ਕੇਜਰੀਵਾਲ 'ਤੇ ਭੜਕੀ ਸਮ੍ਰਿਤੀ ਇਰਾਨੀ, ਟਵੀਟ ਕਰਕੇ ਆਖ ਦਿੱਤੀ ਇਹ ਗੱਲ

ਏਜੰਸੀ

ਖ਼ਬਰਾਂ, ਰਾਜਨੀਤੀ

ਤੁਸੀ ਔਰਤਾਂ ਨੂੰ ਕਮਜੋਰ ਕਿਉਂ ਸਮਝਦੇ ਹੋ ਕਿ ਉਹ ਵੋਟ ਦਾ ਫ਼ੈਸਲਾਂ ਖੁਦ ਨਾ ਕਰ ਸਕਣ...........

Photo

ਨਵੀਂ ਦਿੱਲੀ- ਸਮ੍ਰਿਤੀ ਇਰਾਨੀ, ਨੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ 'ਤੇ ਨਿਸਾਨਾ ਸਾਧਿਆ ਉਹਨਾਂ ਕਿਹਾ ਕਿ " ਤੁਸੀ ਔਰਤਾਂ ਨੂੰ ਕਮਜ਼ੋਰ ਕਿਉਂ ਸਮਝਦੇ ਹੋ ਕਿ ਉਹ ਵੋਟ ਦਾ ਫ਼ੈਸਲਾਂ ਖੁਦ ਨਾ ਕਰ ਸਕਣ ਕਿ ਵੋਟ ਕਿਸ ਨੂੰ ਦੇਣੀ ਹੈ। ਕੇਜਰੀਵਾਲ ਵਿਰੋਧੀ ਸਮ੍ਰਿਤੀ ਇਰਾਨੀ ਨੇ ਇੱਥੋ ਤੱਕ ਆਖ ਦਿੱਤਾ ਕਿ, ਜੋ ਨਸੀਅਤ ਤੁਸੀ ਔਰਤਾਂ ਨੂੰ ਟਵੀਟ ਦੇ ਰਾਂਹੀ ਦੇ ਰਹੇ ਹੋ ਉਹ ਹੀ ਨਸੀਅਤ ਤੁਸੀ ਕਿੰਨੇ ਮਰਦਾਂ ਨੂੰ ਟਵੀਟ ਕਰ ਕੇ ਦਿੱਤੀ ਹੈ।

ਅਰਵਿੰਦ ਕੇਜਰੀਵਾਲ ਨੇ ਕੇਂਦਰੀ ਮੰਤਰੀ ਨੂੰ ਜਵਾਬ ਦਿੰਦੇ ਹੋਏ ਟਵੀਟ ਕਰ ਕੇ ਕਿਹਾ, "ਸਮ੍ਰਿਤੀ ਜੀ ਦਿੱਲੀ ਦੀਆ ਔਰਤਾਂ ਨੂੰ ਪਤਾ, ਕਿ ਕਿਸ ਨੂੰ ਵੋਟ ਦੇਣੀ ਹੈ। ਇਹ ਉਨ੍ਹਾਂ ਨੇ ਪਹਿਲਾ ਹੀ ਤੈਅ ਕਰ ਲਿਆ ਹੈ, ਤੇ ਪੂਰੀ ਦਿੱਲੀ ਦੇ ਪਰਿਵਾਰਾਂ ਦੀਆਂ ਔਰਤਾਂ ਦੁਆਰਾ ਇਹ ਪਹਿਲਾ ਹੀ ਤੈਅ ਕਰ ਲਿਆ ਗਿਆ ਹੈ ਕਿ ਕਿਸ ਪਾਰਟੀ ਨੂੰ ਵੋਟ ਦੇਣੀ ਹੈ, ਆਖਰਕਾਰ ਘਰ ਤੇ ਔਰਤਾਂ ਨੇ ਹੀ ਚਲਾਉਣਾ ਹੁੰਦਾ ਹੈ।

ਸਮ੍ਰਿਤੀ ਇਰਾਨੀ ਦੀ ਤਰਜ਼ ਤੇ ਬਿਆਨ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ, ਮੇਰੇ ਕਹਿਣ ਦਾ ਮਤਲਬ ਇਹ ਸੀ, ਕਿ ਔਰਤਾਂ ਨੂੰ ਪਤਾ ਏ ਕਿ ਘਰ ਕਿਵੇਂ ਚਲਦਾ ਹੈ। ਮੈਂ ਵੀ ਟਵੀਟ ਤੇ ਲਿਖਿਆ ਸੀ ਕਿ " ਵੋਟ ਪਾਉਣ ਜ਼ਰੂਰ ਜਾਉ, ਖ਼ਾਸ ਕਰਕੇ ਦਿੱਲੀ ਦੀਆਂ ਔਰਤਾਂ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਤੁਸੀ ਘਰ ਦੀ ਜ਼ਿੰਮੇਵਾਰੀ ਚੁੱਕਦੀਆਂ ਓ ਉਸੇ ਤਰ੍ਹਾਂ ਦੇਸ਼ ਅਤੇ ਦਿੱਲੀ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ। ਤੁਸੀ ਵੋਟ ਪਾਉਣ ਜ਼ਰੂਰ ਜਾਉ ਤੇ ਘਰ ਦੇ ਮਰਦਾਂ ਨੂੰ ਵੀ ਨਾਲ ਲੈ ਕੇ ਜਾਉ।

ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਦੁਪਿਹਰ 12 ਵਜੇ ਤੱਕ 15.57 ਫੀਸਦੀ ਵੋਟਾਂ ਪੈ ਗਈਆ ਸਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਬੀਜੇਪੀ ਸੰਸਦ ਮੀਨਾਕਸ਼ੀ ਲੇਖੀ, ਪ੍ਰਵੇਸ਼ ਵਰਮਾ, ਸਮੇਤ ਕਈ ਵੱਡੀ ਹਸਤੀਆਂ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।