ਅੰਤਿਮ ਵਿਦਾਈ ਲਈ ਹਰਿਦੁਆਰ ਪੁੱਜੀ ਮੇਜਰ ਵਿਸ਼ਟ ਦੀ ਮ੍ਰਿਤਕ ਦੇਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਦੇ ਰਾਜੌਰੀ ਵਿਚ ਸ਼ਨੀਵਾਰ ਨੂੰ ਵਿਸਫੋਟ ਵਿਚ ਸ਼ਹੀਦ ਮੇਜਰ ਚਿਤਰੇਸ਼ ਬਿਸ਼ਟ ਦਾ ਮ੍ਰਿਤਕ ਸਰੀਰ ਅੱਜ ਸਵੇਰੇ 8.30 ਵਜੇ ਉਨ੍ਹਾਂ ਦੇ  ਨਿਵਾਸ ਨਹਿਰੂ ਕਲੋਨੀ...

Major Chitresh Bhist

ਜੰਮੂ-ਕਸ਼ਮੀਰ : ਜੰਮੂ ਦੇ ਰਾਜੌਰੀ ਵਿਚ ਸ਼ਨੀਵਾਰ ਨੂੰ ਵਿਸਫੋਟ ਵਿਚ ਸ਼ਹੀਦ ਮੇਜਰ ਚਿਤਰੇਸ਼ ਬਿਸ਼ਟ ਦਾ ਮ੍ਰਿਤਕ ਸਰੀਰ ਅੱਜ ਸਵੇਰੇ 8.30 ਵਜੇ ਉਨ੍ਹਾਂ ਦੇ  ਨਿਵਾਸ ਨਹਿਰੂ ਕਲੋਨੀ ਦੇਹਰਾਦੂਨ ਪਹੁੰਚ ਗਿਆ। ਫੌਜੀ ਕਾਫਿਲੇ  ਦੇ ਨਾਲ ਪੁੱਜੇ ਮ੍ਰਿਤਕ ਸਰੀਰ ਨੂੰ ਵੇਖਦੇ ਹੀ ਸ਼ਹੀਦ ਦੇ ਪਿਤਾ ਰਿਟਾਇਰਡ ਪੁਲਿਸ ਇੰਸਪੈਕਟਰ ਐਸਐਸ ਬਿਸ਼ਟ, ਸ਼ਹੀਦ ਦੀ ਮਾਂ ਅਤੇ ਸ਼ਹੀਦ ਦੇ ਵੱਡੇ ਭਰਾ ਨੀਰਜ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਇਸ ਦੌਰਾਨ ਮੁੱਖ ਮੰਤਰੀ ਤਰਿਵੇਂਦਰ ਸਿੰਘ ਰਾਵਤ, ਭਾਜਪਾ ਪ੍ਰਦੇਸ਼ ਵਿਧਾਇਕ ਅਜੈ ਭੱਟ ਸਮੇਤ ਕਈ ਮੰਤਰੀ, ਵਿਧਾਇਕ, ਫੌਜ, ਸ਼ਾਸਨ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਰਹੇ। ਸ਼ਹੀਦ ਮੇਜਰ ਚਿਤਰੇਸ਼ ਵਿਸ਼ਟ ਦੇ ਅੰਤਮ ਸੰਸਕਾਰ ਲਈ ਉਨ੍ਹਾਂ ਨੂੰ ਹਰਿਦੁਆਰ ਲਿਆਇਆ ਗਿਆ। ਹਰਿਦੁਆਰ ਵਿਚ ਉਨ੍ਹਾਂ ਨੂੰ ਥੋੜ੍ਹੀ ਹੀ ਦੇਰ ਵਿਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਸ਼ਹੀਦ ਬਿਸ਼ਟ ਦੀ ਸ਼ਹਾਦਤ ਨੂੰ ਪੂਰਾ ਦੇਸ਼ ਤਾਂ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦੇ ਰਿਹਾ ਹੈ ਉਥੇ ਹੀ ਅੱਜ ਅਸਮਾਨ ਵੀ ਰੋ ਪਿਆ।