ਮਾਤਮ ’ਚ ਬਦਲੀਆਂ ਖੁਸ਼ੀਆਂ! ਧੀ-ਪੁੱਤ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਪਿਤਾ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਂ ਦਾ ਦੋ ਸਾਲ ਪਹਿਲਾਂ ਹੋ ਚੁੱਕਿਆ ਹੈ ਦਿਹਾਂਤ

Father's death a day before daughter-son's marriage



ਜੈਪੁਰ: ਰਾਜਸਥਾਨ ਦੇ ਇਕ ਪਿੰਡ ਵਿਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਮਾਮਲਾ ਨਾਗੌਰ ਦੇ ਡੇਗਾਨਾ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਪੁੱਤ ਅਤੇ ਧੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਪਿਤਾ ਦੀ ਮੌਤ ਹੋ ਗਈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਪਿੰਡ ਚੰਦਰੁਨ ਦੀ ਹੈ। ਓਮਪ੍ਰਕਾਸ਼ ਜਾਂਗਿਡ (53) ਦੀ ਬੇਟੀ ਜੋਤੀ (22) ਅਤੇ ਬੇਟੇ ਦੀਪਕ (24) ਦਾ ਵਿਆਹ ਸੀ। ਬੇਟੀ ਅਤੇ ਬੇਟੇ ਦੇ ਵਿਆਹ ਕਾਰਨ ਘਰ 'ਚ ਖੁਸ਼ੀ ਦਾ ਮਾਹੌਲ ਸੀ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ, 67 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ 

ਮੰਗਲਵਾਰ ਸ਼ਾਮ ਨੂੰ ਓਮਪ੍ਰਕਾਸ਼ ਵਿਆਹ ਦਾ ਸਾਮਾਨ ਲੈਣ ਲਈ ਸਕੂਟੀ 'ਤੇ ਡੇਗਾਨਾ ਸ਼ਹਿਰ ਗਿਆ ਸੀ। ਉਹ ਦੇਰ ਸ਼ਾਮ ਸਾਮਾਨ ਲੈ ਕੇ ਪਿੰਡ ਪਰਤ ਰਿਹਾ ਸੀ। ਪਿੰਡ ਤੋਂ ਮਹਿਜ਼ 1.5 ਕਿਲੋਮੀਟਰ ਦੂਰ ਦੇਗਾਨਾ-ਚੰਦਰੁਨ ਰਾਜ ਮਾਰਗ 'ਤੇ ਸਰਕਾਰੀ ਸਕੂਲ ਨੇੜੇ ਓਮਪ੍ਰਕਾਸ਼ ਨੂੰ ਟਰੈਕਟਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਓਮਪ੍ਰਕਾਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਤਾਮਿਲਨਾਡੂ ’ਚ ਭਾਜਪਾ ਨੂੰ ਝਟਕਾ, 13 ਆਗੂ ਪਾਰਟੀ ਛੱਡ AIADMK ਵਿਚ ਹੋਏ ਸ਼ਾਮਲ 

ਦੇਗਾਨਾ ਥਾਣਾ ਇੰਚਾਰਜ ਅਰਜੁਨ ਲਾਲ ਨੇ ਦੱਸਿਆ ਕਿ ਓਮਪ੍ਰਕਾਸ਼ ਨੂੰ ਗੰਭੀਰ ਹਾਲਤ ਵਿਚ ਦੇਗਾਨਾ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਲਾਸ਼ ਮੰਗਲਵਾਰ ਰਾਤ ਨੂੰ ਦੇਗਾਨਾ ਹਸਪਤਾਲ 'ਚ ਰੱਖੀ ਗਈ ਸੀ। ਸੜਕ ਹਾਦਸੇ ਦੀ ਗੱਲ ਕੁਝ ਪਰਿਵਾਰਕ ਮੈਂਬਰਾਂ ਨੂੰ ਹੀ ਪਤਾ ਸੀ। ਘਰ ਵਿਚ ਦੋ ਵਿਆਹ ਸਨ। ਇਸੇ ਲਈ ਹਾਦਸੇ ਬਾਰੇ ਬੱਚਿਆਂ ਨੂੰ ਨਾ ਦੱਸਣ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (9 ਮਾਰਚ 2023) 

ਰਿਸ਼ਤੇਦਾਰਾਂ ਅਤੇ ਕੁਝ ਪਿੰਡ ਵਾਸੀਆਂ ਨੇ ਵਿਆਹ ਦੀ ਜ਼ਿੰਮੇਵਾਰੀ ਲੈ ਕੇ ਰਸਮਾਂ ਨਿਭਾਈਆਂ। ਬੁੱਧਵਾਰ ਨੂੰ ਸਵੇਰੇ ਦੀਪਕ ਦੀ ਬਾਰਾਤ ਰਵਾਨਾ ਕੀਤੀ ਗਈ। ਦੁਪਹਿਰ ਵੇਲੇ ਜੋਤੀ ਦੀ ਬਾਰਾਤ ਦਾ ਸਵਾਗਤ ਕੀਤਾ। ਧੀ ਦੀ ਵਿਦਾਈ ਅਤੇ ਨੂੰਹ ਦੇ ਸਵਾਗਤ ਤੋਂ ਬਾਅਦ ਸ਼ਾਮ 4 ਵਜੇ ਦੇ ਓਮਪ੍ਰਕਾਸ਼ ਦੀ ਦੇਹ ਨੂੰ ਘਰ ਲਿਆਂਦਾ ਗਿਆ। ਦੀਪਕ ਅਤੇ ਜੋਤੀ ਦੀ ਮਾਂ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਅਜਿਹੇ 'ਚ ਵਿਆਹ ਤੋਂ ਪਹਿਲਾਂ ਹੀ ਦੋਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਵੀ ਉੱਠ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।