ਗੋਰਖਪੁਰ ‘ਚ ਸਪਾ-ਨਿਸ਼ਾਦ ਪਾਰਟੀ ਦਾ ਧਰਨਾ, ਐਮਪੀ ਨੂੰ ਪੁਲਿਸ ਨੇ ਲਾਠੀਆਂ ਨਾਲ ਕੁਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ ਅਤੇ ਨਿਸ਼ਾਦ ਪਾਰਟੀ ਦੇ ਕਾਰਜਕਾਰੀਆਂ ਨੇ ਗੋਰਖਪੁਰ ਦੇ ਸਾਂਸਦ ਪ੍ਰਵੀਨ ਕੁਮਾਰ ਅਤੇ ਹੋਰ ਲੋਕਾਂ ਉੱਤੇ ਲਾਠੀਚਾਰਜ ਦੇ ਵਿਰੋਧ ਵਿਚ...

MP Parveen Nishad

ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਅਤੇ ਨਿਸ਼ਾਦ ਪਾਰਟੀ ਦੇ ਕਾਰਜਕਾਰੀਆਂ ਨੇ ਗੋਰਖਪੁਰ ਦੇ ਸਾਂਸਦ ਪ੍ਰਵੀਨ ਕੁਮਾਰ ਅਤੇ ਹੋਰ ਲੋਕਾਂ ਉੱਤੇ ਲਾਠੀਚਾਰਜ ਦੇ ਵਿਰੋਧ ਵਿਚ ਸੁੱਕਰਵਾਰ ਨੂੰ ਵੱਖ-ਵੱਖ ਪ੍ਰਦਰਸ਼ਨ ਕੀਤੇ। ਨਿਸ਼ਾਦ ਅਤੇ ਉਨ੍ਹਾਂ ਦੇ ਸਮਰਥਕ ਨਿਸ਼ਾਦਾਂ ਨੂੰ ਅਨੁਸੂਚਿਤ ਜਾਤੀ ਦੇ ਰਾਖਵਾਂਕਰਨ ਦੇ ਲਾਭ ਦੇਣ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਪ੍ਰਦਰਸ਼ਨ ਕਰ ਰਹੇ ਸੀ, ਉਤੋਂ ਇਹ ਲਾਠੀਚਾਰਜ ਹੋਇਆ। ਸਮਾਜਵਾਦੀ ਪਾਰਟੀ (ਸਪਾ) ਕਾਰਜਕਾਰੀਆਂ ਨੇ ਲਕਸ਼ੀਬਾਈ ਪਾਰਕ ‘ਤੇ ਪਰਦਰਸ਼ਨ ਕਰ ਸਿਟੀ ਮੈਜਿਸਟ੍ਰੇਟ ਨੂੰ ਮੰਗ ਪੱਤਰ ਸੌਂਪਿਆ।

ਉਨ੍ਹਾਂ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਥੇ ਪ੍ਰਵੀਨ ਨਿਸ਼ਾਦ ਨੇ ਕਿਹਾ, ਅਸੀ ਸਮਾਜਵਾਦੀ ਲੋਕ ਹਾਂ। ਅਸੀਂ ਨਿਸ਼ਾਦ ਪਾਰਟੀ ਦੇ ਲੋਕ ਹਾਂ ਅਤੇ ਅਸੀਂ ਬਸਪਾ ਦੇ ਲੋਕ ਹਾਂ ਅਸੀਂ ਯੋਗੀ ਨਹੀ ਹਾਂ, ਅਸੀਂ ਸੰਸਦ ਵਿਚ ਹੰਝੂ ਨਹੀਂ ਸੁੱਟਣੇ। ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਉਨ੍ਹਾਂ ਨੇ ਕਿਹਾ, ਮੁੱਖ ਮੰਤਰੀ ਨੇ ਗੋਰਖਨਾਥ ਮੰਦਰ ਵਿਚ ਮਿੰਨੀ ਸੀਐਮ ਦਫ਼ਤਰ ਬਣਾ ਕੇ ਰੱਖਿਆ ਹੋਇਆ ਹੈ। ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸੀ ਅਤੇ ਅਪਣਾ ਮੰਗ ਪੱਤਰ ਸੌਂਪਣ ਦਾ ਯਤਨ ਕਰ ਰਹੇ ਸੀ ਪਰ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।

ਇਹ ਮੁੱਖ ਮੰਤਰੀ ਦਾ ਸ਼ਹਿਰ ਹੈ ਜਦੋਂ ਸੰਸਦ ਮੈਂਬਰ ਦੀ ਹੀ ਸੁਰੱਖਿਆ ਨਹੀਂ ਹੈ ਤਾਂ ਨਾਗਰਿਕ ਕਿਵੇਂ ਸੁਰੱਖਿਅਕ ਰਹਿਣਗੇ। ਸਪਾ ਜ਼ਿਲ੍ਹਾ ਮੈਂਬਰ ਪ੍ਰਾਦ ਯਾਦਵ ਅਤੇ ਨਗਰ ਮੈਂਬਰ ਜਿਆ ਉਲ ਇਸਲਾਮ ਨੇ ਵੀ ਪੁਲਿਸ ਕਾਰਵਾਈ ਦੀ ਆਲੋਚਨਾ ਕੀਤੀ। ਯਾਦਵ ਨੇ ਕਿਹਾ ਕਿ ਯੋਗੀ ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ। ਹਰ ਕਿਸੇ ਨੂੰ ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਦਾ ਅਧਿਕਾਰ ਹੈ।

ਉਥੇ ਸੰਸਦ ਨਿਸ਼ਾਦ ਦੇ ਪਿਤਾ ਨਿਸ਼ਾਦ ਪਾਰਟੀ ਦੇ ਮੈਂਬਰ ਸੰਜੈ ਨਿਸ਼ਾਦ ਨੇ ਦਾਅਵਾ ਕਿਤਾ ਹੈ ਕਿ ਉਹ ਸ਼ਾਂਤੀਪੂਰਨ ਮਾਰਚ ਕਰ ਰਹੇ ਸੀ ਜਦੋਂ ਪੁਲਿਸ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ ਗੋਰਖਪੁਰ ਨੇ ਐਸਐਸਪੀ ਸੁਨੀਲ ਗੁਪਤਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪਥਰਾਅ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਭਜਾਉਣ ਲਈ ਹਰਕੇ ਪੁਲਿਸ ਬਲ ਦਾ ਪ੍ਰਯੋਗ ਕੀਤਾ।