਾਈ ਗਈ ਕੁੱਲ ਰਕਮ 10 ਹਜ਼ਾਰ ਤੋਂ ਜ਼ਿਆਦਾ ਹੋਵੇਗੀ ਤਾਂ ਟ੍ਰਾਜੈਕਸ਼ਨ ਦੀ ਕੁੱਲ ਰਕਮ ਤੇ 1.75 ਫ਼ੀਸਦੀ+GST ਵੀ ਦੇਣਾ ਪਵੇਗਾ। ਡੈਬਿਟ ਕਾਰਡ ਅਤੇ ਯੂਨਿਫਾਈਡ ਪੇਮੈਂਟਸ ਇੰਟਰਫੇਸ ਨਾਲ ਵਾਲਿਟ ਟਾਪ-ਅਪ ਕਰਨ ਤੇ ਕੋਈ ਵੀ ਚਾਰਜ ਨਹੀਂ ਲਗੇਗਾ।

ਸੂਤਰਾਂ ਮੁਤਾਬਕ ਕੰਪਨੀ ਨੇ ਇਹ ਫ਼ੈਸਲਾ ਲੈਣ ਦੇਣ ਤੇ ਪੈਣ ਵਾਲੀ ਲਾਗਤ ਨੂੰ ਬਚਾਉਣ ਲਈ ਕੀਤਾ ਹੈ। ਕਰੀਬ ਇਕ ਸਾਲ ਪਹਿਲਾਂ ਕੰਪਨੀ ਨੇ ਵੀ ਇਸ ਤਰ੍ਹਾਂ ਦੀ ਫ਼ੀਸ ਲਗਾਉਣ ਤੇ ਵਿਚਾਰ ਕੀਤਾ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਹਰ ਟ੍ਰਾਂਜੈਕਸ਼ਨ ਦਾ ਇਕ ਖਰਚ ਹੁੰਦਾ ਹੈ ਹੁਣ ਪੇਟੀਐਮ ਹ ਲਾਗਤ ਅਪਣੇ ਗਾਹਕਾਂ ਤੇ ਪਾ ਕੇ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੇਟੀਐਮ ਵਰਗੀਆਂ ਕੰਪਨੀਆਂ ਉੱਤੇ ਵੀ ਨਿਵੇਸ਼ਕਾਂ ਦਾ ਦਬਾਅ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਲਾਭਕਾਰੀ ਬਣ ਸਕਦੀਆਂ ਹਨ। ਐੱਮ ਡੀ ਆਰ ਦਾ ਭਾਰ ਆਪਣੇ ਲਈ ਹਮੇਸ਼ਾ ਲਈ ਚੁੱਕਣਾ ਕਾਰੋਬਾਰ ਦੇ ਮਾਮਲੇ ਵਿਚ ਸਹੀ ਕਦਮ ਨਹੀਂ ਕਿਹਾ ਜਾ ਸਕਦਾ। ਦਸ ਦਈਏ ਕਿ ਡਿਜੀਟਲ ਪੇਮੈਂਟ ਦੀ ਦਿੱਗਜ ਕੰਪਨੀਆਂ ਪੇਟੀਐਮ ਨੇ ਆਪਣੇ ਗੈਮਿੰਗ ਪਲੇਟਫਾਰਮ ਨੂੰ ਲਾਂਚ ਕਰਨ ਤੋਂ ਬਾਅਦ ਕਰੀਬ 200 ਸੇਵਾਵਾਂ ਮੁਹੱਈਆ ਕਰਵਾਈ ਹੈ। 

ਆਨਲਾਈਨ ਤੇ ਆਫਲਾਈਨ ਡੋਮੇਨ 'ਤੇ ਤਿਆਰ ਨੈੱਟਵਰਕ  ਇਫੈਕਟ ਦੀ ਸਫਲਤਾ 'ਤੇ ਸਵਾਰ ਕੰਪਨੀ ਆਪਣੇ ਯੂਜ਼ਰਸ ਨਾਲ ਲੈਣ ਦੇਣ ਵਧਾਉਣ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਲਿਆ ਰਹੀ ਹੈ। ਪੇਟੀਐਮ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ ਪਲੈਟਫਾਰਮ 'ਤੇ ਰਿਚਾਰਜ ਤੇ ਬਿੱਲ ਭੁਗਤਾਨ ਤੋਂ ਲੈ ਕੇ ਯਾਤਰਾ ਤੇ ਮੂਵੀ ਟਿਕਟ ਬੁਕਿੰਗ, ਫਾਸਟੈਗ, ਚਾਲਾਨ, ਦਾਨ ਵਰਗੀ ਸ਼ਹਿਰੀ ਸੇਵਾਵਾਂ ਤੇ ਕਰਜ਼, ਸੋਨਾ ਤੇ ਬੀਮਾ ਵਰਗੀ ਵਿੱਤੀ ਸੇਵਾਵਾਂ ਦੀ ਕੁਲ ਕਰੀਬ 200 ਸੇਵਾਵਾਂ ਮੁਹੱਈਆ ਕਰਵਾਉਂਦੀ ਹੈ।

