ਮੋਦੀ ’ਤੇ ਬਿਨਾਂ ਕੁਮੈਂਟ ਕੀਤੇ ਕੇਜਰੀਵਾਲ ਦਾ ਨਵਾਂ ਰਿਵਾਜ਼, ਚੋਣਾਂ ਵਿਚ ਕਾਇਮ ਕੀਤੀ ਮਿਸਾਲ
ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਕੰਮ ਬਾਰੇ ਜਦੋਂ ਮੀਡੀਆ ਨੇ...
ਨਵੀਂ ਦਿੱਲੀ: ਦਿੱਲੀ ਦੇ ਸਿਆਸੀ ਦੰਗਲ ਵਿਚ ਆਮ ਆਦਮੀ ਪਾਰਟੀ ਨੇ ਦੇਸ਼ ਵਿਚ ਇਕ ਨਵੀਂ ਰਿਵਾਜ਼ ਸ਼ੁਰੂ ਕੀਤਾ ਹੈ ਕਿ ਕੰਮ ਦੇ ਬਦਲੇ ਵੋਟ ਮੰਗੋ। ਇਸ ਚੋਣ ਦਾ ਸਾਰਥਕ ਪਹਿਲੂ ਇਹ ਵੀ ਸੀ ਕਿ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਪ੍ਰਚਾਰ ਦੇ ਆਖਰੀ ਸਮੇਂ ਤਕ ਉਹ ਅਪਣੇ ਕੰਮ ਦੇ ਦਮ ਤੇ ਹੀ ਚੋਣ ਮੈਦਾਨ ਵਿਚ ਡਟੇ ਰਹੇ।
ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਕੰਮ ਬਾਰੇ ਜਦੋਂ ਮੀਡੀਆ ਨੇ ਪੁਛਿਆ ਤਾਂ ਉਹਨਾਂ ਨੇ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਬਾਰੇ ਦਸਿਆ। ਜੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਮ,ਦਾਮ, ਦੰਡ, ਭੇਦ ਦੀ ਰਾਜਨੀਤੀ ਅਪਣਾਉਣ ਲਈ ਕੋਈ ਹਥਕੰਡਾ ਨਹੀਂ ਛੱਡਿਆ।
ਸੀਐਮ ਕੇਜਰੀਵਾਲ ਨੂੰ ਅਤਿਵਾਦੀ ਤਕ ਕਹਿ ਦਿੱਤਾ ਗਿਆ। ਕਾਂਗਰਸ ਦੀ ਗੱਲ ਕਰੀਏ ਤਾਂ ਇਸ ਦੇ ਆਗੂ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਵਾਅਦਿਆਂ ਤੋਂ ਇਲਾਵਾ ਹੋ ਕੁੱਝ ਨਹੀਂ ਕਰ ਸਕਦੇ ਤੇ ਉਹਨਾਂ ਨੇ ਐਗਜ਼ਿਟ ਪੋਲ ਆਉਂਦੇ ਹੀ ਅਪਣੀ ਹਾਰ ਸਵਿਕਾਰ ਕਰ ਲਈ।
ਚੋਣ ਪ੍ਰਚਾਰ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਾਸ਼ਟਰਵਾਦ, 370, CAA ਅਤੇ NRC ਤੋਂ ਇਲਾਵਾ ਭਾਜਪਾ ਕੋਲ ਹੁਣ ਮੁੱਦੇ ਖ਼ਤਮ ਹੋ ਚੁੱਕੇ ਹਨ। ਸ਼ਾਹੀਨ ਬਾਗ਼ ਵਿਚ ਚਲ ਰਹੇ ਅੰਦੋਲਨ ਨੂੰ ਸਿਆਸੀ ਹਵਾ ਦੇਣ ਅਤੇ ਰਾਸ਼ਟਰਵਾਦ ਨਾਲ ਜੋੜਨਾ ਬਹੁਤ ਹੀ ਦੁਖਦਾਈ ਸੀ ਕਿਉਂ ਕਿ ਦੇਸ਼ ਦਾ ਕੋਈ ਵੀ ਰਾਜ ਅਜਿਹਾ ਨਹੀਂ ਹੈ ਜਿੱਥੇ ਕਈ ਮੁੱਦਿਆਂ ਅਤੇ ਮੰਗਾਂ ਤੇ ਧਰਨੇ ਪ੍ਰਦਰਸ਼ਨ ਨਹੀਂ ਹੁੰਦੇ। ਇਹ ਅਲੱਗ ਗੱਲ ਹੈ ਕਿ ਰਾਜਨੇਤਾਵਾਂ ਲਈ ਅਜਿਹੇ ਧਰਨਿਆਂ ਦੀ ਕੋਈ ਕੀਮਤ ਨਹੀਂ ਹੁੰਦੀ ਕਿਉਂ ਕਿ ਇਸ ਨੂੰ ਰਾਸ਼ਟਰਵਾਦ ਨਾਲ ਜੋੜਿਆ ਨਹੀਂ ਜਾ ਸਕਦਾ।
ਇਸ ਤੋਂ ਇਲਾਵਾ ਚੋਣ ਦੌਰਾਨ ਸੰਸਦ ਵਿਚ ਰਾਮ ਮੰਦਰ ਨਿਰਮਾਣ ਲਈ ਟ੍ਰਸਟ ਦੇ ਗਠਨ ਦਾ ਮਾਮਲਾ ਵੀ ਚੋਣ ਪ੍ਰਚਾਰ ਸਮੇਂ ਸਾਹਮਣੇ ਆਇਆ। ਇਹ ਮੁੱਦੇ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਲਈ ਕਿੰਨੇ ਕੁ ਅਹਿਮੀਅਤ ਰੱਖਦੇ ਹਨ ਇਸ ਦਾ ਪਤਾ ਵੀ ਚੋਣ ਨਤੀਜਿਆਂ ਦੌਰਾਨ ਲੱਗ ਜਾਵੇਗਾ। ਹੋਰ ਤੇ ਹੋਰ ਦਿੱਲੀ ਦੀਆਂ ਯੂਨੀਵਰਸਿਟੀਆਂ ਵਿਚ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਕਰ ਕੇ ਨੌਜਵਾਨਾਂ ਤੇ ਕੀ ਅਸਰ ਪਿਆ ਹੈ ਇਹ ਵੀ ਪਤਾ ਲੱਗ ਹੀ ਜਾਵੇਗਾ।
ਵੋਟਾਂ ਤੋਂ ਪਹਿਲਾਂ ਮਨੀਸ਼ ਸਿਸੋਦਿਆ ਦੇ ਓਐਸਡੀ ਦਾ ਰਿਸ਼ਵਤ ਲੈਂਦੇ ਫੜੇ ਜਾਣਾ, ਗੋਲੀਮਾਰਾਂ ਦੇ ਨਾਅਰਿਆਂ ਤੇ ਗੋਲੀਆਂ ਚਲਣਾ ਵੀ ਚੋਣ ਪ੍ਰਚਾਰ ਦੌਰਾਨ ਇਕ ਨਾਕਾਰਾਤਮਕ ਪਹਿਲੂ ਰਿਹਾ ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਰਹੀ ਕਿ ਭਾਜਪਾ ਦੇ ਆਗੂ ਛੋਟੀ ਤੋਂ ਛੋਟੀ ਘਟਨਾ ਨੂੰ ਪਾਕਿਸਤਾਨ ਨਾਲ ਜੋੜਦੇ ਰਹੇ ਹਨ।
ਇਸ ਦਾ ਦਿੱਲੀ ਦੇ ਵਿਕਾਸ ਅਤੇ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਅਪਣੇ ਕੰਮ ਦੇ ਦਮ ਤੇ ਵੋਟ ਮੰਗਣ। ਉਹਨਾਂ ਅੱਗੇ ਕਿਹਾ ਕਿ ਵੋਟਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।