UBER Cab ਦੀ ਵੱਡੀ ਖ਼ਬਰ, Uber ਨੇ ਲਿਆਂਦੇ ਨਵੇਂ ਫੀਚਰ, ਹੁਣ ਬਿਨਾਂ ਡਰ ਤੋਂ ਲਓ ਰਾਈਡ!
ਇਸ ਤੋਂ ਇਲਾਵਾ ਪਿਨ ਵੈਰੀਫਿਕੇਸ਼ ਅਤੇ ਰਾਈਡ ਚੈੱਕ ਸਹੂਲਤ ਵੀ ਮਿਲੇਗੀ।
ਨਵੀਂ ਦਿੱਲੀ: ਉਬਰ ਕੈਬ ਹੁਣ ਤਿੰਨ ਪ੍ਰਕਾਰ ਦੇ ਨਵੇਂ ਸੇਫਟੀ ਫੀਚਰ ਲੈ ਕੇ ਆਇਆ ਹੈ। ਇਸ ਵਿਚ ਇਹ ਹੈ ਕਿ ਜੇ ਰਾਈਡ ਦੌਰਾਨ ਜੇ ਡਰਾਈਵਰ ਗਲਤ ਵਿਵਹਾਰ ਕਰਦਾ ਹੈ ਤਾਂ ਰਾਈਡਰ ਉਸ ਦੌਰਾਨ ਘਟਨਾ ਦੀ ਆਡੀਓ ਰਿਕਾਡਿੰਗ ਕਰ ਸਕੇਗਾ। ਇਸ ਤੋਂ ਇਲਾਵਾ ਪਿਨ ਵੈਰੀਫਿਕੇਸ਼ ਅਤੇ ਰਾਈਡ ਚੈੱਕ ਸਹੂਲਤ ਵੀ ਮਿਲੇਗੀ। ਉਬਰ ਨੇ ਪਿਨ ਵੈਰੀਫਿਕੇਸ਼ਨ ਅਤੇ ਰਾਈਡ ਚੈੱਕ ਨੂੰ ਪਾਇਲਟ ਪ੍ਰੋਜੈਕਟ ਦੇ ਤਹਿਤ ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿਚ ਸ਼ੁਰੂ ਕਰ ਦਿੱਤਾ ਹੈ।
ਜਲਦੀ ਹੀ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਜਾਵੇਗਾ। ਇਸ ਸੇਫਟੀ ਫੀਚਰ 'ਚ ਜੇਕਰ ਸਫਰ ਦੇ ਦੌਰਾਨ ਤੁਹਾਡੀ ਕਾਰ ਕਿਤੇ ਰਸਤੇ ਵਿਚ ਜ਼ਿਆਦਾ ਦੇਰ ਰੁਕਦੀ ਹੈ ਤਾਂ ਉਬਰ ਕਸਟਮਰ ਕੇਅਰ ਕੋਲ ਤੁਰੰਤ ਉਸਦੀ ਸੂਚਨਾ ਪਹੁੰਚ ਜਾਵੇਗੀ। ਇਸ ਨਾਲ ਕਿਸੇ ਵੀ ਹਾਦਸੇ 'ਤੇ ਤੁਰੰਤ ਐਕਸ਼ਨ ਲਿਆ ਜਾ ਸਕੇਗਾ। ਉਬਰ ਐਪ ਵਿਚ ਆਡੀਓ ਰਿਕਾਰਡਿੰਗ ਦਾ ਬਟਨ ਦਿੱਤਾ ਜਾਵੇਗਾ।
ਜੇਕਰ ਸਫਰ ਦੌਰਾਨ ਰਾਈਡਰ ਦੇ ਨਾਲ ਡਰਾਈਵਰ ਗਲਤ ਵਿਵਹਾਰ ਕਰਦਾ ਹੈ ਤਾਂ ਰਾਈਡਰ ਇਸ ਦੌਰਾਨ ਉਸਦੀ ਗੱਲਬਾਤ ਰਿਕਾਰਡ ਕਰ ਸਕੇਗਾ। ਦੂਜੇ ਪਾਸੇ ਡਰਾਈਵਰ ਕੋਲ ਵੀ ਇਸ ਤਰ੍ਹਾਂ ਦੀ ਸਹੂਲਤ ਮੌਜੂਦ ਰਹੇਗੀ। ਪਰ ਦੋਵੇਂ ਰਿਕਾਰਡਿੰਗ ਦੀ ਗੱਲਬਾਤ ਨੂੰ ਖੁਦ ਨਹੀਂ ਸੁਣ ਸਕਣਗੇ ਅਤੇ ਨਾ ਹੀ ਉਸ ਰਿਕਾਰਡਿੰਗ ਨੂੰ ਡਾਊਨਲੋਡ ਜਾਂ ਟਰਾਂਸਫਰ ਕੀਤਾ ਜਾ ਸਕੇਗਾ।
ਜਿਸ ਨਾਲ ਡਰਾਈਵਰ ਨੂੰ ਦੱਸਣ 'ਤੇ ਹੀ ਰਾਈਡ ਸ਼ੁਰੂ ਹੋ ਸਕੇਗੀ। ਡਰਾਈਵਰ ਇਸ ਨੂੰ ਐਪ 'ਚ ਮੈਨੁਅਲੀ ਵੀ ਪਾ ਸਕਦਾ ਹੈ। ਇਸ ਦੇ ਨਾਲ ਹੀ ਡਰਾਈਵਰ ਦੇ ਕੋਲ ਰਾਈਡਰ ਦੇ ਜਾਣ 'ਤੇ ਪਿਨ ਆਟੋਮੈਟਿਕਲੀ ਡਰਾਈਵਰ ਦੇ ਕੋਲ ਪਹੁੰਚ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।