ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ ਸਮੇਤ ਹੋਰਾਂ ਨੂੰ SC ਤੋਂ ਰਾਹਤ , ਗ੍ਰਿਫਤਾਰੀ ’ਤੇ ਲਾਈ ਰੋਕ
ਤੁਸ਼ਾਰ ਮਹਿਤਾ ਨੇ ਇਸਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਟਵੀਟਾਂ ਦਾ ਗੰਭੀਰ ਪ੍ਰਭਾਵ ਹੋਇਆ ਹੈ ।
Shashi Tharoor, Rajdeep Sardesai
ਨਵੀਂ ਦਿੱਲੀ : ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਡਾ. ਸ਼ਸ਼ੀ ਥਰੂਰ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੈਲੀ ਹਿੰਸਾ ਦੌਰਾਨ ਇੱਕ ਮੁਜ਼ਾਹਰਕਾਰੀ ਦੀ ਮੌਤ ਬਾਰੇ ਕਥਿਤ ਤੌਰ ‘ਤੇ ਅਣਚਾਹੇ ਖ਼ਬਰਾਂ ਸਾਂਝੇ ਕਰਨ ਦੇ ਦੋਸ਼ ਵਿੱਚ ਦਰਜ ਕੀਤੀ ਗਈ ਐਫਆਈਆਰ ਖ਼ਿਲਾਫ਼ ਸੁਪਰੀਮ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕੀਤੀ । ਪੱਤਰਕਾਰ ਰਾਜਦੀਪ ਸਰਦੇਸਾਈ ਅਤੇ ਹੋਰਾਂ ਦੀ ਪਟੀਸ਼ਨ 'ਤੇ ਸਾਰਿਆਂ ਨੂੰ ਰਾਹਤ ਦਿੰਦਿਆਂ, ਚੋਟੀ ਦੀ ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ।