ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ, ਇਹਨਾਂ ਇਲਾਕਿਆਂ ਵਿਚ ਇਸ ਦਿਨ ਤੋਂ ਆ ਰਿਹਾ ਹੈ ਮੀਂਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੂਰਬ ਉੱਤਰ ਰਾਜਸਥਾਨ ਵਿਚ ਵੱਖ-ਵੱਖ...

Weather will take a turn rain in odisha chhattisgarh

ਨਵੀਂ ਦਿੱਲੀ: ਪੱਛਮੀ ਖੇਤਰ ਵਿਚ ਅਗਲੇ ਦੋ ਦਿਨਾਂ ਵਿਚ ਕਿਤੇ-ਕਿਤੇ ਸੀਤ ਲਹਿਰ, ਠੰਡ ਪੈਣ ਤੇ ਪੰਜਾਬ ਵਿਚ ਕੋਰੇ ਦੇ ਆਸਾਰ ਹਨ। ਫਿਲਹਾਲ ਦਿੱਲੀਵਾਸੀਆਂ ਨੂੰ ਹੁਣ ਕੋਰੇ ਤੋਂ ਰਾਹਤ ਨਹੀਂ ਮਿਲੇਗੀ। ਸ਼ਨੀਵਾਰ ਨੂੰ ਵੀ ਦਿੱਲੀ ਵਿਚ ਕੋਰਾ ਪੈਣ ਨਾਲ ਨਿਊਨਤਮ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ ਹੈ। ਤਾਪਮਾਨ ਡਿਗਣ ਅਤੇ ਕੁੱਝ ਹਿੱਸਿਆਂ ਵਿਚ ਕੋਰੇ ਦੀ ਵਜ੍ਹਾ ਨਾਲ ਲੋਕ ਸਵੇਰੇ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਉਣ ਵੀ ਬਹੁਤ ਘਟ ਗਿਣਤੀ ਵਿਚ ਨਿਕਲੇ ਸਨ।

ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਅਗਲੇ 5 ਦਿਨ ਮੌਸਮ ਸਾਫ਼ ਰਹੇਗਾ ਪਰ ਕੋਰੇ ਅਤੇ ਸੀਤ ਲਹਿਰ ਦੇ ਚਲਦੇ ਤਾਪਮਾਨ ਵਿਚ ਗਿਰਾਵਟ ਰਹੇਗੀ। ਓਡੀਸ਼ਾ ਦੇ ਵੱਖ-ਵੱਖ ਹਿੱਸਿਆਂ ਵਿਚ ਅਗਲੇ 24 ਘੰਟਿਆਂ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗਤੀ ਨਾਲ ਹਵਾ ਚਲ ਸਕਦੀ ਹੈ ਅਤੇ ਇਸ ਦੇ ਨਾਲ ਹੀ ਬਾਰਿਸ਼ ਹੋਣ ਦੀ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਵਿਦਰਭ, ਛੱਤੀਸਗੜ, ਤੱਟੀ ਆਂਧਰਾ ਪ੍ਰਦੇਸ਼, ਯਨਮ ਅਤੇ ਤੇਲੰਗਾਨਾ ਵਿਚ ਵੱਖ-ਵੱਖ ਸਥਾਨਾਂ ਤੇ ਗਰਜ ਦੇ ਨਾਲ ਬਾਰਿਸ਼ ਹੋ ਸਕਦੀ ਹੈ।

ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੂਰਬ ਉੱਤਰ ਰਾਜਸਥਾਨ ਵਿਚ ਵੱਖ-ਵੱਖ ਸਥਾਨਾਂ ਤੇ ਸੀਤ ਲਹਿਰ ਦੇ ਆਸਾਰ ਹਨ। ਤੇਲੰਗਾਨਾ, ਅਸਮ, ਮੇਘਾਲਿਆ, ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਕੋਂਕਣ, ਗੋਆ ਅਤੇ ਤੱਟੀ ਉੱਤਰ ਕਰਨਾਟਕ ਦੇ ਕੁੱਝ ਹਿੱਸਿਆਂ ਵਿਚ ਰਾਤ ਦਾ ਤਾਪਮਾਨ ਵੀ ਆਮ ਤੋਂ ਹੇਠਾਂ ਰਿਹਾ। ਦਸ ਦਈਏ ਕਿ ਪੰਜਾਬ ਅਤੇ ਹੋਰਨਾਂ ਇਲਾਕਿਆਂ ਵਿਚ ਫਿਲਹਾਲ ਕਿਤੇ ਵੀ ਬਾਰਿਸ਼ ਨਹੀਂ ਹੋਈ ਪਰ ਹੁਣ ਮੌਸਮ ਵਿਚ ਬਦਲਾਅ ਆ ਸਕਦਾ ਹੈ।

ਲੋਕ ਹਰ ਰੋਜ਼ ਕੜਾਕੇਦਾਰ ਧੁੱਪ ਦੇ ਦਰਸ਼ਨ ਕਰ ਰਹੇ ਹਨ। ਹੁਣ ਜਾ ਕੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹੈ। ਦਸ ਦਈਏ ਕਿ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ ਦਿਨਾਂ ਵਿਚ ਬਾਰਸ਼ ਹੋ ਸਕਦੀ ਹੈ। ਇਸ ਨਾਲ ਉੱਤਰੀ ਖੇਤਰੀ ਵਿੱਚ ਠੰਢ ਹੋਰ ਵਧਣ ਦੇ ਆਸਾਰ ਹਨ। ਇਸ ਵਾਰ ਠੰਢ ਨੇ ਕਈ ਸਾਲਾਂ ਦੀ ਰਿਕਾਰਡ ਤੋੜ ਦਿੱਤਾ ਹੈ। 

ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ’ਚ ਕਈ ਹਫ਼ਤਿਆਂ ਤੋਂ ਕੜਾਕੇ ਦੀ ਠੰਢ ਪੈ ਰਹੀ ਹੈ। ਦੋਵੇਂ ਸੂਬਿਆਂ ਦੇ ਕਈ ਹਿੱਸਿਆਂ ਵਿਚ ਤਾਪਮਾਨ ਜ਼ੀਰੋ ਡਿਗਰੀ ਤੱਕ ਹੇਠਾਂ ਪਹੁੰਚ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿਚ ਠੰਢ ਹੋਰ ਵਧ ਸਕਦੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।