UBER EATS ਵਲੋਂ ਭੇਜੇ ਖਾਣੇ ਦਾ ਪੈਕੇਟ ਖੋਲਦੇ ਹੀ ਨਿਕਲਿਆ ਗੰਦਾ ਅੰਡਰਵਿਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਚੋ ਤੁਸੀਂ ਲਾਜਵਾਬ ਖਾਣੇ ਦਾ ਆਰਡਰ ਕਰ ਇੰਤਜ਼ਾਰ ਕਰ ਰਹੇ ਹੋ। ਇੰਤਜ਼ਾਰ ਤੋਂ ਬਾਅਦ ਖਾਣਾ ਤਾਂ ਆਉਂਦਾ ਹੈ ਪਰ ਉਸ ਦੇ ਨਾਲ ਕੁੱਝ ਅਜਿਹੀ ਚੀਜ਼ ਆ ਜਾਂਦੀ ਹੈ...

Uber Eats

ਫਲੋਰੀਡਾ : (ਪੀਟੀਆਈ) ਸੋਚੋ ਤੁਸੀਂ ਲਾਜਵਾਬ ਖਾਣੇ ਦਾ ਆਰਡਰ ਕਰ ਇੰਤਜ਼ਾਰ ਕਰ ਰਹੇ ਹੋ। ਇੰਤਜ਼ਾਰ ਤੋਂ ਬਾਅਦ ਖਾਣਾ ਤਾਂ ਆਉਂਦਾ ਹੈ ਪਰ ਉਸ ਦੇ ਨਾਲ ਕੁੱਝ ਅਜਿਹੀ ਚੀਜ਼ ਆ ਜਾਂਦੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਪੂਰਾ ਖਾਣਾ ਹੀ ਸੁੱਟ ਦਿਓਗੇ। ਅਜਿਹਾ ਹੀ ਕੁੱਝ ਹੋਇਆ ਫਲੋਰੀਡਾ ਵਿਚ। ਇਕ ਵਿਅਕਤੀ ਵਲੋਂ ਖਾਣਾ ਆਰਡਰ ਕੀਤਾ ਗਿਆ ਪਰ ਉਸ ਨੂੰ ਫੂਡ ਆਰਡਰ ਦੇ ਨਾਲ ਇਕ ਗੰਦਾ ਅੰਡਰਵਿਅਰ ਵੀ ਭੇਜ ਦਿਤਾ ਗਿਆ। ਊਬਰ ਈਟਸ ਕਸਟਮਰ ਲੀਓ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਰਡਰ ਦੇ ਨਾਲ ਮਿਟੀ ਨਾਲ ਖਰਾਬ ਹੋਈ ਅੰਡਰਵਿਅਰ ਵੇਖੀ ਤਾਂ ਉਹ ਹੈਰਾਨ ਰਹਿ ਗਏ।

ਖਬਰਾਂ ਦੇ ਮੁਤਾਬਕ, ਇਹ ਘਟਨਾ ਐਤਵਾਰ ਰਾਤ ਦੀ ਹੈ। ਲੀਓ ਮਿਆਮੀ ਵਿਚ ਆਰਟ ਬੇਸੇਲ ਅਟੈਂਡ ਕਰਨ ਪੁੱਜੇ ਸਨ। ਲੀਓ ਨੇ ਊਬਰ ਈਟਸ ਉਤੇ ਜਾਪਾਨੀ ਰੇਸਟੋਰੈਂਟ WFLA ਤੋਂ ਖਾਣ ਦਾ ਆਰਡਰ ਦਿਤਾ ਸੀ। WFLA ਦੀ ਰਿਪੋਰਟ ਦੇ ਮੁਤਾਬਕ, ਜਦੋਂ ਆਰਡਰ ਪਹੁੰਚਿਆ ਤਾਂ ਲੀਓ ਊਬਰ ਈਟਸ ਡਰਾਈਵਰ ਤੋਂ ਆਰਡਰ ਰਿਸੀਵ ਕਰਨ ਹੋਟਲ ਤੋਂ ਬਾਹਰ ਨਿਕਲੇ। ਲੀਓ ਨੇ ਦੱਸਿਆ ਕਿ ਮੈਂ ਡਰਾਈਵਰ ਤੋਂ ਖਾਣਾ ਲਿਆ ਪਰ ਉਹ ਆਰਡਰ ਦਿੰਦੇ ਹੀ ਤੇਜ਼ੀ ਨਾਲ ਭੱਜ ਗਿਆ। ਮੈਨੂੰ ਥੋੜ੍ਹਾ ਜਿਹਾ ਅਜੀਬ ਲਗਿਆ।

ਜਦੋਂ ਮੈਂ ਹੋਟਲ ਜਾ ਕੇ ਅਪਣੇ ਕਮਰੇ ਵਿਚ ਪੈਕੇਟ ਖੋਲ੍ਹਿਆ ਤਾਂ ਵੇਖਿਆ ਕਿ ਉਸ ਵਿਚ ਥਾਈ ਲੇਂਥ ਦਾ ਇਕ ਅੰਡਰਵਿਅਰ ਵੀ ਸੀ, ਉਹ ਬਹੁਤ ਹੀ ਗੰਦਾ ਸੀ। ਲੀਓ ਨੇ ਤੁਰਤ ਪੈਕੇਟ ਸੁੱਟ ਦਿਤਾ ਅਤੇ ਊਬਰ,  ਰੈਸਟੋਰੈਂਟ ਅਤੇ ਪੁਲਿਸ ਨੂੰ ਫੋਨ ਕੀਤਾ। ਲੀਓ ਨੇ ਕਿਹਾ ਕਿ ਕੌਣ ਸੋਚ ਸਕਦਾ ਹੈ ਕਿ ਉਸ ਨੂੰ ਗੰਦਾ ਅੰਡਰਵਿਅਰ ਡਿਲੀਵਰ ਹੋਣ ਵਾਲਾ ਹੈ। ਇਹ ਬਹੁਤ ਹੀ ਭਿਆਨਕ ਤਜ਼ਰਬਾ ਸੀ। ਊਬਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਰਿਪੋਰਟ ਸਹੀ ਵਿਚ ਚਿੰਤਾਜਨਕ ਹੈ।

ਅਸੀਂ ਇਸ ਆਰਡਰ ਦੀ ਜਾਂਚ ਕਰ ਰਹੇ ਹਾਂ ਅਤੇ ਸਾਰੀ ਸ਼ਾਮਿਲ ਪਾਰਟੀਆਂ ਤੋਂ ਇਸ ਘਟਨਾ ਦੀ ਪੁੱਛਗਿਛ ਹੋ ਰਹੀ ਹੈ। ਲੀਓ ਨੂੰ ਆਰਡਰ ਦਾ ਪੂਰਾ ਰਿਫੰਡ ਕਰ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਜ਼ੋਮੈਟੋ ਦੇ ਇਕ ਡਿਲੀਵਰੀ ਬੁਆਏ ਨੂੰ ਆਰਡਰ ਕੀਤੇ ਖਾਣੇ ਤੋਂ ਚੋਰੀ - ਛਿਪੇ ਖਾਂਦੇ ਹੋਏ ਇਕ ਵੀਡੀਓ ਵਾਇਰਲ ਹੋ ਗਈ ਸੀ।