ਕੋਰੋਨਾ ਵਾਇਰਸ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੰਡੇ ਦਸ ਹਜ਼ਾਰ ਮਾਸਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 10 ਹਜ਼ਾਰ ਮਾਸਕ ਵੰਡੇ। ਡੀ.ਐਸ.ਜੀ.ਪੀ.ਸੀ. ਦੁਆਰਾ ਜਾਰੀ ਇਕ ਬਿਆਨ ਅਨੁਸਾਰ

File Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 10 ਹਜ਼ਾਰ ਮਾਸਕ ਵੰਡੇ। ਡੀ.ਐਸ.ਜੀ.ਪੀ.ਸੀ. ਦੁਆਰਾ ਜਾਰੀ ਇਕ ਬਿਆਨ ਅਨੁਸਾਰ ਗੁਰਦਵਾਰਾ ਬੰਗਲਾ ਸਾਹਿਬ ਦੇ ਨੇੜੇ ਇਕ ਸਮਾਰੋਹ ਦੌਰਾਨ ਜ਼ਰੂਰਤਮੰਦਾਂ ਨੂੰ ਦਸ ਹਜ਼ਾਰ ਮਾਸਕ ਵੰਡੇ ਗਏ।

ਇਸ ਦੌਰਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਾਜ਼ਾਰ ਵਿਚ ਮਾਸਕ ਦੀਆਂ ਕੀਮਤਾਂ ਵਿਚ ਵਾਧਾ ਅਤੇ ਕੋਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਇਹ ਕਦਮ ਚੁਕਿਆ ਗਿਆ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁਧ ਜੰਗ ਵਿਚ ਆਗਾਮੀ ਦਿਨਾਂ ਵਿਚ ਰਾਜਧਾਨੀ ਦੇ ਹੋਰਨਾਂ ਗੁਰਦਵਾਰਿਆਂ ਵਿਚ ਵੀ ਮੁਫ਼ਤ ਮਾਸਕ ਅਤੇ ਹੋਰ ਇਲਾਜ ਯੋਗ ਸਮੱਗਰੀ ਮੁਹਈਆ ਕਰਵਾਈ ਜਾਵੇਗੀ। ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ 108,610 ਲੋਕ ਪੀੜਤ ਹਨ। 3825 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਵੀ ਚੀਨ ਤੋਂ ਨਿਕਲੀ ਬਿਮਾਰੀ ਤੋਂ ਪਰੇਸ਼ਾਨ ਹੈ। ਹੁਣ ਇਕ ਵੱਡੀ ਖੁਸ਼ਖਬਰੀ ਆਈ ਹੈ।

ਅਮਰੀਕਾ ਅਤੇ ਯੂਨਾਈਟੇਡ ਕਿੰਗਡਮ ਦੇ ਵਿਗਿਆਨਿਕ ਅਗਲੇ ਮਹੀਨੇ ਤੋਂ ਇਨਸਾਨਾਂ ਤੇ ਕੋਰੋਨਾ ਵਾਇਰਸ ਦੇ ਵੈਕਸੀਨ ਦਾ ਪ੍ਰੀਖਣ ਯਾਨੀ ਹਿਊਮਨ ਟ੍ਰਾਇਲ ਕਰਨਗੇ। ਯਾਨੀ ਇਹਨਾਂ ਨੂੰ ਮਿਲਾ ਕੇ ਕੋਰੋਨਾ ਦੀ ਦਵਾਈ ਯਾਨੀ ਵੈਕਸੀਨ ਬਣਾ ਲਿਆ ਹੈ। ਅਗਲੇ ਮਹੀਨੇ ਤੋਂ ਯੂਕੇ ਅਤੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵੈਕਸੀਨ ਦੇ ਜਿਹੜੇ ਇਨਸਾਨੀ ਪ੍ਰੀਖਣ ਸ਼ੁਰੂ ਹੋਣਗੇ ਉਸ ਯੂਨੀਵਰਸਿਟੀ ਆਫ ਲੰਡਨ ਅਤੇ ਅਮਰੀਕਾ ਦਵਾਈ ਕੰਪਨੀ ਮਾਰਡਨ ਅਤੇ ਇਨਵੋਈਓ ਨੇ ਮਿਲਾ ਕੇ ਬਣਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।