ਪੁਲਿਸ ਵੱਲੋਂ ਗਰਮ ਖਿਆਲੀ ਸਮਰਥਕਾਂ ਨੂੰ ਫੜਨ ਦਾ ਸਿਲਸਿਲਾ ਜਾਰੀ
ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਤੋਂ ਸ਼ੱਕੀ ਗਰਮ ਖ਼ਿਆਲੀ ਨੂੰ ਗ੍ਰਿਫ਼ਤਾਰ...
ਨਾਂਦੇੜ: ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਤੋਂ ਸ਼ੱਕੀ ਗਰਮ ਖ਼ਿਆਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਬਜੀਤ ਸਿੰਘ ਕੀਰਤ ਨਾਮ ਦੇ ਇਸ ਸਮਰਥਕ ਨੂੰ ਨਾਂਦੇੜ ਪੁਲਿਸ ਅਤੇ ਪੰਜਾਬ ਪੁਲਿਸ ਸੀਆਈਡੀ ਦੀ ਸਾਂਝੀ ਕਾਰਵਾਈ ਵਿੱਚ ਨਾਂਦੇੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਰਬਜੀਤ ਸਿੰਘ ਲੁਧਿਆਣਾ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਗੁਪਤ ਸੂਚਨਾ ‘ਤੇ ਹੋਈ ਕਾਰਵਾਈ
ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਹੈ। ਪੁਲਿਸ ਦੇ ਮੁਤਾਬਕ ਸਰਬਜੀਤ ਯੂਏਪੀਏ ਦੇ ਅਧੀਨ ਦਰਜ ਮਾਮਲੇ ਵਿੱਚ ਫਰਾਰ ਚੱਲ ਰਿਹਾ ਸੀ। ਪੁਲਿਸ ਨੇ ਜੋ ਐਫਆਈਆਰ ਦਰਜ ਕੀਤੀ ਹੈ। ਉਸਦੇ ਅਨੁਸਾਰ ਗ੍ਰਿਫ਼ਤਾਰ ਆਰੋਪੀ ਸਰਬਜੀਤ ਸਿੰਘ ਇਕ ਗਰਮ ਖਿਆਲੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ। ਉਹ ਲਗਾਤਾਰ ਬੇਲਜੀਅਮ ਵਿੱਚ ਜਥੇਬੰਦੀ ਨਾਲ ਜੁੜੇ ਹੋਏ ਵਿਅਕਤੀਆਂ ਦੇ ਸੰਪਰਕ ਵਿੱਚ ਸੀ।
ਉਹ ਪੰਜਾਬ ਵਿੱਚ ਖਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਯੋਜਨਾਵਾਂ ਵੀ ਬਣਾ ਰਿਹਾ ਸੀ। ਸਰਬਜੀਤ ਦੇ ਉੱਤੇ ਕੁੱਝ ਨਵੇਂ ਗਰਮ ਖਿਆਲੀਆਂ ਨੂੰ ਭਰਤੀ ਕਰ ਹਿੰਦੂ ਸੰਗਠਨਾਂ ਦੇ ਨੇਤਾਵਾਂ ਅਤੇ ਗਰਮ ਖਿਆਲੀ ਵਿਚਾਰਧਾਰਾ ਦੇ ਖਿਲਾਫ ਰਹਿਣ ਵਾਲੇ ਲੋਕਾਂ ਨੂੰ ਟਾਰਗੇਟ ਕਰਨ ਦੀ ਜ਼ਿੰਮੇਦਾਰੀ ਵੀ ਦਿੱਤੀ ਗਈ ਸੀ। ਫਿਲਹਾਲ ਪੁਲਿਸ ਸਰਬਜੀਤ ਸਿੰਘ ਤੋਂ ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਲੈਣ ਵਿੱਚ ਜੁਟੀ ਹੈ।
ਲਖਨਊ ਤੋਂ ਵੀ ਗਰਮ ਖਿਆਲੀ ਗ੍ਰਿਫ਼ਤਾਰ
ਲਖਨਊ ਦੀ ਕ੍ਰਾਇਮ ਬ੍ਰਾਂਚ ਟੀਮ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਗਰਮ ਖਿਆਲੀ ਸਮਰਥਕ ਇੱਕ ਵਿਅਕਤੀ ਨੂੰ ਸਕੱਤਰੇਤ ਚੁਰਾਹਾ ਸੈਕਟਰ ਸੀ ਜਾਨਕੀਪੁਰਮ ਤੋਂ ਗ੍ਰਿਫ਼ਤਾਰ ਕੀਤਾ ਹੈ। ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਪਰਮਜੀਤ ਸਿੰਘ ਪੰਮਾ ਅਤੇ ਮਲਤਾਨੀ ਸਿੰਘ ਦਾ ਸਾਥੀ ਜਗਦੇਵ ਸਿੰਘ ਉਰਫ ਜੱਗਾ ਨੂੰ ਦਬੋਚਿਆ ਗਿਆ ਹੈ। ਆਰੋਪੀ ਨੂੰ ਕੋਰਟ ਤੋਂ ਟਰਾਂਜਿਟ ਰਿਮਾਂਡ ਉੱਤੇ ਲੈ ਕੇ ਪੰਜਾਬ ਲੈ ਜਾਇਆ ਜਾਵੇਗਾ।
ਜੱਗਾ ਦੇ ਖਿਲਾਫ 7 ਫਰਵਰੀ ਨੂੰ ਅੰਮ੍ਰਿਤਸਰ ਦੀ ਕੋਰਟ ਦੇ ਨਿਆਇਕ ਮੈਜਿਸਟਰੇਟ ਨੇ ਗ੍ਰਿਫ਼ਤਾਰੀ ਦਾ ਵਾਰੰਟ ਵੀ ਜਾਰੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਗਰਮ ਖਿਆਲੀ ਦਾ ਸੰਬੰਧ ਇਕ ਗਰਮ ਖਿਆਲੀ ਜਥੇਬੰਦੀ ਦੇ ਸਮਰਥਕ ਪਰਮਜੀਤ ਸਿੰਘ ਪੰਮਾ ਅਤੇ ਮਲਤਾਨੀ ਸਿੰਘ ਅਤੇ ਹੋਰ ਰਾਸ਼ਟਰ ਵਿਰੋਧੀਆਂ ਨਾਲ ਹੈ। ਪਰਮਜੀਤ ਸਿੰਘ ਇੰਗਲੈਂਡ ਵਿੱਚ ਰਹਿ ਕੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ।