ਵੋਟਰਾਂ ਨੂੰ ਜਾਗਰੂਕ ਕਰਨ ‘ਚ ਅਹਿਮ ਭੂਮਿਕਾ ਨਿਭਾਉਣਗੀਆਂ ਸਵੀਪ ਗਤੀਵਿਧੀਆ: ਡਾ. ਰਾਜੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਚੋਣਾਂ 2019 ਦੇ ਮੱਦੇਨਜ਼ਰ ਅੱਜ ਇਥੇ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ...

Dr. S. Karuna Raju

ਚੰਡੀਗੜ੍ਹ : ਆਮ ਚੋਣਾਂ 2019 ਦੇ ਮੱਦੇਨਜ਼ਰ ਅੱਜ ਇਥੇ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਸਵੀਪ ਗਤੀਵਿਧੀਆਂ ਨੂੰ ਲਾਂਚ ਕੀਤਾ ਗਿਆ। ਇਹ ਗਤੀਵਿਧੀਆ ਚੋਣ ਕਮਿਸ਼ਨ ਭਾਰਤ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਕੀਤੀਆਂ ਜਾਣਗੀਆਂ, ਤਾਂ ਜੋ ਆਮ ਚੋਣਾਂ 2019 ਦੇ ਮੱਦੇਨਜ਼ਰ ਵੋਟਰਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ

ਕਿ ਸਿਸਟੈਮੈਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ (ਸਵੀਪ) ਨੂੰ ਸੁਰੂ ਕਰਨ ਦਾ ਮਕਸਦ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਅਤੇ ਆਦਰਸ਼ ਵੋਟਿੰਗ ਕਰਨ ਪ੍ਰਤੀ ਜਾਗਰੂਕ ਕਰਨਾ ਹੈ । ਉਨ੍ਹਾਂ ਦੱਸਿਆ ਕਿ ਸਵੀਪ ਗਤੀਵਿਧੀਆਂ ਪਹਿਲਾਂ ਵੀ ਚਲਾਈਆ ਜਾਂਦੀਆਂ ਹਨ ਪਰ ਇਸ ਵਾਰ ਐਨ.ਜੀ.ਓਜ਼, ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਦੀ ਮਦਦ ਨਾਲ ਇਸ ਗਤੀਵਿਧੀ ਨੂੰ ਵੱਡੇ ਪੱਧਰ 'ਤੇ ਚਲਾਇਆ ਜਾਵੇਗਾ। 

ਡਾ ਰਾਜੂ ਨੇ ਦੱਸਿਆ ਕਿ ਇਸ ਗਤੀਵਿਧੀ ਨਾਲ ਜੁੜੇ ਐਨ.ਜੀ.ਓਜ਼., ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਇਸ ਕਾਰਜ ਲਈ ਪਹਿਲਾਂ ਤੋਂ ਸਥਾਪਤ ਕੀਤੀਆਂ ਗਈਆ ਸੰਸਥਾਵਾਂ ਨਾਲ ਮਿਲ ਕੇ ਵੋਟਰਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਨਗੀਆ। ਉਨ੍ਹਾਂ ਦੱਸਿਆ ਕਿ ਇਹ ਮੁੱਖ ਤੋਰ ‘ਤੇ ਚੋਣ ਪਾਠਸ਼ਾਲਾ ਦਾ ਆਯੋਜਨ ਕਰਨ, ਵੋਟਰ ਜਾਗਰੂਕਤਾ ਕਲੱਬ ਸਥਾਪਿਤ ਕਰਨ, ਵੋਟਰ ਜਾਗਰੂਕਤਾ ਫੋਰਮ ਸਥਾਪਤ ਕਰਨ ਜਾਂ ਪਹਿਲਾ ਤੋਂ ਸਥਾਪਿਤ ਕਲੱਬਾਂ ਅਤੇ ਫੋਰਮਜ਼ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ,

ਸਰਵਿਸ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ, ਵੋਟਰ ਸਹਾਇਤਾ ਕੇਂਦਰ ਸਥਾਪਨ, 360 ਡਿਗਰੀ ਕਮਿਊਨੀਕੇਸ਼ਨ ਕੰਪੇਨ ਅਧੀਨ ਵੋਟਰ ਹੈਲਪ ਲਾਈਨ ਨੰਬਰ 1950 ਬਾਰੇ ਜਾਗਰੂਕ ਕਰਨਾ ਹੈ। ਸੀ.ਈ.ਓ. ਨੇ ਦੱਸਿਆ ਕਿ ਇਸ ਤੋਂ ਇਲਾਵਾ ਪੂਰੇ ਰਾਜ ਵਿਚ ਚੋਣਾਂ ਸਬੰਧੀ ਅਤੇ ਵੋਟਰਾਂ ਦੇ ਅਧਿਕਾਰਾਂ ਸਬੰਧੀ ਜਾਣੂ ਕਰਵਉਦੇ ਪੋਸਟਰ ਲਗਾਏ ਜਾਣਗੇ, ਮਲਟੀ ਮੀਡੀਆ, ਸੋਸ਼ਲ ਮੀਡੀਆਂ ਰਾਹੀ ਜਾਗਰੂਕ ਕਰਨ ਦਾ ਕੰਮ, ਰੇਡਉਿ ਜੋਕੀਜ਼ ਦੀ ਵਰਕਸ਼ਾਪ, ਵੱਖ- ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾ ਨੂੰ ਜਾਗਰੂਕ ਕਰਨ ਬਾਰੇ ਵੀ ਪ੍ਰੋਗਰਾਮ ਕੀਤੇ ਜਾਣਗੇ।