ਪੰਚਕੂਲਾ 'ਚ ਕਰੋਨਾ ਦੇ ਨੌ ਨਵੇਂ ਕੇਸ ਦਰਜ਼, ਮਰੀਜ਼ਾਂ ਦੀ ਕੁਲ ਗਿਣਤੀ 44

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਚਕੂਲਾ ਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅੱਜ ਮੰਗਲਵਾਰ ਨੂੰ ਇੱਥੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।

Covid 19

ਪੰਚਕੂਲਾ ਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅੱਜ ਮੰਗਲਵਾਰ ਨੂੰ ਇੱਥੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।  ਜਿਸ ਤੋਂ ਬਾਅਦ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 44 ਹੋ ਗਈ ਹੈ। ਇਸ ਦੌਰਾਨ ਚਾਰ ਕੇਸ ਕਾਲਕਾ ਤੋਂ ਸਾਹਮਣੇ ਆਏ ਹਨ, ਇੱਕ-ਇੱਕ ਕੇਸ ਸੈਕਟਰ 17 ਤੇ ਸੈਕਟਰ 6 ਤੋਂ, ਜਦੋਂਕਿ ਇੱਕ ਪਰਿਵਾਰ ਦੇ ਤਿੰਨ ਕੇਸ ਸੈਕਟਰ 21 ਤੋਂ ਸਾਹਮਣੇ ਆਏ ਹਨ।

ਇੱਕ ਵਕੀਲ ਦੀ ਪਤਨੀ, ਜੋ ਸੈਕਟਰ 20 ਵਿੱਚ ਆਰਮੀ ਸੁਸਾਇਟੀ ਦੀ ਰਹਿਣ ਵਾਲੀ ਹੈ, ਨੇ ਪੌਜ਼ਟਿਵ ਟੈਸਟ ਕੀਤਾ ਹੈ ਜੋ ਦਿੱਲੀ ਤੋਂ ਪਰਤਣ ਮਗਰੋਂ ਵੀ ਸਕਾਰਾਤਮਕ ਟੈਸਟ ਕੀਤੀ ਗਈ ਸੀ। ਇਸ ਤੋਂ ਇਲਾਵਾ ਇਕ 46 ਸਾਲਾ ਵਿਅਕਤੀ ਜਿਹੜਾ ਕੇ ਸੈਕਟਰ 12-ਏ ਦਾ ਰਹਿਣਾ ਵਾਲਾ ਹੈ । ਇਹ ਜ਼ੀਰਕਪੁਰ ਦੇ ਢਕੋਲੀ ਤੋਂ ਇਕ ਕਰੋਨਾ ਵਾਇਰਸ ਦੇ ਸੰਪਰਕ ਵਿਚ ਆਉਂਣ ਤੋਂ ਬਾਅਦ ਕਰੋਨਾ ਦੀ ਲਪੇਟ ਵਿਚ ਆਇਆ ਹੈ।

ਦੱਸ ਦੱਈਏ ਕਿ ਹੁਣ ਇਨ੍ਹਾਂ ਸਾਰਿਆਂ ਨੂੰ ਸੈਕਟਰ 6 ਦੇ ਸਿਵਲ ਹਸਪਤਾਲ  ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਅਲੱਗ ਕਰ ਦਿੱਤਾ ਹੈ ਅਤੇ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਲੋਕਾਂ ਦੇ ਸੰਪਰਕਾਂ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।