Weather Update: ਪੰਜਾਬ ਵਿਚ ਇਹਨਾਂ ਥਾਵਾਂ 'ਤੇ 24 ਘੰਟਿਆਂ 'ਚ ਆ ਸਕਦਾ ਹੈ ਮੀਂਹ, ਹੋ ਜਾਓ ਸਾਵਧਾਨ!

ਏਜੰਸੀ

ਖ਼ਬਰਾਂ, ਪੰਜਾਬ

ਇਸ ਤੋਂ ਬਾਅਦ ਕੋਰਾ ਵੀ ਪਰੇਸ਼ਾਨ ਕਰ ਸਕਦਾ ਹੈ।

Rain in chandigarh and Punjab

ਚੰਡੀਗੜ੍ਹ: ਹਿਮਾਚਲ ਵਿਚ ਸ਼ਨੀਵਾਰ ਨੂੰ ਸ਼ਿਮਲਾ ਸਮੇਤ ਉਚਾਈ ਵਾਲੇ ਖੇਤਰਾਂ ਵਿਚ ਹਲਕੀ ਬਰਫ਼ਬਾਰੀ ਹੋਈ ਹੈ। ਮਨਾਲੀ ਦੇ ਸੋਲੰਗਨਾਲਾ ਵਿਚ ਬਰਫ਼ਬਾਰੀ ਕਾਰਨ ਯਾਤਰੀਆਂ ਦੀ ਭੀੜ ਲਗ ਗਈ ਜਿਸ ਨਾਲ ਕਈ ਜਗ੍ਹਾ ਜਾਮ ਲਗ ਗਿਆ। ਬਰਫ਼ਬਾਰੀ ਵਿਚ ਹਮੀਰਪੁਰਾ-ਸ਼ਿਮਲਾ ਐਨਐਚ ਕਰੀਬ ਛੇ ਘੰਟੇ ਬੰਦ ਰਿਹਾ। ਮੌਸਮ ਵਿਭਾਗ ਨੇ ਸੋਮਵਾਰ ਤੋਂ ਚੰਡੀਗੜ੍ਹ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਬਾਅਦ ਕੋਰਾ ਵੀ ਪਰੇਸ਼ਾਨ ਕਰ ਸਕਦਾ ਹੈ।

ਉੱਥੇ ਹੀ ਹਰਿਆਣਾ ਅਤੇ ਪੰਜਾਬ ਵਿਚ ਕੋਰੇ ਦੀ ਵਜ੍ਹਾ ਨਾਲ ਲੋਕ ਪਰੇਸ਼ਾਨ ਹਨ। ਆਮ ਤੌਰ ਤੇ ਦੇਖਣ ਨੂੰ ਮਿਲਿਆ ਹੈ ਕੇ ਲੋਹੜੀ ਤੋਂ ਬਾਅਦ ਠੰਡ ਚਲੀ ਜਾਂਦੀ ਹੈ ਤੇ ਗਰਮੀ ਰੁੱਤ ਆਉਣ ਦੀ ਸ਼ੁਰੂਆਤ ਹੋਣ ਲੱਗਦੀ ਹੈ ਪਰ ਲੱਗਦਾ ਹੈ ਇਸ ਸਾਲ ਮੌਸਮ ਹੋਰ ਹੀ ਰੰਗ ਦਿਖਾਵੇਗਾ। ਆਗਾਮੀ 24 ਘੰਟਿਆਂ ਦੌਰਾਨ ਪੰਜਾਬ ਦੇ ਉੱਤਰ-ਪੂਰਬੀ ਹਿੱਸਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ ਪੂਰਬੀ, ਰੂਪਨਗਰ, ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਅੰਬਾਲਾ ਚ ਹਲਕੀ ਕਿਣਮਿਣ ਦੀ ਉਮੀਦ ਹੈ।

ਹੁਸ਼ਿਆਰਪੁਰ, ਚੰਡੀਗੜ੍ਹ, ਰੂਪਨਗਰ, ਪੰਚਕੂਲਾ ਦੇ ਹਿੱਸਿਆਂ ਚ ਦਰਮਿਆਨੇ ਛਰਾਟੇ ਪੈਣਗੇ। ਤਾਜ਼ਾ ਵੈਸਟਰਨ ਡਿਸਟ੍ਬੇਂਸ, ਜੰਮੂ-ਕਸ਼ਮੀਰ ਤੇ ਹਿਮਾਚਲ ਚ ਬਣਿਆ ਹੋਇਆ ਹੈ। ਜਿਸ ਦਾ ਵਧੇਰੇ ਅਸਰ ਪਹਾੜੀ ਸੂਬਿਆਂ ਚ ਹੀ ਰਹੇਗਾ। ਬਾਕੀ ਸੂਬੇ ਚ ਕਿਸੇ ਬਰਸਾਤੀ ਕਾਰਵਾਈ ਦੀ ਕੋਈ ਉਮੀਦ ਨਹੀਂ ਹੈ, ਪਰ ਸ਼ਨੀਵਾਰ ਤੱਕ ਧੁੰਦ ਤੇ ਨੀਵੇਂ ਬੱਦਲਾਂ ਦਾ ਜ਼ੋਰ ਰਹੇਗਾ। ਜ਼ਿਕਰਯੋਗ ਹੈ ਕਿ ਲੋਹੜੀ ਨੂੰ ਪਏ ਮੀਂਹ ਤੋਂ ਬਾਅਦ, ਮਾਘੀ ਤੋਂ ਧੁੰਦ ਤੇ ਨੀਵੇਂ ਬੱਦਲਾਂ ਦੀ ਸੂਬੇ ਚ ਵਾਪਸੀ ਹੋਈ ਹੈ।

ਇਸ ਮੀਂਹ ਕਾਰਨ ਦਿਨ ਦੇ ਪਾਰੇ ਚ ਇੱਕ ਵਾਰ ਫਿਰ ਵੱਡੀ ਗਿਰਾਵਟ ਨਾਲ ਚੰਗੀ ਠੰਢ ਮਹਿਸੂਸ ਹੋਵੇਗੀ। ਇਸ ਸਿਸਟਮ ਦੇ ਅੱਗੇ ਲੰਘ ਜਾਣ ਤੋਂ ਤੁਰੰਤ ਬਾਅਦ ਸੂਬੇ ਚ ਸ਼ੀਤ ਹਵਾਂਵਾਂ ਦੇ ਵਗਣ ਨਾਲ, ਧੁੰਦ ਤੇ ਨੀਵੇਂ ਬੱਦਲਾਂ ਦੀ ਵਾਪਸੀ ਹੋਣ ਦੀ ਉਮੀਦ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਪਹਾੜਾਂ ਚ ਪੁੱਜ ਰਹੇ ਸਿਸਟਮ ਦੀ ਸ਼ੀਤ ਹਵਾਂਵਾਂ ਨੂੰ ਲਾਈ ਰੋਕ ਨਾਲ਼ ਪੰਜਾਬ ਦੇ ਮੌਸਮ ਚ ਜਾਦੂਮਈ ਬਦਲਾਅ ਆਇਆ ਤੇ ਧੁੱਪ ਨਿਕਲਣ ਨਾਲ ਦਿਨ ਦਾ ਪਾਰਾ ਔਸਤ ਤੋਂ ਕਾਫੀ ਉੱਪਰ ਦਰਜ ਹੋਇਆ ਪਰ ਹੁਣ ਇੱਕ ਵਾਰ ਫਿਰ ਦਿਨ ਸਮੇਂ ਕੜਾਕੇ ਦੀ ਠੰਡ ਨਾਲ ਕੋਲਡ-ਡੇਅ ਕੰਡੀਸ਼ਨ ਦੀ ਵਾਪਸੀ ਹੋਵੇਗੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।