ਕਾਂਗਰਸ ਨੇ Exit Poll ਕੀਤੇ ਖਾਰਜ਼, ਆਪ ਨਾਲ ਗੱਠਜੋੜ 'ਤੇ ਦਿੱਤਾ ਇਹ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਸ਼ਨਿੱਚਰਵਾਰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ ਜਿਸ ਦੇ ਨਤੀਜੇ 11 ਫਰਵਰੀ ਨੂੰ ਆਉਣੇ ਹਨ ਪਰ...

File Photo

ਨਵੀਂ ਦਿੱਲੀ : ਬੀਤੇ ਸ਼ਨਿੱਚਰਵਾਰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ ਜਿਸ ਦੇ ਨਤੀਜੇ 11 ਫਰਵਰੀ ਨੂੰ ਆਉਣੇ ਹਨ ਪਰ ਚੋਣ ਨਤੀਜਿਆਂ ਤੋਂ ਪਹਿਲਾਂ ਐਗਜ਼ੀਟ ਪੋਲਾਂ ਦੇ ਰਿਜ਼ਲਟਾਂ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮੱਤ ਮਿਲਦਾ ਨਜ਼ਰ ਆ ਰਿਹਾ ਹੈ ਜਦਕਿ ਭਾਜਪਾ ਅਤੇ ਕਾਂਗਰਸ ਜਿੱਤ ਦੇ ਨੇੜੇ-ਤੇੜੇ ਵੀ ਨਜ਼ਰ ਨਹੀਂ ਆ ਰਹੀਆਂ। ਇਨ੍ਹਾਂ ਸਭਨਾ ਦੇ ਬਾਵਜੂਦ ਕਾਂਗਰਸ ਐਗਜ਼ੀਟ ਪੋਲਾਂ ਨੂੰ ਨਿਕਾਰਦੇ ਹੋਏ ਪਾਰਟੀ ਦੇ ਵਧੀਆਂ ਪ੍ਰਦਰਸ਼ਨ ਕਰਨ ਦੀ ਗੱਲ ਕਹਿ ਰਹੀ ਹੈ।

 

 

ਸਾਰੇ ਐਗਜ਼ੀਟ ਪੋਲਾਂ ਵਿਚ ਆਮ ਆਦਮੀ ਪਾਰਟੀ ਨੂੰ ਦੋ ਤਿਹਾਈ ਬਹੁਮੱਤ ਮਿਲਦੀ ਨਜ਼ਰ ਆ ਰਹੀ ਹੈ। ਜਦਕਿ ਭਾਜਪਾ ਦੇ 10 ਤੋਂ 15 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਉੱਥੇ ਹੀ ਤੀਜੇ ਪਾਸੇ ਕਾਂਗਰਸ ਐਗਜ਼ੀਟ ਪੋਲ ਦੇ ਨਤੀਜਿਆਂ ਵਿਚ ਖਾਤਾ ਵੀ ਮਸਾ ਹੀ ਖੋਲ੍ਹਦੀ ਦਿਖਾਈ ਦੇ ਰਹੀ ਹੈ ਜਿਸ 'ਤੇ  ਕਾਂਗਰਸ ਦੇ ਚੋਣ ਇਚਾਰਜ ਪੀਸੀ ਚਾਕੋ ਨੇ ਕਿਹਾ ਹੈ ਕਿ ਇਹ ਸਰਵੇਖਣ ਠੀਕ ਨਹੀਂ ਹਨ ਅਤੇ ਕਾਂਗਰਸ ਪਾਰਟੀ ਅਨੁਮਾਨ ਤੋਂ ਵਧੀਆਂ ਪ੍ਰਦਰਸ਼ਨ ਕਰੇਗੀ। ਕਾਂਗਰਸੀ ਆਗੂ ਨੇ ਕਾਂਗਰਸ ਦਾ ਆਪ ਨਾਲ ਗੱਠਜੋੜ ਕਰਨ ਵਾਲੇ ਸਵਾਲ 'ਤੇ ਕਿਹਾ ਕਿ ਇਹ ਸੱਭ ਕੁੱਝ ਨਤੀਜਿਆਂ 'ਤੇ ਨਿਰਭਰ ਕਰਦਾ ਹੈ ਇਕ ਵਾਰ ਨਤੀਜੇ ਆ ਜਾਣ ਤਾਂ ਫਿਰ ਅਸੀ ਗੱਲਬਾਤ ਕਰਾਂਗੇ।

 

 

ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੋਧਰੀ ਨੇ ਕਿਹਾ ਹੈ ਕਿ ਪਾਰਟੀ ਨੇ ਇਹ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੀਆਂ ਹਨ। ਇਨ੍ਹਾਂ ਚੋਣਾਂ ਵਿਚ ਭਾਜਪਾ ਨੇ ਫਿਰਕੂ ਏਜੰਡੇ ਨੂੰ ਅੱਗੇ ਰੱਖਿਆ ਹੈ ਜਦਕਿ ਅਰਵਿੰਦ ਕੇਜਰੀਵਾਲ ਨੇ ਵਿਕਾਸ ਦੇ ਏਜੰਡੇ ਨੂੰ ਅੱਗੇ ਰੱਖਿਆ। ਜੇਕਰ ਕੇਜਰੀਵਾਲ ਜਿੱਤਦੇ ਹਨ ਤਾਂ ਇਹ ਵਿਕਾਸ ਦੇ ਏਜੰਡੇ ਦੀ ਜਿੱਤ ਹੋਵੇਗੀ।

ਦੱਸ ਦਈਏ ਕਿ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਆਪ ਨੇ ਕਾਂਗਰਸ ਨਾਲ ਗੱਠਜੋੜ ਕਰਕੇ ਲਗਭਗ 49 ਦਿਨ ਸਰਕਾਰ ਚਲਾਈ ਸੀ ਜਿਸ ਤੋਂ ਬਾਅਦ ਦੋਵਾਂ ਦਾ ਗੱਠਜੋੜ ਟੁੱਟ ਗਿਆ ਸੀ ਪਰ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਸੀਟਾਂ ਵਿਚੋਂ 67 ਸੀਟਾਂ 'ਤੇ ਬਾਜੀ ਮਾਰੀ ਸੀ ਜਦਕਿ ਭਾਜਪਾ ਨੂੰ 3 ਸੀਟਾਂ ਪ੍ਰਾਪਤ ਹੋਈਆਂ ਸਨ ਉੱਥੇ ਹੀ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਪਾਈ ਸੀ।