ਇਥੇ ਪਹਿਲੀ ਵਾਰ ਵੋਟਰ ਬਣਨ 'ਤੇ ਸਰਕਾਰ ਤੋਂ ਮਿਲਣਗੇ 10 ਹਜ਼ਾਰ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਸਰਕਾਰ ਨੇ ਝਾਰਖੰਡ ਦੀਆਂ ਗਰੀਬ ਕੁੜੀਆਂ ਲਈ ਪੇਸ਼ਕਸ਼ ਦਿਤੀ ਹੈ ਕਿ 18 ਸਾਲ ਪੂਰੇ ਕਰਨ ਅਤੇ ਵੋਟਰ ਬਣਨ 'ਤੇ ਉਹਨਾਂ ਨੂੰ ਤੁਰਤ 10 ਹਜ਼ਾਰ ਰੁਪਏ ਦਿਤੇ ਜਾਣਗੇ।

First time voter

ਧਨਬਾਦ  : ਇਕ ਤੋਂ ਡੇਢ  ਮਹੀਨੇ  ਦੇ ਅੰਦਰ ਲੋਕਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਭਾਜਪਾ ਸਰਕਾਰ ਨੇ ਝਾਰਖੰਡ ਦੀਆਂ ਗਰੀਬ ਕੁੜੀਆਂ ਲਈ ਪੇਸ਼ਕਸ਼ ਦਿਤੀ ਹੈ ਕਿ 18 ਸਾਲ ਪੂਰੇ ਕਰਨ ਅਤੇ ਵੋਟਰ ਬਣਨ 'ਤੇ ਉਹਨਾਂ ਨੂੰ ਤੁਰਤ 10 ਹਜ਼ਾਰ ਰੁਪਏ ਦਿਤੇ ਜਾਣਗੇ। ਇਸ ਦੇ ਲਈ ਵੋਟਰ ਪਛਾਣ ਕਾਰਡ, ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਫੋਟੋ ਕਾਪੀ

 ਦੇ ਨਾਲ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਕੋਲ ਅਰਜ਼ੀ ਦੇਣੀ ਹੋਵੇਗੀ। ਇਹ ਰਕਮ ਸਿੱਧੇ ਬੈਂਕ ਵਿਚ ਚਲੀ ਜਾਵੇਗੀ। ਮੁੱਖ ਮੰਤਰੀ ਸੁਕੰਨਿਆ ਯੋਜਨਾ ਵਿਚ ਇਹ ਪ੍ਰਬੰਧ ਕੀਤਾ ਗਿਆ ਹੈ।  ਲੋਕਸਭਾ ਚੋਣ ਵਿਚ ਉਤਰਨ ਤੋਂ  ਬਾਅਦ ਝਾਰਖੰਡ ਦੀ ਭਾਜਪਾ ਸਰਕਾਰ ਕੋਈ ਅਜਿਹੀ ਯੋਜਨਾ ਤਿਆਰ ਕਰਨਾ ਚਾਹੁੰਦੀ ਸੀ ਜਿਸ ਨਾਲ ਚੋਣਾਂ ਵਿਚ ਲਾਭ ਹੋਣ ਦੀ ਗਾਰੰਟੀ ਹੋਵੇ ।

2011 ਤੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਲਕਸ਼ਮੀ ਲਾਡਲੀ ਯੋਜਨਾ ਦਾ ਨਾਮ ਬਦਲ ਕੇ  ਮੁੱਖ ਮੰਤਰੀ ਸੁਕੰਨਿਆ ਯੋਜਨਾ ਕਰ ਦਿਤਾ ਗਿਆ। ਇਸ ਵਿਚ ਬੱਚੀ ਦੇ ਜਨਮ ਤੋਂ ਲੈ ਕੇ ਵੱਖ -ਵੱਖ ਜਮਾਤ ਵਿਚ ਪੜਾਈ ਕਰਨ ਤੋਂ ਲੈ ਕੇ ਵਲੋਂ ਲੈ ਕੇ ਵੋਟਰ ਬਣਨ ਤੱਕ ਸੱਤ ਪੜਾਵਾਂ ਵਿਚ ਗ੍ਰਾੰਟ ਦੀ ਰਕਮ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਯੋਜਨਾ  ਦੇ ਕਿਸੇ ਵੀ ਪੜਾਅ ਵਿਚ

ਗ੍ਰਾੰਟ ਲਈ ਅਰਜ਼ੀ ਦੇਣ ਦਾ ਪ੍ਰਬੰਧ ਹੈ। ਇਸ ਯੋਜਨਾ ਅਧੀਨ 18 ਤੋਂ 20 ਸਾਲ ਦੀ ਕੁੜੀ ਵੋਟਰ  ਸੂਚੀ ਵਿਚ ਨਾਮ ਦਰਜ ਕਰਾਉਣ ਤੋਂ ਬਾਅਦ ਅਰਜ਼ੀ ਦੇ ਸਕਦੀ ਹੈ। ਜੇਕਰ ਵੋਟਰ  ਸੂਚੀ ਵਿਚ ਪਹਿਲੀ ਵਾਰ ਨਾਮ ਦਰਜ ਹੋਇਆ ਹੈ ਤਾਂ ਵੀ ਅਰਜ਼ੀ ਦਿਤੀ ਜਾ ਸਕਦੀ ਹੈ।  ਮੁੱਖ ਮੰਤਰੀ ਸੁਕੰਨਿਆ ਯੋਜਨਾ ਸ਼ੁਰੂ ਕਰਨ ਦੇ ਮਕਸਦ ਵੱਡੇ ਪੱਧਰ 'ਤੇ ਨਿਰਧਾਰਤ ਕੀਤੇ ਗਏ ਹਨ।

ਧੀ ਦੇ ਜਨਮ  ਤੋਂ ਬਾਅਦ ਉਸਦੀ ਸਿੱਖਿਆ ਲਈ ਸਹਾਇਤਾ ਰਾਸ਼ੀ ਦੇਣ ਦਾ ਪ੍ਰਬੰਧ ਹੈ। ਮਕਸਦ ਇਹ ਹੈ ਕਿ ਪੈਸੇ ਦੀ ਕਮੀ ਕਾਰਨ ਸਿੱਖਿਆ ਵਿਚ ਰੁਕਾਵਟ ਨਾ ਆਵੇ।  ਸਰਕਾਰ ਇਹ ਵੀ ਚਾਹੁੰਦੀ ਹੈ ਕਿ ਲੋਕਾਂ ਵਿਚ ਲੋਕਤੰਤਰ ਦੀ  ਜਾਣਕਾਰੀ ਵਿਚ ਵੀ ਵਾਧਾ ਹੋਵੇ। ਇਸ ਦੇ ਲਈ ਵੋਟਰ ਸੂਚੀ ਵਿਚ ਤੁਰਤ ਨਾਮ ਦਰਜ ਕਰਾਉਣ ਨੂੰ ਕੀਤਾ ਗਿਆ ਹੈ ।