ਚੀਨ ‘ਤੇ ਅਮਰੀਕਾ ਦੀ ਸਖ਼ਤੀ ਜਾਰੀ, 8 ਚੀਨੀ ਐਪ ‘ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਤੋਂ ਵੱਧ ਚੀਨੀ...

Trump

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਤੋਂ ਵੱਧ ਚੀਨੀ ਸਾਫ਼ਟਵੇਅਰ ਐਪ ‘ਤੇ ਪਾਬੰਦੀ ਲਗਾਉਣ ਦੇ ਭਾਰਤ ਦੇ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਅਲੀਪੇ ਅਤੇ ਵੀਚੈਟ ਪੇ ਸਮੇਤ ਅੱਠ ਚੀਨੀ ਐਪ ਦੇ ਨਾਲ ਲੈਣਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਟਰੰਪ ਨੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਇਸ ਆਸ਼ਯ ਦੇ ਇਕ ਕਰਮਚਾਰੀ ਹੁਕਮ ‘ਤੇ ਦਸਤਖਤ ਕੀਤੇ ਹਨ।

ਟਰੰਪ ਨੇ ਆਪਣੇ ਹੁਕਮ ਵਿਚ ਕਿਹਾ ਕਿ ਚੀਨ ‘ਚ ਬਣਾਏ ਹੋਰ ਐਪ ਦੀ ਵਿਆਪਕ ਪਹੁੰਚ ਦੇ ਕਾਰਨ ਰਾਸ਼ਟਰੀ ਐਮਰਜੈਂਸੀ ਨਾਲ ਨਿਪਟਣ ਦੇ ਲਈ ਇਸ ਕਾਰਵਾਈ ਦੀ ਜਰੂਰਤ ਹੈ। ਜਿਹੜੀਆਂ ਅੱਠ ਚੀਨੀ ਐਪ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿਚ ਅਲੀਪੇ, ਕੈਮਸਕੈਨਰ, ਕਿਉਕਿਉ, ਵੀਮੇਟ, ਵੀਚੈਟ ਪੇ ਅਤੇ ਡਬਲਿਊਪੀਐਸ ਆਫ਼ਿਸ ਸ਼ਾਮਿਲ ਹਨ। ਇਹ ਪਾਬੰਦੀ ਮੰਗਲਵਾਰ ਤੋਂ 45 ਦਿਨ ‘ਚ ਲਾਗੂ ਹੋ ਜਾਵੇਗੀ।

ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ‘ਚ ਪਹੁੰਚਣ ਦੀ ਚਾਲ ਅਤੇ ਲਿਹਾਜ ਨਾਲ ਚੀਨ ਵੱਲੋਂ ਵਿਕਸਿਤ ਕੁਝ ਮੋਬਾਇਲ ਅਤੇ ਡੈਸਕਟਾਪ ਐਪਲੀਕੇਸ਼ਨ ਤੇ ਹੋਰ ਸਾਫ਼ਟਵੇਅਰ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਅਮਰੀਕੀ ਅਰਥਵਿਵਸਥਾ ਦੇ ਲਈ ਖਤਰਨਾਕ ਹੈ। ਟਰੰਪ ਨੇ ਆਪਣੇ ਹੁਕਮ ‘ਚ ਕਿਹਾ ਕਿ ਇਸ ਸਮੇਂ ਇਨ੍ਹਾਂ ਚੀਨੀ ਸਾਫ਼ਟਵੇਅਰ ਐਪ ਦੁਆਰਾ ਪੈਦਾ ਹੋਏ ਖਤਰਿਆਂ ਨੂੰ ਦੂਰ ਕਰਨ ਦੇ ਲਈ ਕਾਰਵਾਈ ਦੀ ਜਰੂਰਤ ਹੈ।

ਟਰੰਪ ਨੇ ਇਸ ਤੋਂ ਪਹਿਲਾਂ ਅਗਸਤ ‘ਚ ਚੀਨ ਦੇ ਦੋ ਐਪ ਟਿਕਟਾਕ ਅਤੇ ਮੁੱਖ ਵੀਚੈਟ ‘ਤੇ ਪਾਬੰਦੀ ਲਗਾ ਦਿਤੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ 200 ਤੋਂ ਵੱਧ ਚੀਨੀ ਸਾਫ਼ਟਵੇਅਰ ਐਪ ਦੇ ਇਸਤੇਮਾਲ ‘ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਨਾਲ ਜੁੜੇ ਕਈ ਸਾਫ਼ਟਵੇਅਰ ਐਪ ਅਮਰੀਕਾ ਦੇ ਲੱਖਾਂ ਉਦਯੋਗਪਤੀਆਂ ਤੋਂ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਅਤੇ ਡੇਟਾ ਤੱਕ ਚੀਨ ਦੀ ਫ਼ੌਜ ਅਤੇ ਚੀਨੀ ਕਮਿਊਨਿਸਟ ਪਾਰਟੀ ਦੀ ਪਹੁੰਚ ਹੁੰਦੀ ਹੈ।