ਦਿੱਲੀ ਦੇ ਮਯੂਰ ਵਿਹਾਰ ‘ਚ 200 ਦੇ ਲਗਪਗ ਕਾਵਾਂ ਦੀ ਮੌਤ, ਸਰਕਾਰ ਨੂੰ ਪਈਆਂ ਭਾਜੜਾਂ
ਦੇਸ਼ ‘ਚ ‘ਬਰਡ ਫਲੂ’ ਦੇ ਖਤਰੇ ‘ਚ ਰਾਜਧਾਨੀ ਦਿੱਲੀ ਦੇ ਮਯੂਰ ਵਿਹਾਰ...
ਨਵੀਂ ਦਿੱਲੀ: ਦੇਸ਼ ‘ਚ ‘ਬਰਡ ਫਲੂ’ ਦੇ ਖਤਰੇ ‘ਚ ਰਾਜਧਾਨੀ ਦਿੱਲੀ ਦੇ ਮਯੂਰ ਵਿਹਾਰ ਫੇਜ-3 ਸਥਿਤ ਸੈਂਟਰਲ ਪਾਰਕ ਵਿਚ ਪਿਛਲੇ ਕੁਝ ਦਿਨਾਂ ਵਿਚ ਹੁਣ ਤੱਕ ਲਗਪਗ 200 ਕਾਵਾਂ ਦੀ ਇਥੇ ਮੌਤ ਹੋ ਚੁੱਕੀ ਹੈ। ਪਾਰਕ ਵਿਚ ਫਿਲਹਾਲ ਸੈਨੀਟੇਸ਼ਨ ਅਭਿਆਨ ਚਲਾਇਆ ਜਾ ਰਿਹਾ ਹੈ। ਇਸਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਕੱਲ ਅਧਇਕਾਰੀਆਂ ਦੁਆਰਾ ਪੰਜ ਮ੍ਰਿਤਕ ਕਾਵਾਂ ਦੇ ਟੈਸਟ ਲਈ ਜਲੰਧਰ ਭੇਜਿਆ ਗਿਆ ਹੈ। ਮਯੂਰ ਵਿਹਾਰ ਵਿਚ ਸੈਂਟਰਲ ਪਾਰਕ ਦੇ ਕੇਅਰ ਟੇਕਰ ਟਿੰਕੂ ਚੌਧਰੀ ਨੇ ਦੱਸਿਆ ਕਿ ਪਿਛਲੇ 1 ਹਫ਼ਤੇ ਵਿਚ 150-200 ਕਾਵਾਂ ਦੀ ਮੌਤ ਹੋ ਚੁੱਕੀ ਹੈ।
ਪਾਰਕ ਵਿਚ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਅੱਜ ਵੀ 15-16 ਕਾਵਾਂ ਦੀ ਮੌਤ ਹੋਈ ਹੈ। ਜਾਂਚ ਦੇ ਲਈ ਮ੍ਰਿਤਕ ਕਾਵਾਂ ਦੇ ਸੈਂਪਲਜ਼ ਭੇਜ ਦਿੱਤੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਮਾਮਲਾ ਪ੍ਰਕਾਸ਼ ਵਿਚ ਆਉਂਦੇ ਹੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਿਰਦੇਸ਼ ‘ਤੇ ਮਯੂਰ ਵਿਹਾਰ ਫੇਜ ਤਿੰਨ ਦੇ ਸੈਂਟਰਲ ਪਾਰਕ ਵਿਚ ਤੁਰੰਤ ਰਿਸਪਾਂਸ ਟੀਮ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਕ ਵਿਚ 17 ਕਾਂ ਮ੍ਰਿਤਕ ਪਾਏ ਗਏ ਅਤੇ ਚਾਰ ਸੈਂਪਲ ਇੱਕਠੇ ਕੀਤੇ ਗਏ ਹਨ। ਮ੍ਰਿਤਕ ਪੱਛੀਆਂ ਨੂੰ ਜਮੀਨ ਦੇ ਅੰਦਰ ਡੂੰਘਾਈ ਵਿਚ ਦਫ਼ਨਾ ਦਿੱਤਾ ਗਿਆ ਹੈ।
