ਹਰਿਦੁਆਰ ਆਉਣ ਵਾਲੀਆਂ ਬੀਬੀਆਂ ਲਈ ਸਰਕਾਰ ਦਾ ਫੈਸਲਾ, ਮਿਲੇਗੀ ਮੁਫ਼ਤ ਯਾਤਰਾ ਦੀ ਸਹੂਲਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਦੁਆਰ ਮਹਾਕੁੰਭ ਲਈ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਸ਼ਰਧਾਲੂ

Free ride in state buses for women devotees going to Haridwar

ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਮਹਾਕੁੰਭ ਮੌਕੇ ਹਰਿਦੁਆਰ ਆਉਣ ਵਾਲੀਆਂ ਪ੍ਰਦੇਸ਼ ਦੀਆਂ ਬੀਬੀਆਂ ਨੂੰ ਸੂਬਾ ਟਰਾਂਸਪੋਰਟ ਦੀਆਂ ਬੱਸਾਂ ਵਿਚ ਮੁਫ਼ਤ ਯਾਤਰਾ ਦੀ ਸਹੂਲਤ ਦਿਤੀ ਹੈ। ਸਰਕਾਰ ਨੇ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿਤੀ।

ਸਰਕਾਰ ਵਲੋਂ ਇਥੇ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ ’ਤੇ ਮਹਾਕੁੰਭ ਦੌਰਾਨ ਮੁੱਖ ਇਸ਼ਨਾਨ ਮੌਕੇ ਹਰਿਦੁਆਰ ਆਉਣ ਵਾਲੀਆਂ ਬੀਬੀਆਂ ਨੂੰ ਸੂਬਾ ਟਰਾਂਸਪੋਰਟ ਨਿਗਮ ਦੀਆਂ ਬੱਸਾਂ ’ਚ ਆਵਾਜਾਈ ਦੀ ਮੁਫ਼ਤ ਸਹੂਲਤ ਮਿਲੇਗੀ।

ਦਸ ਦੇਈਏ ਕਿ ਇਨ੍ਹੀਂ ਦਿਨੀਂ ਹਰਿਦੁਆਰ ਮਹਾਕੁੰਭ ਲਈ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਪਹੁੰਚ ਰਹੇ ਹਨ। ਇਥੇ ਗੰਗਾ ਮਾਂ ਦੇ ਜੈਕਾਰਿਆਂ ਨਾਲ ਧਰਮ ਨਗਰੀ ਹਰਿਦੁਆਰ ਗੂੰਜ ਉਠਿਆ ਹੈ। ਮੁੱਖ ਮੰਤਰੀ ਨੇ ਪੂਰਨਾਗਿਰੀ ਮੰਦਰ ਜਾਣ ਵਾਲੀਆਂ ਬੀਬੀਆਂ ਨੂੰ ਵੀ ਬੱਸਾਂ ਵਿਚ ਆਵਾਜਾਈ ਦੀ ਮੁਫ਼ਤ ਸੇਵਾ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿਤੇ ਹਨ।