Covid 19: WHO ਦੀ ਵਧੀ ਮੁਸ਼ਕਿਲ, ਬ੍ਰਾਜ਼ੀਲ ਨੇ ਵੀ ਦਿੱਤੀ ਸੰਬੰਧ ਤੋੜਨ ਦੀ ਧਮਕੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਅਤੇ WHO ਦੇ ਖਿਲਾਫ਼ ਹੁਣ ਅਮਰੀਕਾ ਤੋਂ ਬਾਅਦ ਦੂਜੇ ਦੇਸ਼ਾਂ ਦਾ ਵੀ ਗੁੱਸਾ ਵਧਦਾ ਜਾ ਰਿਹਾ ਹੈ

corona virus

ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਅਤੇ WHO ਦੇ ਖਿਲਾਫ਼ ਹੁਣ ਅਮਰੀਕਾ ਤੋਂ ਬਾਅਦ ਦੂਜੇ ਦੇਸ਼ਾਂ ਦਾ ਵੀ ਗੁੱਸਾ ਵਧਦਾ ਜਾ ਰਿਹਾ ਹੈ। ਅਮਰੀਕਾ ਤੇਂ ਬਾਅਦ ਬ੍ਰਾਜ਼ੀਲ ਨੇ WHO ਤੋਂ ਸੰਬੰਧ ਤੋੜਣ ਦੀ ਧਮਕੀ ਦਿੱਤੀ ਹੈ। ਬ੍ਰਾਜ਼ੀਲ ਨੇ WHO ‘ਤੇ ਪੱਖਪਾਤੀ ਅਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਬ੍ਰਾਜ਼ੀਲ ਨੇ WHO ਛੱਡਣ ਦੀ ਧਮਕੀ ਦਿੱਤੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਦੋਸ਼ ਲਾਇਆ ਹੈ ਕਿ WHO ਨਿਰਪੱਖ ਨਹੀਂ ਹੈ।

ਜਿਵੇਂ ਹੀ ਅਮਰੀਕਾ ਨੇ ਉਸ ਨੂੰ ਪੈਸੇ ਦੇਣਾ ਬੰਦ ਕਰ ਦਿੱਤਾ, ਉਹ ਆਪਣੇ ਸਾਰੇ ਵਾਅਦਿਆਂ ਤੋਂ ਪਲਟ ਗਿਆ। ਇਸ ਤੋਂ ਪਹਿਲਾਂ, ਡੋਨਾਲਡ ਟਰੰਪ ਨੇ ਮਈ ਦੇ ਅਖੀਰ ਵਿਚ ਕਿਹਾ ਸੀ ਕਿ ਅਮਰੀਕਾ WHO ਨਾਲ ਸੰਬੰਧ ਤੋੜ ਦੇਵੇਗਾ। ਟਰੰਪ ਨੇ ਦੋਸ਼ ਲਾਇਆ ਕਿ ਉਹ ਮਹਾਂਮਾਰੀ ਨੂੰ ਲੈ ਕੇ ਚੀਨ ‘ਤੇ ਜ਼ਿਆਦਾ ਭਰੋਸਾ ਕਰਦਾ ਹੈ। ਜਦੋਂ ਕਿ ਯੂਐਸ WHO ਨੂੰ ਸਭ ਤੋਂ ਜ਼ਿਆਦਾ ਪੈਸਾ ਦੇ ਰਿਹਾ ਸੀ, ਉਥੇ ਹੀ ਬ੍ਰਾਜ਼ੀਲ ਨੇ 2019 ਵਿਚ ਭੁਗਤਾਨ ਕਰਨਾ ਬੰਦ ਕਰ ਦਿੱਤਾ।

