Indian Navy : ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣੀ ਅਨਾਮਿਕਾ
Indian Navy :21 ਅਧਿਕਾਰੀਆਂ ਨੂੰ ਨੇਵਲ ਏਅਰ ਸਟੇਸ਼ਨ ਅਰਾਕੋਨਮ ਵਿਖੇ ਪਾਸਿੰਗ ਆਊਟ ਪਰੇਡ ’ਚ ‘‘Golden Wings’’ ਨਾਲ ਕੀਤਾ ਸਨਮਾਨਿਤ
Indian Navy : ਅਰਾਕੋਨਮ- ਸਬ-ਲੈਫਟੀਨੈਂਟ ਅਨਾਮਿਕਾ ਬੀ. ਰਾਜੀਵ ਨੇ ਜਲ ਸੈਨਾ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣ ਕੇ ਇਤਿਹਾਸ ਰਚਿਆ ਹੈ। ਉਸਨੇ ਸ਼ੁੱਕਰਵਾਰ ਨੂੰ ਨੇਵੀ ਹੈਲੀਕਾਪਟਰ ਪਾਇਲਟ ਵਜੋਂ ਗ੍ਰੈਜੂਏਸ਼ਨ ਕੀਤੀ। ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਦੇ ਪਹਿਲੇ ਕਮਿਸ਼ਨਡ ਜਲ ਸੈਨਾ ਅਧਿਕਾਰੀ ਲੈਫਟੀਨੈਂਟ ਜਮਯਾਂਗ ਤਸੇਵਾਂਗ ਨੇ ਵੀ ਹੈਲੀਕਾਪਟਰ ਪਾਇਲਟ ਵਜੋਂ ਗ੍ਰੈਜੂਏਸ਼ਨ ਕੀਤੀ।
ਇਹ ਵੀ ਪੜੋ:Punjab News : ਝੋਨਾ ਲਗਾਉਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਚਿਹਰਿਆਂ ਤੋਂ ਉੱਡੀਆਂ ਰੌਣਕਾਂ, ਪਾਣੀ ਦਾ ਪੱਧਰ ਹੋਇਆ ਨੀਵਾਂ
ਤਾਮਿਲਨਾਡੂ ਦੇ ਰਾਕੋਨਮ ਵਿਖੇ ਆਈਐਨਐਸ ਰਾਜਲੀ ਵਿਖੇ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਬੀ ਜਲ ਸੈਨਾ ਕਮਾਨ ਦੇ ਫਲੈਗ ਅਫ਼ਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਰਾਜੇਸ਼ ਪੇਂਧਰਕਰ ਨੇ ਬੇਸਿਕ ਹੈਲੀਕਾਪਟਰ ਪਰਿਵਰਤਨ ਕੋਰਸ (ਬੀਐਚਸੀਸੀ) ਦੇ ਤਿੰਨ ਅਧਿਕਾਰੀਆਂ ਸਮੇਤ 21 ਅਧਿਕਾਰੀਆਂ ਨੂੰ 'ਗੋਲਡਨ ਵਿੰਗਜ਼' ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜੋ:Bathinda News : ਬਠਿੰਡਾ 'ਚ ਔਰਤ ਦੀ ਗਲਾ ਘੁੱਟ ਕੀਤੀ ਹੱਤਿਆ, ਪ੍ਰੇਮੀ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
ਬੇਸਿਕ ਕਨਵਰਜ਼ਨ ਕੋਰਸ (ਬੀ.ਸੀ.ਸੀ.) ਦੇ ਤਿੰਨ ਅਧਿਕਾਰੀਆਂ ਨੇ ਸਿਖ਼ਲਾਈ ਦਾ ਪਹਿਲਾ ਪੜਾਅ ਪੂਰਾ ਕੀਤਾ। ਇਨ੍ਹਾਂ ਪਾਇਲਟਾਂ ਨੇ ਨੇਵਲ ਏਅਰ ਸਕੁਐਡਰਨ ’ਚ 22 ਹਫ਼ਤਿਆਂ ਦੀ ਸਿਖ਼ਲਾਈ ਤੋਂ ਬਾਅਦ ਇਹ ਡਿਗਰੀ ਪ੍ਰਾਪਤ ਕੀਤੀ। ਲੈਫਟੀਨੈਂਟ ਗੁਰਕੀਰਤ ਰਾਜਪੂਤ ਨੂੰ ਫਲਾਇੰਗ’ਚ ਆਰਡਰ ਆਫ਼ ਮੈਰਿਟ ’ਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਸਿਖਿਆਰਥੀ ਪਾਇਲਟ ਲਈ FOCINC, ਈਸਟਰਨ ਨੇਵਲ ਕਮਾਂਡ ਰੋਲਿੰਗ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਸਬ ਲੈਫਟੀਨੈਂਟ ਕੁੰਟੇ ਮੈਮੋਰੀਅਲ ਬੁੱਕ ਐਵਾਰਡ ਲੈਫਟੀਨੈਂਟ ਨਿਤਿਨ ਸ਼ਰਨ ਚਤੁਰਵੇਦੀ ਨੂੰ ਦਿੱਤਾ ਗਿਆ। ਲੈਫਟੀਨੈਂਟ ਦੀਪਕ ਗੁਪਤਾ ਨੂੰ ਕੇਰਲ ਗਵਰਨਰ ਰੋਲਿੰਗ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਲੈਫਟੀਨੈਂਟ ਦੀਪਕ ਗੁਪਤਾ ਨੂੰ ਮੈਰਿਟ ਦੇ ਸਮੁੱਚੇ ਕ੍ਰਮ ’ਚ ਪਹਿਲੇ ਸਥਾਨ 'ਤੇ ਰਹਿਣ ਲਈ ਕੇਰਲ ਗਵਰਨਰ ਰੋਲਿੰਗ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਪੰਜ ਦਹਾਕਿਆਂ ਤੋਂ ਵੱਧ ਸਮੇਂ ’ਚ ਹੈਲੀਕਾਪਟਰ ਸਿਖ਼ਲਾਈ ਸਕੂਲ ਨੇ ਭਾਰਤੀ ਜਲ ਸੈਨਾ ਅਤੇ ਤੱਟ ਰੱਖਿਅਕਾਂ ਦੇ ਨਾਲ-ਨਾਲ ਮਿੱਤਰ ਦੇਸ਼ਾਂ ਦੇ 849 ਪਾਇਲਟਾਂ ਨੂੰ ਸਿਖ਼ਲਾਈ ਦਿੱਤੀ ਹੈ।
(For more news apart from Anamika became the first woman helicopter pilot of the Indian Navy News in Punjabi, stay tuned to Rozana Spokesman)