ਭਾਜਪਾ ਨੇਤਾ ਨੇ ਨਵਜੋਤ ਸਿੱਧੂ ਨੂੰ ਦੱਸਿਆ ਸਰਕਾਰੀ ਖ਼ਜਾਨੇ ਤੇ ਬੋਝ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਧੂ ਇਸ ਸਮੇਂ ਉਹਨਾਂ ਦਾ ਮੰਤਰਾਲਾ ਬਦਲੇ ਜਾਣ ਤੇ ਕਾਫੀ ਨਾਰਾਜ਼ ਹਨ

Tarun Chugh

ਨਵੀਂ ਦਿੱਲੀ- ਪੰਜਾਬ ਵਿਚ ਨਵਜੋਤ ਸਿੱਧੂ ਇਕ ਵਾਰ ਫਿਰ ਆਪਣੀ ਹੀ ਸਰਕਾਰ ਦੇ ਲਈ ਵੱਡਾ ਨੁਕਸਾਨ ਬਣ ਸਕਦੇ ਹਨ ਦਰਅਸਲ ਉਹਨਾਂ ਖਿਲਾਫ਼ ਭਾਜਪਾ ਨੇਤਾ ਤਰੁਣ ਚੁਗ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੇ ਮੰਤਰੀ ਪਦ ਦੀ ਸਹੁੰ ਤਾਂ ਚੁੱਕ ਲਈ ਪਰ ਅਜੇ ਤੱਕ ਉਹਨਾਂ ਨੇ ਕਾਰੋਬਾਰ ਨਹੀਂ ਸੰਭਾਲਿਆ ਫਿਰ ਵੀ ਉਹ ਮੰਤਰੀ ਦੇ ਰੂਪ ਵਿਚ ਮਿਲਣ ਵਾਲੀ ਸੈਲਰੀ ਦਾ ਪੂਰਾ ਲਾਭ ਚੁੱਕ ਰਹੇ ਹਨ।

 



 

 

ਚਿੱਠੀ ਵਿਚ ਲਿਖਿਆ ਗਿਆ ਹੈ ਕਿ ਸਿੱਧੂ ਅਤੇ ਸੀਐਮ ਦੇ ਵਿਚਕਾਰ ਵਿਵਾਦ ਨੇ ਸਵਧਾਨਿਕ ਸੰਕਟ ਪੈਦਾ ਕਰ ਦਿੱਤਾ ਹੈ। ਤਰੁਣ ਚੁਗ ਨੇ ਕਿਹਾ ਕਿ ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਜੇ ਪੰਜਾਬ ਦੇ ਹੱਕ ਵਿਚ ਕੋਈ ਫੈਸਲਾ ਕਰਣ ਜੇ ਮੰਤਰੀ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਦੀ ਜਗ੍ਹਾਂ ਤੇ ਕੋਈ ਹੋਰ ਵਿਭਾਗ ਦਾ ਕੰਮ ਦੇਖਣ।

ਇਸ ਤੋਂ ਇਲਾਵਾ ਜੇ ਉਹ ਬਿਨ੍ਹਾਂ ਕਿਸੇ ਕੰਮ ਤੋਂ ਸੈਲਰੀ ਲੈ ਰਹੇ ਹਨ ਤਾਂ ਉਹਨਾਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਸਿੱਧੂ ਇਸ ਸਮੇਂ ਉਹਨਾਂ ਦਾ ਮੰਤਰਾਲਾ ਬਦਲੇ ਜਾਣ ਤੇ ਕਾਫੀ ਨਾਰਾਜ਼ ਹਨ। ਬੀਤੀ ਛੇ ਜੂਨ ਨੂੰ ਉਹਨਾਂ ਤੋਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦਾ ਵਿਭਾਗ ਵਾਪਸ ਲੈ ਲਿਆ ਗਿਆ ਸੀ

ਅਤੇ ਉਹਨਾਂ ਨੂੰ ਊਰਜਾ ਅਤੇ ਨਵਿਆਉਣਯੋਗ ਊਰਜਾ ਵਿਭਾਗ ਦਾ ਕੰਮ ਸੌਪ ਦਿੱਤਾ ਸੀ। ਅਮਰਿੰਦਰ ਸਿੰਘ ਨੇ ਉਹਨਾਂ ਤੋਂ ਵਿਭਾਗ ਵਾਪਸ ਲੈਂਦੇ ਹੋਏ ਉਹਨਾਂ ਦੇ ਮਾੜੇ ਪ੍ਰਦਰਸ਼ਨ ਕਾਰਨ ਉਨਾਂ ਨੂੰ ਦੋਸ਼ੀ ਠਹਿਰਾਇਆ ਸੀ ਇਸ ਤੋਂ ਬਾਅਦ ਦੋਨਾਂ ਵਿਚਕਾਰ ਕਾਫੀ ਤਣਾਅ ਬਣਿਆ ਹੋਇਆ ਸੀ।