Exit Poll ਵਿਚ ਮੋਦੀ ਸਰਕਾਰ ਦੀ ਵਾਪਸੀ ਦਾ ਅਨੁਮਾਨ ਲਗਾਉਂਦੇ ਹੋਏ ਉਮਰ ਅਬਦੁੱਲਾ ਨੇ ਕੀਤਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਗਜਿਟ ਪੋਲਸ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਸੁਪ੍ਰੀਮੋ ਮਮਤਾ ਬੈਨਰਜੀ ਨੇ ਇਸ ਨੂੰ ਅਟਕਲਬਾਜੀ ਕਰਾਰ ਦਿੱਤਾ

Omar Abdullah

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ 13 ਸੀਟਾਂ ਉੱਤੇ ਹੋਏ ਵੋਟਾਂ ਪੈ ਚੁੱਕੀਆਂ ਹਨ। ਚੋਣਾਂ ਦੇ ਨਾਲ ਹੀ ਚੋਣ ਅਚਾਰ ਸੰਹਿਤਾ ਵੀ ਖਤਮ ਹੋ ਗਈ ਅਤੇ ਸਾਰੀਆਂ ਐਗਜਿਟ ਪੋਲ ਸਾਹਮਣੇ ਆ ਗਈਆਂ ਹਨ। ਪੋਲ ਆਫ ਪੋਲਸ ਦੇ ਅਨੁਸਾਰ ਭਾਜਪਾ ਗੰਢ-ਜੋੜ ਨੂੰ 300 ਤੋਂ ਜਿਆਦਾ ਸੀਟਾਂ ਮਿਲਦੀਆਂ ਦਿਖ ਰਹੀਆਂ ਹਨ। ਉਥੇ ਹੀ, ਯੂਪੀਏ 122 ਅਤੇ ਹੋਰ 118 ਸੀਟਾਂ ਤੱਕ ਸੀਮਤ ਹਨ।

 



 

 

ਵੱਖ-ਵੱਖ ਐਗਜਿਟ ਪੋਲ ਵਿਚ ਪੀਐਮ ਨਰਿੰਦਰ ਮੋਦੀ ਦੀ ਦੂਜੀ ਪਾਰੀ ਦੀ ਭਵਿੱਖਵਾਣੀ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਪੂਰਵ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਾਰੇ ਐਗਜਿਟ ਪੋਲ ਗਲਤ ਨਹੀਂ ਹੋ ਸਕਦੇ ਅਤੇ ਉਹ 23 ਮਈ ਦੀ ਉਡੀਕ ਕਰ ਰਹੇ ਹਨ, ਜਿਸ ਦਿਨ ਆਖ਼ਰੀ ਨਤੀਜਾ ਐਲਾਨਿਆ ਜਾਵੇਗਾ।

ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਪੂਰਵ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ, ਹਰ ਇੱਕ ਐਗਜਿਟ ਪੋਲ ਗਲਤ ਨਹੀਂ ਹੋ ਸਕਦਾ ਟੀ ਵੀ ਬੰਦ ਕਰਨ ਅਤੇ ਸੋਸ਼ਲ ਮੀਡੀਆ ਤੋਂ ਲਾਗਆਊਟ ਹੋਣ ਦਾ ਸਮਾਂ ਆ ਗਿਆ ਹੈ ਅਤੇ ਇਹ ਦੇਖਣ ਦਾ ਇੰਤਜਾਰ ਕਰ ਰਿਹਾ ਹਾਂ ਕਿ 23 (ਮਈ) ਨੂੰ ਵੀ ਦੁਨੀਆ ਉਵੇਂ ਹੀ ਚੱਲ ਰਹੀ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।

 



 

 

ਕੁੱਝ ਐਗਜਿਟ ਪੋਲ ਵਿਚ ਭਾਜਪਾ ਨੀਤ ਰਾਜਗ ਨੂੰ ਆਸਾਨੀ ਨਾਲ 300 ਤੋਂ ਜ਼ਿਆਦਾ ਸੀਟਾਂ ਜਿੱਤਦੇ ਹੋਏ ਵਖਾਇਆ ਗਿਆ। ਲੋਕ ਸਭਾ ਵਿਚ ਬਹੁਮਤ ਹਾਸਲ ਕਰਨ ਲਈ 272 ਸੀਟਾਂ ਜਰੂਰੀ ਹਨ। ਉੱਧਰ, ਐਗਜਿਟ ਪੋਲਸ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਸੁਪ੍ਰੀਮੋ ਮਮਤਾ ਬੈਨਰਜੀ ਨੇ ਇਸ ਨੂੰ ਅਟਕਲਬਾਜੀ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਸਰਵੇਖਣਾਂ ਉੱਤੇ ਭਰੋਸਾ ਨਹੀਂ ਕਿਉਂਕਿ ਇਸ ਰਣਨੀਤੀ ਦਾ ਇਸਤੇਮਾਲ ਈਵੀਐਮ ਵਿਚ ਗੜਬੜੀ ਕਰਨ ਲਈ ਕੀਤਾ ਜਾਂਦਾ ਹੈ। ਮਮਤਾ ਬੈਨਰਜੀ ਨੇ ਟਵੀਟ ਕੀਤਾ, ਮੈਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕਜੁਟ, ਮਜ਼ਬੂਤ ਅਤੇ ਸਾਹਸੀ ਰਹਿਣ ਦੀ ਅਪੀਲ ਕਰਦੀ ਹਾਂ।