ਭ੍ਰਿਸ਼ਟਾਚਾਰ 'ਤੇ ਮੋਦੀ ਸਰਕਾਰ ਦਾ ਵੱਡਾ ਐਕਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚਚ 110 ਜਗ੍ਹਾ 'ਤੇ ਸੀਬੀਆਈ ਰੇਡ

CBI raids nationwide on 110 locations

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ ਨੇ 9 ਜੁਲਾਈ ਨੂੰ 19 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚ 110 ਸਥਾਨਾਂ 'ਤੇ ਛਾਪੇ ਮਾਰੇ। ਇਸ ਨੂੰ ਭ੍ਰਿਸ਼ਟਾਚਾਰ ਵਿਰੁਧ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਕਾਰਵਾਈ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਸੀਬੀਆਈ ਨੇ ਭ੍ਰਿਸ਼ਟਾਚਾਰ, ਅਪਰਾਧਿਕ ਐਕਟ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਲਗਭਗ 30 ਮਾਮਲੇ ਦਰਜ ਕੀਤੇ ਹਨ।

ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਛਾਪੇਮਾਰੀ ਦੀ ਕਾਰਵਾਈ ਮੰਗਲਵਾਰ 9 ਜੁਲਾਈ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਓਡੀਸ਼ਾ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਦਿੱਲੀ, ਭਰਤਪੁਰ, ਮੁੰਬਈ, ਚੰਡੀਗੜ੍ਹ, ਜੰਮੂ, ਸ਼੍ਰੀਨਗਰ, ਕੋਲਕਾਤਾ, ਪੁਣੇ, ਜੈਪੁਰ, ਗੋਆ, ਰਾਇਪੁਰ, ਹੈਦਰਾਬਾਦ, ਮਦੁਰਈ, ਰਾਉਰਕੇਲਾ, ਰਾਂਚੀ, ਬੋਕਾਰੋ, ਲਖਨਊ ਸ਼ਹਿਰਾਂ ਵਿਚ ਕੀਤੀ ਗਈ।

ਸੀਬੀਆਈ ਨੇ ਪਿਛਲੇ ਸਾਲ 14 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਲਗਭਗ 50 ਸਥਾਨਾਂ 'ਤੇ ਛਾਪੇਮਾਰੀ ਕੀਤੀ ਸੀ। ਕਥਿਤ ਤੌਰ 'ਤੇ 1,139 ਕਰੋੜ ਰੁਪਏ ਦੇ ਬੈਂਕ ਘੁਟਾਲਿਆਂ ਦੀ ਜਾਂਚ ਵਿਚ ਸੀਬੀਆਈ ਨੇ 13 ਕੰਪਨੀਆਂ ਅਤੇ ਬੈਂਕ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਬੈਂਕ ਕਰਜ਼ ਬਕਾਏਦਾਰਾਂ ਵਿਰੁਧ ਹਾਲ ਦੇ ਸਮੇਂ ਜਾਂਚ ਅਤ ਜ਼ਬਤੀ ਸਭ ਤੋਂ ਵੱਡੀ ਕਾਰਵਾਈ ਵਿਚੋਂ ਹੈ।

ਸੀਬੀਆਈ ਨੇ ਲੈਂਡ ਐਗਰੋ ਚਿਟ ਫੰਡ ਮਾਮਲੇ ਵਿਚ ਪੱਛਮ ਬੰਗਾਲ ਦੇ 22 ਵੱਖ-ਵੱਖ ਜਗ੍ਹਾ 'ਤੇ 1 ਜੁਲਾਈ ਨੂੰ ਵੀ ਛਾਪੇਮਾਰੀ ਕੀਤੀ ਸੀ। ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੱਤ ਜ਼ਿਲ੍ਹਿਆਂ ਵਿਚ 22 ਵੱਖ-ਵੱਖ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਜਿਸ ਵਿਚ ਕੋਲਕਾਤਾ ਵੀ ਸ਼ਾਮਲ ਹੈ ਅਤੇ ਮਾਮਲੇ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਗਿਆ ਹੈ।