ਕਸ਼ਮੀਰ ਦੇ ਆਈਜੀ ਦਾ ਬਿਆਨ, CRPF ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਮੱਚਿਆ ਬਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਦੇ ਇਕ ਬਿਆਨ ਨੇ ਦੇਸ਼ ਦੀ ਸੁਰੱਖਿਆ ਕੋਰੀਡੋਰ ਚ ਹਲਚਲ ਮਚਾ ਦਿੱਤੀ ਹੈ।

Photo

ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਦੇ ਇਕ ਬਿਆਨ ਨੇ ਦੇਸ਼ ਦੀ ਸੁਰੱਖਿਆ ਕੋਰੀਡੋਰ ਚ ਹਲਚਲ ਮਚਾ ਦਿੱਤੀ ਹੈ। ਵਿਜੇ ਕੁਮਾਰ ਦੇ ਵੱਲੋਂ ਇਹ ਬਿਆਨ ਕਸ਼ਮੀਰ ਦੇ ਕੇਂਦਰੀ ਰਿਜਰਵ ਪੁਲਿਸ ਬਲ (CRPF) ਦੀ ਭੂਮਿਕਾ ਨੂੰ ਲੈ ਕੇ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਆਰਪੀਐੱਫ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਹੈ। ਸਾਰੀ ਸੁਰੱਖਿਆ ਜਾਣਕਾਰੀ ਜੰਮੂ-ਕਸ਼ਮੀਰ ਪੁਲਿਸ ਵੱਲੋਂ ਜਮ੍ਹਾਂ ਕੀਤੀ ਜਾਂਦੀ ਹੈ ਅਤੇ ਆਪ੍ਰੇਸ਼ਨ ਆਰਮੀ ਦੇ ਰਾਈਫ਼ਲ ਦੁਆਰਾ ਕੀਤਾ ਜਾਂਦਾ ਹੈ। ਸੀਆਰਪੀਐੱਫ ਦਾ ਸਿਰਫ ਨਾਮ ਲਿਆ ਜਾਂਦਾ ਹੈ, ਇਸ ਸਾਰੇ ਜਾਣਦੇ ਹਨ।

ਆਈਜੀ ਵਿਜੇ ਕੁਮਾਰ ਦਾ ਇਹ ਬਿਆਨ ਕਸ਼ਮੀਰ ਵਿਚ ਕੰਮ ਕਰ ਰਹੀਆਂ ਵੱਖ-ਵੱਖ ਸੁਰੱਖਿਆ ਏਜੰਸੀਂ ਦੇ ਵਿਚ ਤਾਲਮੇਲ ਅਤੇ ਵਿਸ਼ਵਾਸ਼ ਦੀ ਕਮੀਂ ਨੂੰ ਦਰਸਾ ਰਿਹਾ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਵਿਰੋਧੀ ਮੁਹਿੰਮ ਵਿਚ ਸੀਆਰਪੀਐਫ ਦੀ ਅਹਿਮ ਭੂਮਿਕਾ ਹੈ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਨੂੰ ਲਾਗੂ ਕਰਨ ਵਿੱਚ ਸੀਆਰਪੀਐਫ ਦੀ ਮਹੱਤਵਪੂਰਣ ਭੂਮਿਕਾ ਹੈ। ਆਈਜੀ ਕਸ਼ਮੀਰ ਪੁਲਿਸ ਦੇ ਬਿਆਨ 'ਤੇ ਇਤਰਾਜ਼ ਜਤਾਉਂਦੇ ਹੋਏ ਸੀਆਰਪੀਐਫ ਨੇ ਇਕ ਅੰਦਰੂਨੀ ਨੋਟ ਜਾਰੀ ਕਰਕੇ ਸਰਕਾਰ ਤੋਂ ਇਸ ਮਾਮਲੇ ਵਿੱਚ ਉੱਚ ਪੱਧਰੀ ਦਖਲ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਆਈਜੀ ਕਸ਼ਮੀਰ ਪੁਲਿਸ ਵਿਜੇ ਕੁਮਾਰ ਨੇ ਸੁਰੱਖਿਆ ਬਲਾਂ ਦੀ ਸਾਂਝੀ ਬੈਠਕ ਵਿੱਚ ਇਹ ਬਿਆਨ ਦਿੱਤਾ ਹੈ।