ਕਿਰਾਨਾ ਸਟੋਰਸ 'ਤੇ ਨਜ਼ਰ ਆਉਣ ਵਾਲਾ ਇਸ ਦਾ ਪੇਟੀਐਮ ਕਿਊਆਰ ਦੇਸ਼ਭਰ 'ਚ ਭੁਗਤਾਨ ਦਾ ਜ਼ਰੀਆ ਬਣ ਗਿਆ ਹੈ। ਪੇਟੀਐਮ ਇਨਬਾਕਸ 'ਚ ਨਿਊਜ਼, ਕ੍ਰਿਕਟ ਤੇ ਮਨੋਰੰਜਨ ਵੀਡੀਓਜ਼ ਦੀ ਸੇਵਾ ਹੈ। ਪੇਟੀਐਮ ਦੇ ਵਪਾਰ ਮਾਡਲ ਦੀ ਸਫਲਤਾ ਨੇ ਅਮਰੀਕਾ ਦੇ ਗੂਗਲ, ਫੇਸਬੁੱਕ ਵਾਟਸਐਪ ਤੇ ਵਾਲਮਾਰਟ ਦੇ ਫੋਨਪੇ ਵਰਗੀ ਕੰਪਨੀਆਂ ਨੂੰ ਆਕਰਸ਼ਿਤ ਕੀਤਾ ਹੈ ਜੋ ਬਿਨਾਂ ਕੋਈ ਖਾਸ ਸਫਲਤਾ ਹਾਸਲ ਕੀਤੇ ਸਮਾਨ ਰਣਨੀਤੀ ਅਪਣਾ ਰਹੀਆਂ ਹਨ।

ਪੇਟੀਐਮ ਦੇ ਸੀਨੀਅਰ ਉਪ ਪ੍ਰਧਾਨ ਦੀਪਕ ਐਬੋਟ ਨੇ ਕਿਹਾ, ''ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਅਸੀਂ ਇਕ ਅਜਿਹਾ ਟਰੈਂਡ ਦੇਖ ਰਹੇ ਹਾਂ, ਜਿਥੇ ਯੂਜ਼ਰਸ ਹਰ ਚੀਜ਼ ਤਤਕਾਲ ਚਾਹੁੰਦੇ ਹਨ। ਅਸੀਂ ਪੇਟੀਐਮ ਨੂੰ ਇਕ ਅਜਿਹੇ ਸੁਪਰਕਾਪ ਦੇ ਤੌਰ 'ਤੇ ਲਾਂਚ ਕੀਤਾ ਹੈ ਜੋ ਯੂਜ਼ਰਸ ਦੇ ਰੁਜ਼ਾਨਾ ਜ਼ੀਵਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਤੁਰੰਤ ਪੂਰਾ ਕਰਦਾ ਹੈ।

ਪੇਟੀਐਮ ਨੂੰ ਘਰ-ਘਰ ਦਾ ਬ੍ਰੈਂਡ ਬਣਦੇ ਦੇਖਣਾ ਤੇ ਨਕਦੀ ਦੇ ਭੂਗਤਾਨ ਲਈ ਦੇਸ਼ ਪੱਧਰੀ ਦੇਖਣਾ ਕਾਫੀ ਸੰਤੂਸ਼ਟੀ ਭਰਿਆ ਹੈ। ਡਿਜੀਟਲ ਇੰਡੀਆ ਦੇ ਮਿਸ਼ਨ 'ਚ ਯੋਗਦਾਨ ਕਰਨ ਲਈ ਅੱਗੇ ਵੀ ਕੰਮ ਕਰਦੇ ਰਹਾਂਗੇ ਅਤੇ ਨਵੀਂ ਸਰਵਸਿਸ ਲਾਂਚ ਕਰਾਂਗੇ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।