ਜਦੋਂ ਤਕ ਕੋਰੋਨਾ ਵੈਕਸੀਨ ਨਹੀਂ ਬਣ ਜਾਂਦੀ, ਉਦੋਂ ਤਕ ਨਹੀਂ ਹਟਾਇਆ ਜਾ ਸਕਦਾ ਲਾਕਡਾਊਨ: ਸਟੱਡੀ
ਅਧਿਐਨ ਨੇ ਅਜਿਹੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ, ਜੋ ਲਾਕਡਾਊਨ ਨੂੰ ਹੌਲੀ ਹੌਲੀ ਹਟਾਉਣ 'ਤੇ ਵਿਚਾਰ...
ਨਵੀਂ ਦਿੱਲੀ: ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਵਾਇਰਸ ਦੇ 59,662 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 39,834 ਸਰਗਰਮ ਕੇਸ ਹਨ। 17,846 ਲੋਕ ਠੀਕ ਹੋ ਗਏ ਹਨ ਅਤੇ 1981 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 3320 ਕੇਸ ਸਾਹਮਣੇ ਆਏ ਹਨ ਅਤੇ 95 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਹਾਲ ਹੀ ਵਿਚ ਹੋਈ ਸਟੱਡੀ ਵਿਚ ਕੋਰੋਨਾ ਵਾਇਰਸ ਬਾਰੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ ਕਿ ਜਦੋਂ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਮਿਲ ਜਾਂਦੀ, ਉਦੋਂ ਤੱਕ ਵਾਇਰਸ ਦਾ ਸਾਹਮਣਾ ਕਰ ਰਹੇ ਦੇਸ਼ਾਂ ਕੋਲ ਇਸ ਵਾਇਰਸ ਤੋਂ ਬਚਣ ਲਈ ਲਾਕਡਾਊਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਇਹ ਸਟੱਡੀ ਚੀਨ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੇ ਮਾਮਲਿਆਂ ਦਾ ਅਧਿਐਨ ਕਰਨ ਤੋਂ ਬਾਅਦ ਸਾਹਮਣੇ ਆਈ ਹੈ।
ਅਧਿਐਨ ਨੇ ਅਜਿਹੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ, ਜੋ ਲਾਕਡਾਊਨ ਨੂੰ ਹੌਲੀ ਹੌਲੀ ਹਟਾਉਣ 'ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਵੱਲੋਂ ਲੋਕਾਂ ਦੀ ਸਧਾਰਣ ਜ਼ਿੰਦਗੀ ਉਨ੍ਹਾਂ ਨੂੰ ਵਾਪਸ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇੰਡੀਪੇਂਡੈਂਟ ਦੀ ਇੱਕ ਰਿਪੋਰਟ ਦੇ ਅਨੁਸਾਰ ਹਾਂਗਕਾਂਗ ਵਿੱਚ ਹੋਈ ਖੋਜ ਵਿੱਚ ਕਿਹਾ ਗਿਆ ਹੈ ਕਿ ਜੇ ਚੀਨ ਵਿੱਚ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇ ਅਤੇ ਲੋਕਾਂ ਦੀ ਆਵਾਜਾਈ ਉਥੇ ਵਧ ਜਾਵੇ ਤਾਂ ਕੋਰੋਨਾ ਵਾਇਰਸ ਫਿਰ ਤੋਂ ਫੈਲ ਸਕਦਾ ਹੈ।
