ਸਮਰਿਤੀ ਇਰਾਨੀ ਨੂੰ ਲੋਕਾਂ ਨੇ ਦਿੱਤਾ ਕਰਾਰਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

people reply to Smriti Irani

ਭੋਪਾਲ: ਕੇਂਦਰੀ ਮੰਤਰੀ ਸਮਰਿਤੀ ਇਰਾਨੀ ਲੋਕ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਰਾਹੁਲ ਗਾਂਧੀ ’ਤੇ ਕੀਤਾ ਵਾਰ ਉਹਨਾਂ ’ਤੇ  ਹੀ ਉਲਟਾ ਪੈ ਗਿਆ। ਸਮਰਿਤੀ ਇਰਾਨੀ ਨੇ ਲੋਕਾਂ ਨੂੰ ਪੁੱਛਿਆ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਉਹ ਕੀ ਉਹ ਪੂਰਾ ਹੋ ਗਿਆ। ਇਸ ਤੋਂ ਬਾਅਦ ਰੈਲੀ ਵਿਚ ਮੌਜੂਦ ਭੀੜ ਨੇ ਉੱਚੀ ਆਵਾਜ਼ ਵਿਚ ਕਿਹਾ ਹਾਂ ਹੋ ਗਿਆ।

ਇਸ ਵੀਡੀਉ ਨੂੰ ਮੱਧ ਪ੍ਰਦੇਸ਼ ਕਾਂਗਰਸ ਨੇ ਟਵਿਟਰ ਤੇ ਸ਼ੇਅਰ ਕੀਤਾ ਹੈ। ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਜਦੋਂ ਲੋਕਾਂ ਨੇ ਸਮਰਿਤੀ ਇਰਾਨੀ ਦੇ ਸਵਾਲ ਦਾ ਜਵਾਬ ਦਿੱਤਾ ਤਾਂ ਸਮਰਿਤੀ ਇਰਾਨੀ ਨੇ ਥੋੜੀ ਦੇਰ ਲਈ ਭਾਸ਼ਣ ਰੋਕ ਦਿੱਤਾ। ਮੱਧ ਪ੍ਰਦੇਸ਼ ਕਾਂਗਰਸ ਨੇ ਟਵਿਟਰ ’ਤੇ ਵੀਡੀਉ ਸ਼ੇਅਰ ਕਰਕੇ ਲਿਖਿਆ ਕਿ ਸਮਰਿਤੀ ਇਰਾਨੀ ਨੂੰ ਕਰਾਰਾ ਜਵਾਬ ਮਿਲਿਆ ਹੈ। ਉਸ ਦੇ ਸਵਾਲ ’ਤੇ ਲੋਕਾਂ ਨੇ ਸਿੱਧਾ ਜਵਾਬ ਦਿੱਤਾ ਹੈ।

ਨਾਲ ਹੀ ਉਹਨਾਂ ਲਿਖਿਆ ਕਿ ਹੁਣ ਜਨਤਾ ਵੀ ਇਹਨਾਂ ਝੂਠੇ ਲੋਕਾਂ ਨੂੰ ਜਵਾਬ ਦੇਣ ਲੱਗ ਗਈ ਹੈ। ਹੁਣ ਤਾਂ ਝੂਠ ਨਾ ਬੋਲੋ। ਅਮੇਠੀ ਵਿਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਕਰਜ਼ਾ ਮੁਆਫ਼ ਕਰਨਗੇ। ਕਾਂਗਰਸ ਦੇ ਚੋਣ ਪ੍ਰਚਾਰ ਵਿਚ ਕਿਸਾਨਾਂ ਦੀ ਦੂਰਦਸ਼ਾ ਦਾ ਕਾਫੀ ਜ਼ਿਕਰ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਨੇ ਕਿਸਾਨਾਂ ਲਈ ਵੱਖਰਾ ਬਜਟ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ।

