ਭਾਰਤੀ ਸਰਹੱਦ 'ਚ ਦਾਖਲ ਹੋਇਆ ਚੀਨੀ ਫ਼ੌਜੀ, ਭਾਰਤੀ ਫੌਜ ਨੇ ਦਬੋਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਫ਼ੌਜ ਨੇ ਲਦਾਖ ‘ਚ ਪੈਂਗੋਂਗ ਤਸੋ ਝੀਲ ਦੇ ਦੱਖਣੀ ਕਿਨਾਰੇ ‘ਤੇ ਚੀਨ ਦੇ ਫ਼ੌਜੀ...

Indian Army

ਲਦਾਖ: ਭਾਰਤੀ ਫ਼ੌਜ ਨੇ ਲਦਾਖ ‘ਚ ਪੈਂਗੋਂਗ ਤਸੋ ਝੀਲ ਦੇ ਦੱਖਣੀ ਕਿਨਾਰੇ ‘ਤੇ ਚੀਨ ਦੇ ਫ਼ੌਜੀ ਨੂੰ ਫੜਿਆ ਹੈ। ਸ਼ੁਕਰਵਾਰ ਸਵੇਰੇ ਚੀਨੀ ਫ਼ੌਜੀ ਐਲਏਸੀ ਦੇ ਇਸ ਪਾਸੇ ਆ ਗਿਆ ਸੀ। ਜਿਸ ਨੂੰ ਭਾਰਤੀ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ। ਭਾਰਤੀ ਫ਼ੌਜ ਨੇ ਕਿਹਾ ਹੈ ਕਿ ਪੀਐਲਏ ਦੇ ਨਾਲ ਨਿਰਧਾਰਿਤ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਭਾਰਤ ਅਤੇ ਚੀਨ ਵਿਚਕਾਰ 9 ਮਹੀਨਿਆਂ ਤੋਂ ਲਦਾਖ ਵਿਚ ਐਲਏਸੀ ‘ਤੇ ਤਣਾਅ ਬਣਿਆ ਹੋਇਆ ਹੈ।

ਭਾਰਤੀ ਖੇਤਰ ‘ਚ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਤੋਂ ਬੁਖਲਾਏ ਡ੍ਰੈਗਨ ਨੇ ਸਰਹੱਦ ‘ਤੇ ਫ਼ੌਜਆਂ ਦਾ ਜਮਾਵੜਾ ਵਧਾ ਦਿੱਤਾ ਸੀ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਫ਼ੌਜਾਂ ਪਿੱਛੇ ਨਹੀਂ ਹਟੀਆਂ।

15 ਜੂਨ ਨੂੰ ਭਾਰਤੀ ਫ਼ੌਜ ‘ਤੇ ਧੋਖੇ ਨਾਲ ਹੋਇਆ ਸੀ ਹਮਲਾ

ਐਲਏਸੀ ਦੇ ਦੋਨਾਂ ਪਾਸਿਆਂ ਭਾਰੀ ਗਿਣਤੀ ਵਿਚ ਫ਼ੌਜ ਦੀ ਤੈਨਾਤੀ ਲੰਮੇ ਸਮੇਂ ਤੋਂ ਬਰਕਰਾਰ ਹਰੈ। ਅਪ੍ਰੈਲ ਮਹੀਨੇ ਵਿਚ ਕੁਝ ਚੀਨੀ ਫ਼ੌਜੀਆਂ ਨੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਜਿਸਦਾ ਭਾਰਤ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ। ਬਾਅਦ ਵਿਚ 15 ਜੂਨ ਨੂੰ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨੇ ਧੋਖੇ ਨਾਲ ਭਾਰਤੀ ਫ਼ੌਜੀਆਂ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸੀ ਜਦਕਿ ਲਗਪਗ ਦੁਗਣੀ ਗਿਣਤੀ ਵਿਚ ਚੀਨੀ ਫ਼ੌਜੀ ਵੀ ਮਾਰੇ ਗਏ ਸੀ।

ਬੇਸਿੱਟਾ ਰਹਿ ਰਹੀ ਹੈ ਫ਼ੌਜੀ ਪੱਧਰ ‘ਤੇ ਗੱਲਬਾਤ

ਸਰਹੱਦ ‘ਤੇ ਜਾਰੀ ਸੰਘਰਸ਼ ਨੂੰ ਖਤਮ ਕਰਨ ਦੇ ਲਈ ਭਾਰਤ ਅਤੇ ਚੀਨ ਵਿਚਕਾਰ ਫ਼ੌਜ ਦੇ ਕਮਾਂਡਰ ਲੇਵਲ ਦੀ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਚੀਨ ਚਾਹੁੰਦਾ ਹੈ ਕਿ ਪਹਿਲਾਂ ਭਾਰਤ ਰਣਨੀਤਿਕ ਰੂਪ ਤੋਂ ਮਹੱਤਵਪੂਰਨ ਉਨ੍ਹਾਂ ਚੋਟੀਆਂ ਤੋਂ ਪਿੱਛੇ ਹਟ ਜਾਵੇ ਜਿਨ੍ਹਾਂ ‘ਤੇ ਦਸੰਬਰ ਮਹੀਨੇ ਵਿਚ ਉਸਦਾ ਕਬਜਾ ਹੋਇਆ ਸੀ।