ਦਸਤਾਵੇਜ਼ ਚੋਰੀ ਨਹੀਂ ਹੋਏ,ਪਟੀਸ਼ਨ ਵਿਚ ਹੋਇਆ ਫੋਟੋਕਾਪੀਆਂ ਦਾ ਇਸਤੇਮਾਲ- ਰਾਫ਼ੇਲ ਡੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਟਾਰਨੀ ਜਨਰਲ ਕੇ ਕੇ ਵੇਣੁਗੋਪਾਲ ਨੇ ਦਾਅਵਾ ਕੀਤਾ ਕਿ ਰਾਫ਼ੇਲ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਨਹੀਂ ਹੋਏ। ਸੁਪਰੀਮ ....

Rafale Deal

ਨਵੀਂ ਦਿੱਲੀ- ਅਟਾਰਨੀ ਜਨਰਲ ਕੇ ਕੇ ਵੇਣੁਗੋਪਾਲ ਨੇ ਦਾਅਵਾ ਕੀਤਾ ਕਿ ਰਾਫ਼ੇਲ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਨਹੀਂ ਹੋਏ। ਸੁਪਰੀਮ ਕੋਰਟ ਵਿਚ ਉਹਨਾਂ ਦੀ ਗੱਲ ਦਾ ਇਹ ਮਤਲਬ ਸੀ ਕਿ ਪਟੀਸ਼ਨਰਾਂ ਨੇ ਅਰਜ਼ੀ ਵਿਚ ਉਨ੍ਹਾਂ ‘ਮੂਲ ਦਸਤਾਵੇਜ਼ਾ' ਦੀਆਂ ਫੋਟੋਕਾਪੀਆਂ’ ਦਾ ਇਸਤੇਮਾਲ ਕੀਤਾ ਜਿਹਨਾਂ ਨੂੰ ਸਰਕਾਰ ਨੇ ਗੁਪਤ ਮੰਨਿਆ ਹੈ। ਅਦਾਲਤ ਵਿਚ ਵੇਣੁਗੋਪਾਲ ਦੀ ਇਸ ਟਿੱਪਣੀ ਨੇ ਰਾਜਨੀਤਕ ਭੂਚਾਲ ਲਿਆ ਦਿੱਤਾ ਸੀ ਕਿ ਰਾਫ਼ੇਲ ਲੜਾਕੂ ਜਹਾਜ਼  ਦੇ ਸੌਦੇ ਦੇ ਦਸਤਾਵੇਜ਼ ਚੁਰਾ ਲਏ ਗਏ ਹਨ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਨੇ ਸੰਵੇਦਨਸ਼ੀਲ ਦਸਤਾਵੇਜ਼  ਦੇ ਚੋਰੀ ਹੋਣ ਉੱਤੇ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਅਤੇ ਜਾਂਚ ਦੀ ਮੰਗ ਕੀਤੀ ਸੀ। ਵੇਣੁਗੋਪਾਲ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ, ‘ਮੈਨੂੰ ਦੱਸਿਆ ਗਿਆ ਕਿ ਵਿਰੋਧੀ ਪੱਖ ਨੇ ਇਲਜ਼ਾਮ ਲਗਾਇਆ ਹੈ ਕਿ (ਉੱਚਤਮ ਅਦਾਲਤ ਵਿਚ) ਦਲੀਲ ਦਿੱਤੀ ਗਈ ਹੈ ਕਿ ਫਾਇਲਾਂ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਗਈਆਂ ਹਨ। ਇਹ ਪੂਰੀ ਤਰ੍ਹਾਂ ਨਾਲ ਗਲਤ ਹੈ।

ਵੇਣੁਗੋਪਾਲ ਨੇ ਕਿਹਾ ਕਿ ਰਾਫ਼ੇਲ ਸੌਦੇ ਦੀ ਜਾਂਚ ਦਾ ਅਨੁਰੋਧ ਠੁਕਰਾਉਣ ਤੇ ਸੁਪਰੀਮ ਕੋਰਟ ਦੇ ਆਦੇਸ਼ ਉੱਤੇ ਮੁੜਵਿਚਾਰ ਦੀ ਮੰਗ ਵਾਲੇ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਅਤੇ ਪ੍ਰਸ਼ਾਂਤ ਭੂਸ਼ਨ ਦੀ ਮੰਗ ਵਿਚ ਅਜਿਹੇ ਤਿੰਨ ਦਸਤਾਵੇਜਾਂ ਨੂੰ ਫਜ਼ੂਲ ਕੀਤਾ ਗਿਆ ਹੈ ਜਿਹੜੇ ਅਸਲੀ ਦਸਤਾਵੇਜਾਂ ਦੀ ਫੋਟੋਕਾਪੀ ਹਨ।

ਸਰਕਾਰੀ ਸੂਤਰਾਂ ਨੇ ਕਿਹਾ ਕਿ ਅਟਾਰਨੀ ਜਨਰਲ ਦੁਆਰਾ ‘ਚੋਰੀ’ ਸ਼ਬਦ ਦਾ ਇਸਤੇਮਾਲ ‘ਜਿਆਦਾ ਸਖ਼ਤ’ ਸੀ ਅਤੇ ਇਸ ਤੋਂ ਬਚਿਆ ਜਾ ਸਕਦਾ ਸੀ।  ਸਰਕਾਰ ਨੇ ‘ਦ ਹਿੰਦੂ’ ਅਖ਼ਬਾਰ ਨੂੰ ਇਸ ਦਸਤਾਵੇਜਾਂ ਦੇ ਆਧਾਰ ਉੱਤੇ ਲੇਖ ਪ੍ਰਕਾਸ਼ਿਤ ਕਰਨ ਉੱਤੇ ਗੁਪਤ ਕਨੂੰਨ ਦੇ ਤਹਿਤ ਮਾਮਲਾ ਦਰਜ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ।