ਬਹੁਮਤ ਦਾ ਮਤਲਬ ਮਨਮਾਨੀ ਦਾ ਅਧਿਕਾਰ ਨਹੀਂ, ਕਾਨੂੰਨ ਵਾਪਸ ਲਵੇ ਕੇਂਦਰ ਸਰਕਾਰ : ਪਾਇਲਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਜਨਤਾ ਨੂੰ ਦੀ ਆਵਾਜ਼ ਨੂੰ ਸੁਣਦਿਆਂ ਸਰਕਾਰ ਨੂੰ ਕਾਨੂੰਨਾਂ ਬਾਰੇ ਤੁਰੰਤ ਫੈਸਲੇ ਲੈਣਾ ਚਾਹੀਦਾ

Sachin Pilot


ਜੈਪੁਰ : ਕਾਂਗਰਸ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਹ ਬਹੁਮਤ ਦੇ ਆਧਾਰ ’ਤੇ ਮਨਮਾਨੀ ਨਹੀਂ ਕਰ ਸਕਦੀ ਅਤੇ ਉਸ ਨੂੰ ਦੇਸ਼ ਦੀ ਜਨਤਾ ਦੀ ਆਵਾਜ਼ ਸੁਣਦੇ ਹੋਏ ਕਾਨੂੰਨਾਂ ਨੂੰ ਤੁਰਤ ਵਾਪਸ ਲੈਣਾ ਚਾਹੀਦਾ ਹੈ। 

ਪਾਇਲਟ ਨੇ ਦੌਸਾ ’ਚ ਪੈ੍ਰਸ ਨੂੰ ਕਿਹਾ ਕਿ ਭਾਜਪਾ ਵਾਲਿਆਂ ਨੇ, ‘‘ਕਿਸਾਨ ਤੋਂ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਉਸ ’ਤੇ ਸੰਕਟ ਆਇਆ ਤਾਂ ਪੂਰੀ ਪਾਰਟੀ ਕਿਸਾਨਾਂ ਦੇ ਵਿਰੁਧ ਖੜੀ ਹੋ ਗਈ ਹੈ।

ਅੱਜ ਪੂਰੇ ਦੇਸ਼ ਦਾ ਕਿਸਾਨ ਭਾਜਪਾ ਨੂੰ ਉਸ ਦੇ ਚੋਣ ਵਾਅਦੇ ਯਾਦ ਦਿਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, ਕੇਂਦਰ ਸਰਕਾਰ ਨੂੰ ਅਪਣਾ ਹੰਕਾਰ ਛੱਡਣਾ ਚਾਹੀਦਾ, ਬਹੁਮਤ ਦੇ ਆਧਾਰ ’ਤੇ ਤੁਸੀ ਮਨਮਾਨੀ ਨਹੀਂ ਕਰ ਸਕਦੇ, ਅਸੀਂ ਕਿਸਾਨਾਂ ਦੀ ਮੰਗ ਨਾਲ ਖੜੇ ਹਾਂ ਅਤੇ ਖੜੇ ਰਹਾਂਗੇ।’’