ਖੋਜ ਵਿਚ ਕਿਹਾ ਗਿਆ ਹੈ ਕਿ ਜੇ ਚੀਨੀ ਸਰਕਾਰ ਜਲਦਬਾਜ਼ੀ ਵਿਚ ਪਾਬੰਦੀ ਨੂੰ ਖਤਮ ਕਰਦੀ ਹੈ ਤਾਂ ਇਸ ਨੂੰ ਮੁੜ ਵਾਇਰਸ ਨਾਲ ਨਜਿੱਠਣਾ ਪੈ ਸਕਦਾ ਹੈ। ਦਸ ਦਈਏ ਕਿ ਇਹ ਸਟੱਡੀ ਦ ਲੈਂਸੈਟ ਨਾਮ ਦੀ ਮੈਡੀਕਲ ਜਨਰਲ ਵਿਚ ਸਾਹਮਣੇ ਆਇਆ ਹੈ। ਇਸ ’ਚ ਚੀਨ ਦੇ ਕੋਰੋਨਾ ਦੇ 10 ਸਭ ਤੋਂ ਪ੍ਰਭਾਵਿਤ ਪ੍ਰਾਂਤਾਂ ਦੇ ਮਾਮਲਿਆਂ ਦੀ ਸਟੱਡੀ ਕੀਤੀ ਗਈ ਹੈ।
ਇਸ ਵਿਚ ਵਾਇਰਸ ਨਾਲ ਪੀੜਤ 31 ਪ੍ਰਾਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿੱਥੇ ਸਭ ਤੋਂ ਵਧ ਮੌਤਾਂ ਹੋਈਆਂ ਹਨ। ਦਸ ਦਈਏ ਕਿ ਚੀਨ ਵਿਚ ਲਾਕਡਾਊਨ ਨੂੰ ਸਖ਼ਤੀ ਨਾਲ ਲਾਗੂ ਕਰਨ ਤੋਂ ਬਾਅਦ ਕੋਰੋਨਾ ਦੇ ਨਵੇਂ ਕੇਸਾਂ ਵਚੀ ਕਾਫੀ ਕਮੀ ਦੇਖੀ ਗਈ ਸੀ। ਹਾਲਾਤ ਇਹ ਬਣ ਗਏ ਸਨ ਕਿ ਪੀੜਤ ਵਿਅਕਤੀ ਦੇ ਦੂਜਿਆ ਨੂੰ ਪੀੜਤ ਕਰਨ ਦੀ ਸੰਭਾਵਨਾ ਇਕ ਤੋਂ ਘਟ ਹੋ ਗਈ ਸੀ।
ਪਰ ਚੀਨੀ ਸਰਕਾਰ ਨੇ ਜਦੋਂ ਇਸ ਨੂੰ ਹਟਾਉਣ ਦਾ ਫ਼ੈਸਲਾ ਲਿਆ ਸੀ ਤਾਂ ਉਸ ਤੋਂ ਬਾਅਦ ਕੇਸਾਂ ਵਿਚ ਫਿਰ ਤੋਂ ਵਾਧਾ ਹੋਣਾ ਸ਼ੁਰੂ ਹੋ ਗਿਆ। ਹਾਂਗਕਾਂਗ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਟੀ ਵੂ, ਜੋ ਕਿ ਇਸ ਖੋਜ ਦੀ ਅਗਵਾਈ ਕਰ ਰਹੇ ਹਨ ਨੇ ਕਿਹਾ ਕ ਲੋਕਾਂ ਦੀ ਆਵਾਜਾਈ ਤੇ ਲਗਾਈਆਂ ਗਈਆਂ ਪਾਬੰਦੀਆਂ ਨੇ ਵਾਇਰਸ ਨੂੰ ਘਟਾਉਣ ਵਿਚ ਮਦਦ ਕੀਤੀ ਹੈ। ਪਰ ਸਕੂਲ-ਕਾਲਜ ਅਤੇ ਕਾਰੋਬਾਰ-ਕਾਰਖਾਨਿਆਂ ਦੇ ਖੁੱਲ੍ਹਣ ਕਰ ਕੇ ਲੋਕ ਇਕ ਦੂਜੇ ਤੇ ਸੰਪਰਕ ਵਿਚ ਆਉਣਗੇ ਜਿਸ ਕਾਰਨ ਇਸ ਦਾ ਖਤਰਾ ਜ਼ਿਆਦਾ ਵਧੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।