ਨਵਜੋਤ ਸਿੱਧੂ ਨੇ EVM ਬਾਰੇ ਸਵਾਲ ਖੜੇ ਕਰਦਿਆਂ ਕਿਹਾ-ਵੋਟਿੰਗ ਬੈਲਟ ਪੇਪਰ ਰਾਹੀਂ ਹੋਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਈਵੀਐਮ ਰਾਹੀਂ ਵੋਟਿੰਗ ਨਹੀਂ ਕੀਤੀ ਜਾਂਦੀ।

Navjot sidhu

ਚੰਡੀਗੜ੍ਹ: ਕਾਂਗਰਸ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੀ ਵਰਤੋਂ ਬਾਰੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਬੈਲਟ ਪੇਪਰਾਂ ‘ਤੇ ਵੋਟ ਪਾਉਣੀ ਚਾਹੀਦੀ ਹੈ। ਪ੍ਰਸ਼ਨ ਦੌਰਾਨ ਮੌਜੂਦਾ ਬਜਟ ਸੈਸ਼ਨ ਵਿੱਚ ਪਹਿਲੀ ਵਾਰ ਬੋਲਦਿਆਂ ਸ.  ਸਿੱਧੂ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਈਵੀਐਮ ਰਾਹੀਂ ਵੋਟਿੰਗ ਨਹੀਂ ਕੀਤੀ ਜਾਂਦੀ। ਅੰਮ੍ਰਿਤਸਰ ਦੇ ਵਿਧਾਇਕ ਨੇ ਕਿਹਾ ਕਿ ਇਹ ਦੇਸ਼ ਮੰਨਦੇ ਹਨ ਕਿ ਕਿਸੇ ਵੀ ਟੈਕਨੋਲੋਜੀ ਨਾਲ “ਛੇੜਛਾੜ” ਹੋ ਸਕਦੀ ਹੈ ਪਰ ਬੈਲਟ ਪੇਪਰ ਨਾਲ ਇਹ ਸੰਭਵ ਨਹੀਂ ਹੈ।