ਹੁਣ IndiGo ਦੀ ਉਡਾਣ ਵਿਚ ਦੋ ਯਾਤਰੀਆਂ ਨੇ ਸ਼ਰਾਬ ਪੀ ਕੇ ਕੀਤਾ ਹੰਗਾਮਾ, ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਇਹਨਾਂ ਯਾਤਰੀਆਂ ਨੇ ਕਥਿਤ ਤੌਰ ’ਤੇ ਏਅਰਹੋਸਟਸ ਨਾਲ ਛੇੜਛਾੜ ਅਤੇ ਜਹਾਜ਼ ਦੇ ਕੈਪਟਨ ਨਾਲ ਕੁੱਟਮਾਰ ਕੀਤੀ
ਪਟਨਾ: ਬਿਹਾਰ ਪੁਲਿਸ ਨੇ ਦਿੱਲੀ ਤੋਂ ਆਈ ਇੰਡੀਗੋ ਉਡਾਣ ਵਿਚ ਦੋ ਯਾਤਰੀਆਂ ਦੇ ਨਸ਼ੇ ਵਿਚ ਹੋਣ ਦੀ ਏਅਰਲਾਈਨ ਦੀ ਸ਼ਿਕਾਇਤ ਤੋਂ ਬਾਅਦ ਜਹਾਜ਼ ਦੇ ਪਟਨਾ ਪਹੁੰਚਣ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਯਾਤਰੀਆਂ ਨੇ ਕਥਿਤ ਤੌਰ ’ਤੇ ਏਅਰਹੋਸਟਸ ਨਾਲ ਛੇੜਛਾੜ ਅਤੇ ਜਹਾਜ਼ ਦੇ ਕੈਪਟਨ ਨਾਲ ਕੁੱਟਮਾਰ ਕੀਤੀ। ਹਾਲਾਂਕਿ ਫਿਲਹਾਲ ਛੇੜਛਾੜ ਅਤੇ ਕੁੱਟਮਾਰ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਜੋਸ਼ੀਮਠ ਜ਼ਮੀਨ ਖਿਸਕਣ ਨੂੰ ਰਾਸ਼ਟਰੀ ਆਫ਼ਤ ਐਲਾਨ ਕਰਨ ਦੀ ਮੰਗ, ਸਿਖਰਲੀ ਅਦਾਲਤ 'ਚ ਦਾਇਰ ਕੀਤੀ ਗਈ ਪਟੀਸ਼ਨ
ਪਟਨਾ ਹਵਾਈ ਅੱਡੇ ਦੇ ਥਾਣਾ ਇੰਚਾਰਜ ਰਾਬਰਟ ਪੀਟਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ ਨਿਤੀਸ਼ ਅਤੇ ਰਾਹੁਲ ਸੂਬੇ ਦੀ ਰਾਜਧਾਨੀ ਪਟਨਾ ਤੋਂ ਕਰੀਬ 30 ਕਿਲੋਮੀਟਰ ਦੂਰ ਹਾਜੀਪੁਰ ਦੇ ਰਹਿਣ ਵਾਲੇ ਹਨ ਅਤੇ ਉਹ ਐਤਵਾਰ ਦੇਰ ਰਾਤ ਫਲਾਈਟ ਰਾਹੀਂ ਪਟਨਾ ਪਹੁੰਚੇ। ਜਹਾਜ਼ ਤੋਂ ਉਤਰਨ ਤੋਂ ਬਾਅਦ ਦੋਸ਼ੀ ਯਾਤਰੀਆਂ ਦਾ 'ਬ੍ਰੇਥ ਐਨਾਲਾਈਜ਼ਰ ਟੈਸਟ' (ਸਾਹ ਰਾਹੀਂ ਸ਼ਰਾਬ ਦੀ ਵਰਤੋਂ ਦੀ ਪੁਸ਼ਟੀ ਕਰਨ ਲਈ ਟੈਸਟ) ਕੀਤਾ ਗਿਆ।
ਇਹ ਵੀ ਪੜ੍ਹੋ: ਫਿਲੌਰ ਮੁੱਠਭੇੜ: ਤਿੰਨ ਲੁਟੇਰਿਆਂ ਨੂੰ ਲੱਗੀਆਂ ਗੋਲੀਆਂ, ਇਕ ਦੀ ਮੌਤ, ਇਕ ਫਰਾਰ ਤੇ ਦੋ ਜ਼ੇਰੇ ਇਲਾਜ
ਉਹਨਾਂ ਕਿਹਾ, “ਸਾਨੂੰ ਇੰਡੀਗੋ ਏਅਰਲਾਈਨਜ਼ ਦੇ ਇਕ ਅਧਿਕਾਰੀ ਤੋਂ ਲਿਖਤੀ ਸ਼ਿਕਾਇਤ ਮਿਲੀ ਹੈ ਕਿ ਦੋਵੇਂ ਨਸ਼ੇ ਦੀ ਹਾਲਤ ਵਿਚ ਫਲਾਈਟ ਵਿਚ ਸਵਾਰ ਹੋਏ ਸਨ। ਜਾਂਚ 'ਚ ਇਸ ਦੀ ਪੁਸ਼ਟੀ ਹੋਣ 'ਤੇ ਇਹਨਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ”। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਨੇ ਕਰੀਬ ਸੱਤ ਸਾਲ ਪਹਿਲਾਂ ਸੂਬੇ ਵਿਚ ਸ਼ਰਾਬ ਦੀ ਵਿਕਰੀ ਅਤੇ ਸੇਵਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ: ਸਾਬਕਾ ਸੈਨਿਕਾਂ ਨੂੰ ਠੇਕੇ 'ਤੇ ਕੀਤਾ ਜਾਵੇਗਾ ਨਿਯੁਕਤ, ਮੈਨਪਾਵਰ ਓਪਟੀਮਾਈਜੇਸ਼ਨ ਲਈ ਸਰਕਾਰ ਦੀ ਯੋਜਨਾ
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਐਸਐਚਓ ਨੇ ਕਿਹਾ, “ਸਾਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਦੋਸ਼ੀ ਯਾਤਰੀਆਂ ਨੇ ਮਹਿਲਾ ਫਲਾਈਟ ਅਟੈਂਡੈਂਟ ਜਾਂ ਹੋਰ ਯਾਤਰੀਆਂ ਜਾਂ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ ਹੈ ਜਾਂ ਨਹੀਂ। ਜੇਕਰ ਇਸ ਸਬੰਧੀ ਕੋਈ ਰਸਮੀ ਸ਼ਿਕਾਇਤ ਮਿਲਦੀ ਹੈ ਤਾਂ ਅਸੀਂ ਨੋਟਿਸ ਲਵਾਂਗੇ”।