ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੁਸੀਂ ਘਰ ਬੈਠੇ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਇੱਕ ਐਸਐਮਐਸ ਦੁਆਰਾ ਹਰ ਰੋਜ਼ ਜਾਣ ਸਕਦੇ ਹੋ

Petrol and Diesel prices have risen again

 ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਨੇ ਅੱਜ ਬੁੱਧਵਾਰ ਨੂੰ ਪੈਟਰੋਲ ( Petrol  ਅਤੇ ਡੀਜ਼ਲ( Diesel)  ਦੀਆਂ ਕੀਮਤਾਂ ਵਿੱਚ ਤਬਦੀਲੀ ਕੀਤੀ ਹੈ। ਪੈਟਰੋਲ ( Petrol) ਅਤੇ ਡੀਜ਼ਲ( Diesel)  ਦੀਆਂ ਕੀਮਤਾਂ ਵਿਚ ਅੱਜ ਵਾਧਾ ਹੋਇਆ ਹੈ।

ਅੱਜ ਘਰੇਲੂ ਬਜ਼ਾਰ ਵਿਚ ਪੈਟਰੋਲ ( Petrol ਅਤੇ ਡੀਜ਼ਲ( Diesel) ਦੀਆਂ ਕੀਮਤਾਂ ਵਿਚ 25 ਪੈਸੇ ਦਾ ਵਾਧਾ ਕੀਤਾ ਗਿਆ ਹੈ। ਬੁੱਧਵਾਰ ਨੂੰ ਦਿੱਲੀ ਵਿਚ ਪੈਟਰੋਲ ( Petrol ਦੀ ਕੀਮਤ 95.56 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ( Diesel)  ਦੀ ਕੀਮਤ 86.47 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ।

ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ( Petrol) 101.76 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ( Diesel)  93.85 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਵਿਚ ਪੈਟਰੋਲ ( Petrol)  96.94 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ( Diesel)  91.15 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿਚ ਪੈਟਰੋਲ ( Petrol)  ਦੀ ਕੀਮਤ 95.52 ਰੁਪਏ ਅਤੇ ਡੀਜ਼ਲ( Diesel) 89.32 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਦਿੱਲੀ ਵਿਚ ਪੈਟਰੋਲ ( Petrol)  5.56 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਪੈਟਰੋਲ ( Petrol) 91.67 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 85.32 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

  ਦੇਸ਼ ਵਿਚ ਪੈਟਰੋਲ ( Petrol) ਅਤੇ ਡੀਜ਼ਲ( Diesel)  ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਅਤੇ ਵਿਦੇਸ਼ੀ ਮੁਦਰਾ ਦੀ ਦਰਾਂ ਅਨੁਸਾਰ ਹਰ ਦਿਨ ਬਦਲਦੀਆਂ ਹਨ। ਇਹ ਨਵੀਆਂ ਕੀਮਤਾਂ ਦੇਸ਼ ਦੇ ਹਰ ਪੈਟਰੋਲ ਪੰਪ 'ਤੇ ਹਰ ਰੋਜ਼ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀਆਂ ਹਨ।

 ਇਹ ਵੀ ਪੜ੍ਹੋ :  ਜੂਨ 1984 ਵਿਚ ਕੀ ਗਵਾਇਆ ਤੇ ਕੀ ਵਾਪਸ ਮਿਲਿਆ, ਕਿਸੇ ਨੂੰ ਕੁੱਝ ਪਤਾ ਨਹੀਂ?

ਤੁਸੀਂ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਇੱਕ ਐਸਐਮਐਸ ਦੁਆਰਾ ਹਰ ਰੋਜ਼ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸ ਐਮ ਐਸ ਭੇਜ ਸਕਦੇ ਹੋ।

 ਇਹ ਵੀ ਪੜ੍ਹੋ :ਅੱਜ ਦੇ ਦਿਨ ਆਕਾਸ਼ਵਾਣੀ ਤੋਂ ਸ਼ੁਰੂ ਹੋਇਆ ਸੀ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਪ੍ਰਸਾਰਨ

ਤੁਹਾਡਾ ਸੁਨੇਹਾ ਕੁਝ ਇਸ ਤਰਾਂ ਦਾ ਹੋਵੇਗਾ - ਆਰਐਸਪੀ ਪੈਟਰੋਲ ਪੰਪ ਡੀਲਰ ਕੋਡ ਤੁਸੀਂ ਸਾਈਟ ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਦੀ ਜਾਂਚ ਕਰ ਸਕਦੇ ਹੋ। ਇਹ ਸੁਨੇਹਾ ਭੇਜਣ ਤੋਂ ਬਾਅਦ, ਤੁਹਾਡੇ ਫੋਨ ਵਿੱਚ ਤੇਲ ਦੀ ਨਵੀਂ ਕੀਮਤ ਬਾਰੇ ਜਾਣਕਾਰੀ ਆ ਜਾਵੇਗੀ।