ਐਲੋਪੈਥੀ ਵਿਵਾਦ: ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਲਾਂ, ਪਟਨਾ 'ਚ IMA ਨੇ ਦਰਜ ਕਰਵਾਈ FIR

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

IMA ਦੇ ਆਨਰੇਰੀ ਸਟੇਟ ਸੈਕਰੇਟਰੀ ਡਾਕਟਰ ਸੁਨੀਲ ਕੁਮਾਰ ਨੇ ਇਸ ਦੌਰਾਨ ਸਰਕਾਰ ਤੋਂ ਰਾਮਦੇਵ 'ਤੇ ਕਾਰਵਾਈ ਦੀ ਮੰਗ ਵੀ ਕੀਤੀ

Baba Ramdev Baba Ramdev

ਪਟਨਾ - ਰਾਮਦੇਵ (Ramdev)  ਦੇ ਐਲੋਪੈਥੀ ਵਾਲੇ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਪਟਨਾ ਵਿੱਚ IMA ਨੇ ਰਾਮਦੇਵ (Ramdev) ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੋਗਗੁਰੂ (Ramdev) ਦੇ ਐਲੋਪੈਥੀ ਵਾਲੇ ਬਿਆਨ ਖ਼ਿਲਾਫ਼ ਪਟਨਾ ਦੇ ਸੰਪਾਦਕ ਨਗਰ ਥਾਣੇ ਵਿੱਚ ਮਾਮਲਾ ਦਰਜ (FIR) ਕਰਵਾਇਆ ਗਿਆ।

ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਮੌਜੂਦਾ ਕੋਰੋਨਾ ( Corona)  ਮਹਾਂਮਾਰੀ ਵਿੱਚ ਬਿਹਾਰ (Bihar) ਭਰ ਵਿੱਚ ਆਧੁਨਿਕ ਮੈਡੀਕਲ ਪ੍ਰਣਾਲੀਆਂ ਦੇ ਸਰਕਾਰੀ ਅਤੇ ਗੈਰ-ਸਰਕਾਰੀ ਡਾਕਟਰਾਂ ਨੇ ਕੋਰੋਨਾ ( Corona)  ਮਹਾਂਮਾਰੀ ਦੇ ਵਿਰੁੱਧ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਾਗਰੂਕਤਾ, ਰੋਕਥਾਮ, ਬਿਮਾਰੀ ਦੀ ਪਛਾਣ, ਇਲਾਜ, ਟੀਕਾਕਰਨ ਕਰਦੇ ਹੋਏ ਹਜ਼ਾਰਾਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ। 

 ਇਹ ਵੀ ਪੜ੍ਹੋ: 15 ਦਿਨਾਂ 'ਚ ਦੁੱਗਣੇ ਪੈਸੇ ਹੋਣ ਦਾ ਲਾਲਚ ਦੇ ਕੇ ਮਾਰੀ 250 ਕਰੋੜ ਰੁਪਏ ਦੀ ਠੱਗੀ, ਮੁਲਜ਼ਮ ਗ੍ਰਿਫਤਾਰ

 

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ  ਕੋਰੋਨਾ ਮਹਾਮਾਰੀ( Corona)  ਦੌਰਾਨ 151 ਤੋਂ ਜ਼ਿਆਦਾ ਡਾਕਟਰਾਂ ਨੇ ਮਰੀਜਾ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਗਵਾ ਦਿੱਤੀ। ਅਜਿਹੇ ਸਮੇਂ ਵਿੱਚ ਜਦੋਂ ਬਿਹਾਰ( Bihar) ਅਤੇ ਦੇਸ਼ ਕੋਵਿਡ 19 (Corona) ਦੀ ਦੂਜੀ ਖ਼ਤਰਨਾਕ ਲਹਿਰ ਨਾਲ ਜੂਝ ਰਿਹਾ ਹੈ ਤਾਂ ਰਾਮਦੇਵ (Ramdev)  ਨੇ ਆਧੁਨਿਕ ਚਿਕਿਤਸਾ ਵਿਗਿਆਨ ਦੇ ਡਾਕਟਰਾਂ ਦਾ ਮਜ਼ਾਕ ਉਡਾਉਂਦੇ ਹੋਏ ਸਾਡੇ ਆਧੁਨਿਕ ਚਿਕਿਤਸਾ ਪੱਧਤੀ ਦੇ ਪ੍ਰਤੀ ਆਮ ਲੋਕਾਂ ਦੇ ਮਨ ਵਿੱਚ ਅਵਿਸ਼ਵਾਸ ਅਤੇ ਗਲਤ ਦੋਸ਼ ਲਗਾਏ ਹਨ। ਇਸ ਨਾਲ ਸਾਡੇ ਡਾਕਟਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। 

IMA ਦੇ ਆਨਰੇਰੀ ਸਟੇਟ ਸੈਕਰੇਟਰੀ ਡਾਕਟਰ ਸੁਨੀਲ ਕੁਮਾਰ ਨੇ ਇਸ ਦੌਰਾਨ ਸਰਕਾਰ ਤੋਂ ਰਾਮਦੇਵ (Ramdev)  'ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ। ਹਾਲਾਂਕਿ  ਰਾਮਦੇਵ (Ramdev)  ਨੇ ਆਈਐਮਏ ਦੇ ਖਿਲਾਫ ਦਿੱਤੇ ਬਿਆਨ ਨੂੰ ਵਾਪਸ ਲੈ ਲਿਆ ਸੀ ਤੇ ਕਿਹਾ ਸੀ ਕਿ  ਮੈਂ ਉਨ੍ਹਾਂ ਡਾਕਟਰਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਕੋਰੋਨਾ ਸੰਕਟ( Corona)  ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੂਜਿਆਂ ਦੀਆਂ ਜਾਨਾਂ ਬਚਾਈਆਂ ਹਨ।