ਡੀਡੀਏ ਪਾਰਕ, ਦੁਆਰਕਾ ਵਿਚ ਦੋ ਕਾਂ ਮ੍ਰਿਤਕ ਪਾਏ ਗਏ ਅਤੇ ਸੈਂਪਲ ਉਥੋਂ ਇਕੱਠੇ ਕੀਤੇ ਗਏ ਹਨ। ਇਸਤੋਂ ਪਹਿਲਾਂ, ਪਸ਼ੂ ਪਾਲਣ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ ਅਸੀ ਦੁਆਰਕਾ ਅਤੇ ਮਯੂਰ ਵਿਹਾਰ ਫੇਜ-ਤਿੰਨ ਅਤੇ ਪੱਛਮੀ ਦਿੱਲੀ ਦੇ ਹਸਤਸਾਲ ਪਿੰਡ ਵਿਚ ਕਾਵਾਂ ਦੀ ਮੌਤ ਦੀ ਸੂਚਨਾ ਮਿਲੀ ਹੈ, ਪਰ ਹੁਣ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੀ ਇਹ ਮੌਤਾਂ ਬਰਡ ਫਲੂ ਲਾਗ ਨਾਲ ਹੋਈਆਂ ਹਨ।
ਉਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ ਸੀ ਕਿ ਸ਼ਹਿਰ ‘ਚ ਹਾਲੇ ਤੱਕ ਬਰਡ ਫਲੂ ਦਾ ਕੋਈ ਮਾਮਲਾ ਨਹੀਂ ਹੈ ਅਤੇ ਅਧਿਕਾਰੀਆਂ ਦੀ ਗੁਆਢੀ ਰਾਜਾਂ ਤੋਂ ਆਉਣ ਵਾਲਾ ਪੋਲਟਰੀ ਪੱਛੀਆਂ ‘ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ ਕਿ ਤਾਂਕਿ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ‘ਚ ਸੰਭਾਵਿਤ ਹਾਟ ਸਪਾਟ ‘ਤੇ ਨਜ਼ਰ ਰੱਖਣ ਦੇ ਲਈ 11 ਕਵਿਕ ਰਿਸਪਾਂਸ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਸਿਸੋਦੀਆ ਨੇ ਮੁਰਗੀ ਬਾਜਾਰਾਂ, ਚਿੜੀਆਂ ਘਰਾਂ ਅਤੇ ਹੋਰ ਸੰਭਾਵਿਤ ਥਾਵਾਂ ਉਤੇ ਨਜ਼ਰ ਰੱਖਣ ਨੂੰ ਕਿਹਾ ਹੈ।
ਇਨ੍ਹਾਂ ਵਿਚ ਗਾਜ਼ੀਪੁਰ ਮੱਛੀ ਅਤੇ ਮੁਰਗੀ ਬਾਜਾਰ, ਸ਼ਕਤੀ ਸਥਲ ਝੀਲ, ਸੰਜੇ ਝੀਲ, ਭਲਸਵਾ ਝੀਲ, ਦਿੱਲੀ ਚਿੜੀਆਂ ਘਰ ਅਤੇ ਡੀਡੀਏ ਦੇ ਪਾਰਕਾਂ ਵਿਚ ਬਣੇ ਛੋਟੇ-ਛੋਚੇ ਤਾਲਾਬ ਸ਼ਾਮਲ ਹਨ। ਦੱਸੀ ਦਈਏ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਕੇਰਲ ਵਿਚ 12 ਥਾਵਾਂ ਤੋਂ ਬਰਡ ਫਲੂ ਦੇ ਮਾਮਲੇ ਆ ਰਹੇ ਹਨ, ਉਥੇ ਪੰਚਕੁਲਾ ਦੇ ‘ਪੋਲਟਰੀ ਫਾਰਮ ਵਿਚ ਵੱਡੀ ਸੰਖਿਆ ਵਿਚ ਮੁਰਗੀਆਂ ਦੀ ਅਚਾਨਕ ਮੌਤ ਤੋਂ ਬਾਅਦ ਹਰਿਆਣਾ ਵਿਚ ਵੀ ਹਾਈ ਅਲਰਟ ਹੈ।