ਸਮਰਿਤੀ ਇਰਾਨੀ ਨੇ ਕਾਂਗਰਸ ਬਾਰੇ ਕਿਹਾ ਕਿ ਉਹਨਾਂ ਦੀ ਹਾਲਤ ਹੁਣ ਇੰਨੀ ਨਾਜ਼ੁਕ ਹੋ ਚੁੱਕੀ ਹੈ ਕਿ ਉਹਨਾਂ ਨੇ ਉਸ ਪਾਰਟੀ ਨਾਲ ਗਠਜੋੜ ਕੀਤਾ ਹੈ ਜਿਸ ਦਾ ਉਮੀਦਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੌਤ ਦੇ ਘਾਟ ਉਤਾਰਨ ਦੀ ਗਲ ਕਰ ਰਿਹਾ ਹੈ। ਕਾਂਗਰਸ ਦਿਨ ਵਿਚ ਸੁਪਨਾ ਦੇਖ ਰਹੀ ਹੈ ਕਿ ਉਹ ਪ੍ਰਧਾਨ ਮੰਤਰੀ ਦਾ ਆਹੁਦਾ ਹਾਸਲ ਕਰਨਗੇ। ਰਾਹੁਲ ਗਾਂਧੀ ਨੇ ਉਸ ਪਾਰਟੀ ਨਾਲ ਗਠਜੋੜ ਕੀਤਾ ਹੈ ਕਿ ਜੋ ਮੋਦੀ ਨੂੰ ਮਾਰਨ ਦੀ ਗੱਲ ਕਰਦੇ ਹਨ।

 



 

 

ਕੀ ਰਾਹੁਲ ਦਾ ਇਹੀ ਪਿਆਰ ਹੈ ਜੋ ਮੋਦੀ ਪ੍ਰਤੀ ਦਿਖਾ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਦੇਖਿਆ ਹੈ ਕਿ ਰਾਹੁਲ ਗਾਂਧੀ ਨੇ ਦਿੱਲੀ ਦੇ ਇਕ ਵਿਸ਼ਵਵਿਦਿਆਲੇ ਵਿਚ ਜਾ ਕੇ ਉਹਨਾਂ ਲੋਕਾਂ ਦਾ ਸਮਰਥਨ ਕੀਤਾ ਜਿਹਨਾਂ ਨੇ ਨਾਅਰੇ ਲਾਏ ਸਨ ਕਿ ਭਾਰਤ ਤੇਰੇ ਟੁਕੜੇ ਹੋਣਗੇ

ਸਮਰਿਤੀ ਇਰਾਨੀ ਨੇ ਕਿਹਾ ਕਿ ਇਹੀ ਨਹੀਂ ਕਾਂਗਰਸ ਦੇ ਆਗੂਆਂ ਨੇ ਦੇਸ਼ ਦੇ ਫ਼ੌਜ ਮੁੱਖੀ ਨੂੰ ਗੁੰਡਾ ਅਤੇ ਹਵਾਈ ਫ਼ੌਜ ਦੇ ਮੁੱਖੀ ਨੂੰ ਝੂਠਾ ਕਿਹਾ ਹੈ। ਮੋਦੀ ਨੇ ਕਈ ਯੋਜਨਾਵਾਂ ਨੂੰ ਚਾਲੂ ਕੀਤਾ ਹੈ। ਸਮਰਿਤੀ ਇਰਾਨੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀਆਂ ਔਰਤਾਂ ਨੂੰ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਹਨਾਂ ਨੇ ਉਜਵਲ ਯੋਜਨਾ ਤਹਿਤ ਗੈਸ ਕਨੈਕਸ਼ਨ ਅਤੇ ਕਰੋੜਾਂ ਜਵਾਨਾਂ ਨੂੰ ਮੁਦਰਾ ਯੋਜਨਾ ਦੀ ਸਹੂਲਤ ਦਿੱਤੀ ਹੈ।