UP Cadre ਦੇ ਸੇਵਾਮੁਕਤ IAS Anup Chandra Pandey ਚੋਣ ਕਮਿਸ਼ਨਰ ਨਿਯੁਕਤ

ਏਜੰਸੀ

ਖ਼ਬਰਾਂ, ਰਾਸ਼ਟਰੀ

UP Cadre ਦੇ ਸਾਬਕਾ ਆਈਏਐਸ ਅਧਿਕਾਰੀ ਅਨੂਪ ਚੰਦਰ ਪਾਂਡੇ (Retired IAS Anup Chandra Pandey)  ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

President appoints former UP chief secretary Anup Chandra as Election Commissioner

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਕੈਡਰ (UP Cadre ) ਦੇ ਸਾਬਕਾ ਆਈਏਐਸ ਅਧਿਕਾਰੀ ਅਨੂਪ ਚੰਦਰ ਪਾਂਡੇ (Retired IAS Anup Chandra Pandey)  ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰਾਲੇ ਦੇ ਵਿਧਾਨ ਵਿਭਾਗ ਨੇ ਦੱਸਿਆ ਕਿ ਰਾਸ਼ਟਰਪਤੀ (President) ਨੇ 1984 ਬੈਚ ਦੇ ਸੇਵਾਮੁਕਤ ਭਾਰਤੀ ਪ੍ਰਬੰਧਕੀ ਸੇਵਾ (ਆਈਏਐੱਸ) ਅਧਿਕਾਰੀ ਪਾਂਡੇ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਹੈ।

ਹੋਰ ਪੜ੍ਹੋ: ਨਸ਼ਾ ਖਰੀਦਣ ਲਈ ਨੌਜਵਾਨ ਨੇ ਗੁਰਦੁਆਰਾ ਸਾਹਿਬ ’ਚੋਂ ਚੋਰੀ ਕੀਤੇ 7 ਹਜ਼ਾਰ ਰੁਪਏ ਅਤੇ 80 ਕਿਲੋ ਕਣਕ

ਮੁੱਖ ਚੋਣ ਕਮਿਸ਼ਨਰ (ਮੁੱਖ ਚੋਣ ਕਮਿਸ਼ਨਰ ) ਵਜੋਂ ਸੁਨੀਲ ਅਰੋੜਾ ਦਾ ਕਾਰਜਕਾਲ 12 ਅਪ੍ਰੈਲ ਨੂੰ ਪੂਰ ਹੋਇਆ ਸੀ। ਉਸ ਸਮੇਂ ਤੋਂ ਚੋਣ ਕਮਿਸ਼ਨਰ ਦਾ ਇਕ ਅਹੁਦਾ ਖਾਲੀ ਸੀ। ਸੁਸ਼ੀਲ ਚੰਦਰ ਸੀਈਸੀ ਹਨ, ਜਦਕਿ ਰਾਜੀਵ ਕੁਮਾਰ ਦੂਸਰੇ ਚੋਣ ਕਮਿਸ਼ਨਰ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਰਹਿ ਚੁੱਕੇ ਅਨੂਪ ਚੰਦਰ ਪਾਂਡੇ 37 ਸਾਲਾਂ ਤੱਕ ਉੱਤਰ ਪ੍ਰਦੇਸ਼ ਵਿਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ।

 ਇਹ ਵੀ ਪੜ੍ਹੋ: ਸਰਕਾਰ ਖੇਤੀ ਬਿੱਲਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ - ਤੋਮਰ

29 ਅਗਸਤ 2019 ਨੂੰ ਉਹ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਹਨਾਂ ਨੇ ਉੱਤਰ ਪ੍ਰਦੇਸ਼ (Uttar Pradesh) ਦੇ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਵਿਕਾਸ ਵਿਭਾਗ ਵਿਚ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ। ਇਸ ਦੇ ਨਾਲ ਹੀ ਉਹ ਬਹੁਤ ਸਾਰੇ ਡਵੀਜ਼ਨਾਂ ਦੇ ਕਮਿਸ਼ਨਰ ਅਤੇ ਕਈ ਜ਼ਿਲ੍ਹਿਆਂ ਦੇ ਡੀ.ਐੱਮ. ਵੀ ਰਹਿ ਚੁੱਕੇ ਹਨ।