ਹੈਰਾਨੀ ਦੀ ਗੱਲ ਹੈ ਕਿ ਇਸ ਬਿਆਨ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸੀਆਰਪੀਐਫ ਅਧਿਕਾਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੀਆਰਪੀਐੱਫ ਦੇ ਵੱਲੋਂ ਆਪਣੇ ਅੰਦਰੂਨੀ ਨੋਟ ਵਿਚ ਕਿਹਾ ਕਿ ਜਦੋਂ ਕਸ਼ਮੀਰ ਦੇ ਆਈਜੀ ਇਹ ਬਿਆਨ ਦਿੱਤਾ ਤਾਂ ਉਸ ਸਮੇਂ ਕੋਈ ਅਸਿਹਜ ਸਥਿਤੀ ਪੈਦਾ ਨਾ ਹੋ ਜਾਵੇ ਇਸ ਲਈ ਸੀਆਰਪੀਐੱਫ ਦੇ ਅਫ਼ਸਰਾਂ ਵੱਲੋਂ ਕੋਈ ਜਾਵਬ ਨਹੀਂ ਦਿੱਤਾ ਗਿਆ ਸੀ। ਪਰ ਮੀਟਿੰਗ ਤੋਂ ਬਾਅਦ ਸੀਆਰਪੀਐੱਫ ਦੇ ਅਫਸਰ ਉਸ ਨੂੰ ਵਿਅਕਤੀਗਤ ਤੌਰ ਤੇ ਮਿਲੇ ਅਤੇ ਉਨ੍ਹਾਂ ਵੱਲੋਂ ਦਿੱਤੇ ਇਸ ਬਿਆਨ ਤੇ ਇਤਰਾਜ਼ ਵੀ ਜਤਾਇਆ। ਸੂਤਰਾਂ ਦਾ ਕਹਿਣਾ ਹੈ ਕਿ  CRPF ਦੇ ਸੀਨੀਅਰ ਅਫ਼ਸਰਾਂ ਵੱਲੋਂ ਇਸ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਕਿ ਬਿਆਨ ਦੇਣ ਵਾਲੇ ਅਫਸਰ ਨੇ ਇੱਥੋਂ ਤੱਕ ਕਿਹਾ ਕਿ ਉਹ CRPF ਵਿਚ ਪਹਿਲਾਂ ਵੀ ਕੰਮ ਕਰ ਚੁੱਕੇ ਹਨ। 

ਇਸ ਲਈ ਉਹ CRPF ਨੂੰ ਜਾਣਦੇ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਟਵੀਟ ਕਰ CRPF ਦੀ ਤਾਰੀਫ਼ ਕੀਤੀ। ਸੀਆਰਪੀਐਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਅਤੇ ਸੀਆਈ ਗਰਿੱਡ ਬਣਾਈ ਰੱਖਣ ਵਿਚ ਸੀਆਰਪੀਐਫ ਦੀ ਭੂਮਿਕਾ ਸ਼ਲਾਘਾਯੋਗ ਹੈ। ਦੱਸ ਦੱਈਏ ਕਿ CRPF ਜੰਮੂ-ਕਸ਼ਮੀਰ ਵਿਚ ਅੱਤਵਾਦ ਰੋਕੂ ਮੁਹਿੰਮ ਵਿਚ ਲਗਾਤਾਰ ਭਾਗ ਲੈਂਦੇ ਆ ਰਹੇ ਹਨ। ਇਸ ਦੇ ਨਾਲ ਹਾਲ ਹੀ ਵਿਚ ਹਿਜ਼ਬੂਲ ਆਂਤਕੀ ਦੇ ਖਾਤਮੇਂ ਵਿਚ ਵੀ CRPF ਦਾ ਵੱਡਾ ਰੋਲ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।