'ਹਰ ਕੀ ਪੌੜੀ' 'ਤੇ ਮਧੂ ਮੱਖੀਆਂ ਦਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਧੂ ਮੱਖੀਆਂ ਦੇ ਹਮਲੇ ਵਿਚ 300 ਲੋਕ ਹੋਏ ਜ਼ਖ਼ਮੀ

Haridwar

ਉੱਤਰਾਖੰਡ- ਹਰਿਦੁਆਰ ਵਿਖੇ ਸਥਿਤ 'ਹਰ ਕੀ ਪੌੜੀ' 'ਤੇ ਉਸ ਸਮੇਂ ਇਸ਼ਨਾਨ ਕਰ ਰਹੇ ਲੋਕਾਂ ਅਤੇ ਸੈਲਾਨੀਆਂ ਨੂੰ ਭਾਜੜਾਂ ਪੈ ਗਈਆਂ ਜਦੋਂ ਅਚਾਨਕ ਮਧੂ ਮੱਖੀਆਂ ਦੇ ਝੁੰਡ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਇਸ ਨਾਲ ਹਰਿ ਕੀ ਪੌੜੀ 'ਤੇ ਭਗਦੜ ਮਚ ਗਈ। ਮਧੂ ਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਲੋਕ ਇੱਧਰ ਉਧਰ ਦੌੜਨ ਲੱਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਲੋਕਾਂ ਨੇ ਮਧੂ ਮੱਖੀਆਂ ਤੋਂ ਬਚਣ ਲਈ ਕੱਪੜੇ, ਪਲਾਸਟਿਕ ਸ਼ੀਟਸ ਆਦਿ ਨਾਲ ਮੂੰਹ ਅਤੇ ਸਰੀਰ ਨੂੰ ਢਕ ਕੇ ਬਚਣ ਦਾ ਯਤਨ ਕੀਤਾ ਪਰ ਉਹ ਅਸਫ਼ਲ ਰਹੇ ਕੁੱਝ ਲੋਕਾਂ ਨੂੰ ਤਾਂ ਵੱਡੀ ਗਿਣਤੀ ਵਿਚ ਮਧੂ ਮੱਖੀਆਂ ਚਿੰਬੜ ਗਈਆਂ ਕਈ ਲੋਕਾਂ ਨੇ ਮਧੂ ਮੱਖੀਆਂ ਤੋਂ ਬਚਣ ਲਈ ਗੰਗਾ ਵਿਚ ਛਾਲਾਂ ਮਾਰ ਦਿੱਤੀਆਂ।

ਮਧੂ ਮੱਖੀਆਂ ਦੇ ਇਸ ਹਮਲੇ ਕਾਰਨ ਕਰੀਬ 300 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚ ਕਈਆਂ ਨੂੰ ਤਾਂ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ ਦਸ ਦਈਏ ਕਿ ਚਾਰਧਾਮ ਦੀ ਯਾਤਰਾ ਕਾਰਨ ਲੱਖਾਂ ਯਾਤਰੀ ਹਰਿਦੁਆਰ ਵਿਚ ਰੁਕ ਰਹੇ ਹਨ। ਇੱਥੇ ਰੁਕਣ ਮਗਰੋਂ ਸ਼ਰਧਾਲੂ ਗੰਗਾ ਇਸ਼ਨਾਨ ਕਰਦੇ ਹਨ ਅਤੇ ਆਰਤੀ ਵਿਚ ਸ਼ਾਮਲ ਹੁੰਦੇ ਹਨ।