ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕੀਤੀ ਵੁਮਨ ਸਾਇੰਸ ਕਾਂਗਰਸ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਸ਼ਨਿਚਰਵਾਰ ਨੂੰ ਐਲਪੀਯੂ ਵਿਚ ਆਈਐਸਸੀ ਅੱਠਵੀਂ ਵੁਮਨ ਸਾਇੰਸ...

Cabinet Minister Smriti Irani Inaugurates Women Science Congress

ਜਲੰਧਰ : ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਸ਼ਨਿਚਰਵਾਰ ਨੂੰ ਐਲਪੀਯੂ ਵਿਚ ਆਈਐਸਸੀ ਅੱਠਵੀਂ ਵੁਮਨ ਸਾਇੰਸ ਕਾਂਗਰਸ ਦੀ ਸ਼ੁਰੂਆਤ ਕੀਤੀ। 106ਵੀਂ ਇੰਡੀਅਨ ਸਾਇੰਸ ਕਾਂਗਰਸ ਦੇ ਤੀਜੇ ਦਿਨ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਵਿਸ਼ਾਲ ਕੰਨਕਲੇਵ ਵਿਚ ਇਕ ਮੰਤਰੀ ਨਹੀਂ ਸਗੋਂ ਇਕ ਔਰਤ ਦੇ ਤੌਰ ‘ਤੇ ਸ਼ਾਮਿਲ ਹੋਈ ਹਾਂ। ਭਾਰਤ ਅਤੇ ਵਿਸ਼ਵ ਦੀਆਂ ਕਈ ਪ੍ਰਸਿੱਧ ਮਹਿਲਾ ਵਿਗਿਆਨੀਆਂ ਦੀ ਤਰ੍ਹਾਂ ਦੇਸ਼ ਦੀਆਂ ਵੱਧ ਤੋਂ ਵੱਧ ਔਰਤਾਂ ਨੂੰ ਨਵਾਂ ਰਸਤਾ ਲੱਭਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਰੇ ਮਿਲਕੇ ਲਿੰਗ ਭੇਦ ਨੂੰ ਖ਼ਤਮ ਕਰੀਏ ਅਤੇ ਲਿੰਗ ਸਮਾਨਤਾ ਦੀ ਸਥਾਪਨਾ ਕਰੀਏ। ਉਨ੍ਹਾਂ ਨੇ ਆਈਐਸਸੀ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੇਸ਼ ਦੇ ਸਾਰੇ ਸਕੂਲਾਂ ਵਿਸ਼ੇਸ਼ ਤੌਰ ‘ਤੇ ਮਿਡਲ ਅਤੇ ਹਾਈ ਸਕੂਲਾਂ ਵਿਚ ਸਭ ਤੋਂ ਉੱਤਮ ਸਾਇੰਸ ਦੇ ਰਸਾਲੇ ਅਤੇ ਸਾਇੰਸ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਪਣੀ ਭਾਸ਼ਾ ਵਿਚ ਟਰਾਂਸਲੇਟ ਕਰਕੇ ਪਹੁੰਚਾਉਣ ਤਾਂਕਿ ਵਿਦਿਆਰਥੀਆਂ ਵਿਚ ਸਕੂਲ ਦਿਨਾਂ ਤੋਂ ਹੀ ਸਾਇੰਸ ਦੇ ਪ੍ਰਤੀ ਲਗਾਅ ਪੈਦਾ ਹੋ ਸਕੇ।