ਨਵੀਂ ਦਿੱਲੀ: ਮਹਾਂਰਾਸ਼ਟਰ ਦੇ ਜਲ ਸੰਭਾਲ ਮੰਤਰੀ ਤਾਨਾਜੀ ਸਾਵੰਤ ਵਿਰੁਧ ਐਨਸੀਪੀ ਕੇਕੜਾ ਪ੍ਰੋਟੈਸਟ ਕਰ ਰਹੀ ਹੈ। ਪੁਣੇ ਵਿਚ ਸਾਵੰਤ ਦੇ ਘਰ ਤੋਂ ਬਾਹਰ ਐਨਸੀਪੀ ਵਰਕਰਾਂ ਨੇ ਜਿੰਦਾ ਕੇਕੜੇ ਛੱਡ ਦਿੱਤਿ। ਇਸ ਤੋਂ ਪਹਿਲਾਂ 5 ਜੁਲਾਈ ਨੂੰ ਐਨਸੀਪੀ ਵਰਕਰ ਪੁਲਿਸ ਕੋਲ ਪਹੁੰਚੇ ਅਤੇ ਉਹਨਾਂ ਨੇ ਕੇਕੜਾ ਸੌਂਪ ਕੇ ਕਾਰਵਾਈ ਕਰਨ ਦੀ ਮੰਗ ਕੀਤੀ। ਇਹ ਅਨੋਖੇ ਤਰ੍ਹਾਂ ਦਾ ਪ੍ਰੋਟੈਸਟ ਤਾਨਾਜੀ ਸਾਵੰਤ ਦੇ ਇਕ ਬਿਆਨ ਨੂੰ ਲੈ ਕੇ ਬਣਾਇਆ ਗਿਆ ਹੈ।
ਮਹਾਰਾਸ਼ਟਰ ਦੇ ਜਲ ਸੰਭਾਲ ਤਾਨਾਜੀ ਸਾਵੰਤ ਨੇ ਅਜਿਹਾ ਦਾਵਾ ਕੀਤਾ ਸੀ ਕਿ ਮਹਾਂਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿਚ ਤਿਵਾਰੇ ਬੰਨ ਕੇਕੜਿਆਂ ਕਰ ਕੇ ਟੁੱਟਿਆ ਹੈ। ਦਾਅਵਾ ਸੀ ਕਿ ਕੇਕੜਿਆਂ ਨੇ ਦੀਵਾਰ ਨੂੰ ਖੋਖਲਾ ਕਰ ਦਿੱਤਾ ਜਿਸ ਨਾਲ ਬੰਨ ਟੁੱਟ ਗਿਆ ਅਤੇ 18 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਐਨਸੀਪੀ ਦੇ ਆਗੂਆਂ ਦਾ ਕਹਿਣਾ ਹੈ ਕਿ ਜੇ ਮੰਤਰੀ ਸੋਚਦੇ ਹਨ ਕਿ ਕੇਕੜਿਆਂ ਨੇ ਬੰਨ ਤੋੜਿਆ ਹੈ ਤਾਂ ਕੇਕੜਿਆਂ ਵਿਰੁਧ ਹੱਤਿਆ ਲਈ ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਦਸ ਦਈਏ ਕਿ ਭਾਰੀ ਬਾਰਿਸ਼ ਕਾਰਨ 3 ਜੁਲਾਈ ਨੂੰ ਮਹਾਂਰਾਸ਼ਟਰ ਦੇ ਰਤਨਾਗਿਰੀ ਵਿਚ ਤਿਵਾਰੇ ਬੰਨ ਟੁੱਟ ਗਿਆ ਸੀ। 12 ਘਰ ਵਹਿ ਗਏ ਹਨ। ਇਸ ਬੰਨ ਦਾ ਨਿਰਮਾਣ 2004 ਵਿਚ ਕੀਤਾ ਗਿਆ ਸੀ। ਇਸ ਹਾਦਸੇ ਤੋਂ ਬਾਅਦ ਦੇਵੇਂਦਰ ਫੜਨਵੀਸ ਨੇ ਜਾਂਚ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪਰਵਾਰਾਂ ਨੂੰ 4 ਲੱਖ ਰੁਪਏ ਮੁਆਵਜੇ ਦਾ ਐਲਾਨ ਕੀਤਾ ਗਿਆ ਸੀ।