ਮਾਂ ਬਾਪ ਨੇ ਪਬਜ਼ੀ ਗੇਮ ਖੇਡਣ ਤੋਂ ਰੋਕਿਆ ਤਾਂ ਬੱਚੇ ਨੇ ਕੀਤੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਰਸੇਮ ਰਾਤ ਦੇ 12 ਵਜੇ ਤੱਕ ਗੇਮ ਖੇਡਦਾ ਰਹਿੰਦਾ ਸੀ

The child committed suicide after preventing playing a game

ਜੀਂਦ- ਸ਼ਹਿਰ ਦੀ ਸ਼ਿਵਪੁਰੀ ਕਲੋਨੀ ਵਿਚ ਬੀਤੀ ਰਾਤ ਇਕ ਏਐਸਆਈ ਦੇ 17 ਸਾਲ ਦੇ ਲੜਕੇ ਨੇ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਪਰਵਾਰ ਦੇ ਅਨੁਸਾਰ ਕਿਸ਼ੋਰ ਪਿਛਲੇ ਇਕ ਸਾਲ ਤੋਂ ਪਬਜੀ ਗੇਮ ਖੇਡ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਨੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਦੱਸਿਆ ਕਿ ਇੱਥੋ ਦੀ ਸ਼ਿਵਪੁਰੀ ਕਲੋਨੀ ਨਿਵਾਸੀ ਅਤੇ ਕੈਥਲ ਵਿਚ ਏਐਸਆਈ ਦੀ ਸੀਮਾ ਤੇ ਤੈਨਾਤ ਸੱਤਿਆਵਾਨ ਦਾ 17 ਸਾਲ ਦਾ ਬੇਟਾ ਤਰਸੇਮ ਦਸਵੀਂ ਤੱਕ ਦੀ ਪੜ੍ਹਾਈ ਕਰ ਕੇ ਘਰ ਵਿਚ ਹੀ ਰਹਿੰਦਾ ਸੀ।

ਉਹ ਪਿਛਲੇ ਇਕ ਸਾਲ ਤੋਂ ਆਪਣਾ ਜ਼ਿਆਦਾਤਰ ਸਮਾਂ ਫੋਨ ਤੇ ਹੀ ਬਿਤਾਉਣ ਲੱਗਾ ਪਿਛਲੇ ਇਕ ਮਹੀਨੇ ਤੋਂ ਹੀ ਪਰਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਫੋਨ ਤੇ ਪਬਜੀ ਗੇਮ ਖੇਡ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪਰਵਾਰ ਨੇ ਕਈ ਵਾਰ ਉਸ ਨੂੰ ਪਬਜੀ ਗੇਮ ਖੇਡਣ ਤੋਂ ਮਨ੍ਹਾਂ ਕੀਤਾ ਪਰ ਉਹ ਨਾ ਮੰਨਿਆ। ਤਰਸੇਮ ਰਾਤ ਦੇ 12 ਵਜੇ ਤੱਕ ਗੇਮ ਖੇਡਦਾ ਰਹਿੰਦਾ ਸੀ। ਸ਼ਨੀਵਾਰ ਰਾਤ ਨੂੰ ਕਰੀਬ 9 ਵਜੇ ਤਰਸੇਮ ੜੋਟੀ ਖਾ ਕੇ ਆਪਣੇ ਕਮਰੇ ਵਿਚ ਚਲਾ ਗਿਆ।

ਪਰਵਾਰ ਨੇ ਸੋਚਿਆ ਕਿ ਉਹ ਸੌ ਗਿਆ ਜਦੋਂ ਤਰਸੇਮ ਦੀ ਮਾਂ ਕਿਸੇ ਕੰਮ ਦੇ ਲਈ ਉਸ ਦੇ ਕਮਰੇ ਵਿਚ ਗਈ ਤਾਂ ਤਰਸੇਮ ਦੇ ਗਲ ਵਿਚ ਫਾਂਸੀ ਦਾ ਫੰਦਾ ਸੀ। ਤਰਸੇਮ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਸਪਤਾਲ ਵਿਚ ਪਹੁੰਚੀ ਪੁਲਿਸ ਨੇ ਐਤਵਾਰ ਸਵੇਰੇ ਲਾਸ਼ ਦਾ ਪੋਸਟਮਾਰਟਮ ਕਰ ਕੇ ਲਾਸ਼ ਪਰਵਾਰ ਨੂੰ ਦੇ ਦਿੱਤੀ। ਪਰਵਾਰ ਦੇ ਅਨੁਸਾਰ ਤਰਸੇਮ ਨੇ ਗੇਮ ਦੇ ਕਾਰਨ ਹੀ ਆਤਮ ਹੱਤਿਆਂ ਕੀਤੀ ਹੈ।