ਬ੍ਰਾਜ਼ੀਲ ਦੇ ਇਕ ਅਖਬਾਰ ਦੇ ਅਨੁਸਾਰ, WHO ਦੇ ਕੋਲ ਬ੍ਰਾਜ਼ੀਲ ਦਾ 33 ਮਿਲੀਅਨ ਦਾ ਬਕਾਇਆ ਹੈ। ਬ੍ਰਾਜ਼ੀਲ ਕੋਰੋਨਾ ਮਹਾਂਮਾਰੀ ਦੇ ਕਾਰਨ ਦੁਨੀਆ ਦੇ ਸਭ ਤੋਂ ਪ੍ਰਭਾਵਤ ਦੇਸ਼ਾਂ ਵਿੱਚੋਂ ਇੱਕ ਹੈ। ਬ੍ਰਾਜ਼ੀਲ ਵਿਚ 6 ਲੱਖ 46 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ, ਜਦੋਂ ਕਿ ਹੁਣ ਤੱਕ 35 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ।

ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜਿਥੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ, ਪਰ ਮਿਸੌਰੀ ਅਮਰੀਕਾ ਦਾ ਪਹਿਲਾ ਰਾਜ ਬਣ ਗਿਆ, ਜਿਥੇ ਚੀਨ ਦੇ ਖਿਲਾਫ ਕੇਸ ਦਾਇਰ ਕੀਤਾ ਗਿਆ ਹੈ। ਇਹ ਦੋਸ਼ ਲਾਇਆ ਜਾਂਦਾ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਸੰਬੰਧੀ ਜਾਣਕਾਰੀ ਨੂੰ ਦਬਾ ਦਿੱਤਾ। ਜਿਨ੍ਹਾਂ ਨੇ ਇਸ ਦਾ ਭੰਡਾਫੋੜ ਕੀਤਾ ਉਨ੍ਹਾ ਨੂੰ ਗ੍ਰਿਫਤਾਰ ਕੀਤਾ ਗਿਆ।

ਕੋਰੋਨਾ ਵਾਇਰਸ ਕਿਥੋਂ ਪੈਦਾ ਹੋਇਆ ਇਸ ਦੀ ਨਿਰਪੱਖ ਜਾਂਚ ਦਾ ਡਰਾਫਟ ਪ੍ਰਸਤਾਵ 73 ਵੇਂ ਵਿਸ਼ਵ ਸਿਹਤ ਅਸੈਂਬਲੀ ਵਿਚ ਪੇਸ਼ ਕੀਤਾ ਗਿਆ। ਪ੍ਰਸਤਾਵ ਵਿਚ ਭਾਰਤ ਸਮੇਤ 100 ਤੋਂ ਵੱਧ ਦੇਸ਼ ਸ਼ਾਮਲ ਹਨ। ਆਸਟਰੇਲੀਆ, ਬੰਗਲਾਦੇਸ਼, ਸਾਊਦੀ ਅਰਬ, ਅਫਰੀਕੀ ਸਮੂਹ ਅਤੇ ਯੂਰਪੀਅਨ ਯੂਨੀਅਨ ਵੀ ਇਹ ਜਾਨਣਾ ਚਾਹੁੰਦੇ ਹਨ ਕਿ ਵਾਇਰਸ ਕਿੱਥੇ ਅਤੇ ਕਿਵੇਂ ਫੈਲਿਆ?

ਪ੍ਰਸਤਾਵ ਵਿਚ ਕਿਸੇ ਵੀ ਦੇਸ਼ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ, ਪਰ ਜਿਨਪਿੰਗ ਨੇ ਚੀਨ ਦਾ ਬਚਾਅ ਕਰਦਿਆਂ ਕਿਹਾ ਕਿ ਅਸੀਂ WHO ਅਤੇ ਹੋਰ ਦੇਸ਼ਾਂ ਨੂੰ ਸਮੇਂ ਸਿਰ ਸਭ ਕੁਝ ਦੱਸਿਆ ਸੀ। ਇਸ ਦੇ ਬਾਵਜੂਦ ਚੀਨ ਕਿਸੇ ਵੀ ਜਾਂਚ ਦਾ ਸਮਰਥਨ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।