ਗੋਆ ਵਿਚ ਬਣਨ ਜਾ ਰਿਹਾ ਹੈ ਅਨੋਖਾ ਕਾਨੂੰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਆਹ ਤੋਂ ਪਹਿਲਾਂ ਕਰਵਾਉਣਾ ਹੋਵੇਗਾ ਇਹ ਟੈਸਟ  

Goa government plans to hiv tests mandatory before marriage registration

ਨਵੀਂ ਦਿੱਲੀ: ਗੋਆ ਸਰਕਾਰ ਵਿਆਹ ਨੂੰ ਲੈ ਕੇ ਇਕ ਅਨੋਖਾ ਨਿਯਮ ਲਾਗੂ ਕਰਨ ਦੀ ਤਿਆਰੀ ਵਿਚ ਹੈ। ਇਸ ਨਵੇਂ ਨਿਯਮ ਮੁਤਾਬਕ ਗੋਆ ਵਿਚ ਕਿਸੇਵ ਨੂੰ ਵੀ ਵਿਆਹ ਕਰਨ ਤੋਂ ਪਹਿਲਾਂ ਐਚਆਈਵੀ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਸਰਕਾਰ ਇਸ ਫ਼ੈਸਲੇ 'ਤੇ ਵਿਚਾਰ ਕਰ ਰਹੀ ਹੈ। ਵਿਚਾਰ ਕਰਨ ਤੋਂ ਬਾਅਦ ਜਲਦ ਹੀ ਇਸ ਨੂੰ ਲਾਗੂ ਵੀ ਕੀਤਾ ਜਾਵੇਗਾ।

ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਇਸ ਕਾਨੂੰਨ ਨੂੰ ਮਨਜ਼ੂਰੀ ਦਿੱਤੇ ਜਾਣ ਨੂੰ ਲੈ ਕੇ ਯਤਨ ਕੀਤਾ ਜਾ ਰਿਹਾ ਹੈ। ਫਿਲਹਾਲ ਕੁੱਝ ਵਿਭਾਗਾਂ ਵਿਚ ਇਸ ਨੂੰ ਭੇਜਿਆ ਗਿਆ ਹੈ। ਜਿੱਥੇ ਵਿਚਾਰ ਵਟਾਂਦਾਰਾ ਕਰਨ ਤੋਂ ਬਾਅਦ ਕਾਨੂੰਨ ਲਾਗੂ ਕਰਨ ਵੱਲ ਕਦਮ ਵਧਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਵਿਭਾਗਾਂ ਤੋਂ ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਰਾਜ ਵਿਧਾਨ ਸਭਾ ਦੇ ਮਾਨਸੂਨ ਪੱਧਰ ਵਿਚ ਕਾਨੂੰਨ ਬਣਾਉਣਗੇ।

ਦਸ ਦਈਏ ਕਿ ਗੋਆ ਵਿਧਾਨ ਸਭਾ ਦਾ ਮਾਨਸੂਨ ਪੱਧਰ 15 ਜੁਲਾਈ ਤੋਂ ਸ਼ੁਰੂ ਹੋਵੇਗਾ। ਗੋਆ ਵਿਚ ਵਿਆਹ ਤੋਂ ਪਹਿਲਾਂ ਐਚਆਈਵੀ ਦੀ ਜਾਂਚ ਵਾਲੇ ਕਾਨੂੰਨ ਨੂੰ ਪਹਿਲੀ ਵਾਰ ਨਹੀਂ ਲਿਆਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2006 ਵਿਚ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਸੀ। ਤਤਕਾਲੀਨ ਸਿਹਤ ਮੰਤਰੀ ਦਯਾਨੰਦ ਨਾਰਵੇਕਰ ਨੇ ਇਕ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਵਿਚ ਗੋਆ ਕੈਬਨਿਟ ਨੇ ਵਿਆਹ ਤੋਂ ਪਹਿਲਾਂ ਐਚਆਈਵੀ ਪਰੀਖਣ ਨੂੰ ਲਾਜ਼ਮੀ ਬਣਾਉਣ ਵਾਲੇ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ।

ਹਾਲਾਂਕਿ ਇਹ ਪੂਰੀ ਤਰੀਕੇ ਨਾਲ ਲਾਗੂ ਨਹੀਂ ਹੋ ਸਕਿਆ ਸੀ। ਹੁਣ ਤਕ ਗੋਆ ਵਿਚ ਅਜਿਹੀ ਕੋਈ ਵੀ ਵਿਵਸਥਾ ਨਹੀਂ ਹੈ। ਗੋਆ ਦੇ ਸਿਹਤ ਮੰਤਰੀ ਤੋਂ ਇਲਾਵਾ ਡਿਪਟੀ ਸੀਐਮ ਵੀ ਅਪਣੇ ਇਕ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ। ਵਿਜੇ ਸਰਦੇਸਾਈ ਨੇ ਕਰਨਾਟਕ ਮਾਮਲੇ ਨੂੰ ਲੈ ਕੇ ਇਕ ਬਿਆਨ ਦਿੱਤਾ ਜਿਸ ਵਿਚ ਉਹਨਾਂ ਨੇ ਕਾਂਗਰਸ ਵਿਧਾਇਕਾਂ ਦੀ ਤੁਲਨਾ ਬਾਂਦਰਾਂ ਨਾਲ ਕਰ ਦਿੱਤੀ।

ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਕਈ ਬਾਂਦਰ ਹਨ। ਉਹਨਾਂ ਨੇ ਉਹਨਾਂ ਬਾਰੇ ਮੀਡੀਆ ਵਿਚ ਪੜ੍ਹਿਆ ਹੈ। ਉਹਨਾਂ ਨੂੰ ਉੱਥੇ ਰਹਿਣ ਦੇਣ ਉਹ ਉਹਨਾਂ ਨੂੰ ਆਪਣੇ ਵੱਲ ਨਹੀਂ ਆਉਣ ਦੇਣਾ ਚਾਹੁੰਦੇ।