ZOMATO ਨੂੰ ਚਿਕਨ ਬਟਰ ਮਸਾਲਾ ਭੇਜਣਾ ਪਿਆ ਮਹਿੰਗਾ , ਭਰਨਾ ਪਿਆ ਭਾਰੀ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੂਜੀ ਵਾਰ ਆਰਡਰ ਕਰਨ 'ਤੇ ਵੀ ਭੇਜੀ ਨੌਨਵੈਜ ਡਿਸ਼

zomato

ਪੁਣੇ- ਅੱਜ ਕੱਲ ਦੇ ਆਧੁਨਿਕ ਯੁੱਗ ‘ਚ ਹਰ ਚੀਜ਼ ਆਧੁਨਿਕ ਹੁੰਦੀ ਜਾ ਰਹੀ ਹੈ। ਇਸੇ 'ਚ ਹੁਣ ਖਾਣਾ ਮੰਗਵਾਉਣਾ ਵੀ ਆਸਾਨ ਹੁੰਦਾ ਜਾ ਰਿਹਾ ਹੈ। ZOMATO , SWIGGY , UBER EATS  ਵਰਗੀਆਂ ਐਪਸ ਸਦਕਾ ਹੁਣ ਤੁਹਾਡਾ ਖਾਣਾ ਤੁਹਾਡੇ ਕੋਲ ਘਰ ਕੁਝ ਹੀ ਮਿੰਟਾ ‘ਚ ਪਹੁੰਚ ਜਾਂਦਾ ਹੈ ਪਰ ਅਕਸਰ ਜਲਦੀ 'ਚ ਹੋਟਲ ਵਾਲੇ ਜਾਂ ਤੁਹਾਡੇ ਆਰਡਰ ਪਹੁੰਚਾਉਣ ਵਾਲੇ ZOMATO ਵਾਲੇ ਨੌਜਵਾਨ ਤੋਂ ਗ਼ਲਤੀ ਹੋ ਜਾਂਦੀ ਹੈ ਪਰ ਕਈ ਵਾਰ ਗ਼ਲਤੀ ਬਹੁਤ ਮਹਿੰਗੀ ਪੈ ਗਈ।

ਪੁਣੇ ਸ਼ਹਿਰ ਦੀ ਕੰਜ਼ਿਊਮਰ ਕੋਰਟ ਨੇ ਫੂਡ ਡਲਿਵਰੀ ਫਰਮ ਜ਼ੋਮੈਟੋ ਅਤੇ ਪੁਣੇ ਦੇ ਇਕ ਹੋਟਲ ‘ਤੇ 55 ਹਜ਼ਾਰ ਰੁਪਏ ਦਾ ਜੁਰਮਾਨਾ ਠੋਕਿਆ ਹੈ। ਦਰਅਸਲ ਵਕੀਲ ਸ਼ਨਮੁਖ ਦੇਸ਼ਮੁਖ 31 ਮਈ ਨੂੰ ਪੁਣੇ ਗਏ ਸਨ। ਉਹਨਾਂ ਨੇ ਜ਼ੋਮੈਟੋ ਜ਼ਰੀਏ ਪਨੀਰ ਮਸਾਲਾ ਆਰਡਰ ਕੀਤਾ ਪਰ ਜੋ ਪਹੁੰਚਿਆ ਉਹ ਦੇਖਕੇ ਹੈਰਾਨ ਰਹਿ ਗਏ। ਪਨੀਰ ਮਸਾਲਾ ਦੀ ਥਾਂ ਉਹਨਾਂ ਨੂੰ ਚਿਕਨ ਬਟਰ ਮਸਾਲਾ ਭੇਜ ਦਿੱਤਾ।

ਇਹ ਹੀ ਨਹੀਂ ਉਹਨਾਂ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ‘ਤੇ ਰੈਸਟੋਰੈਂਟ ਨੇ ਪਨੀਰ ਬਟਰ ਮਸਾਲਾ ਭੇਜਣ ਦੀ ਗੱਲ ਕੀਤੀ ਪਰ ਦੂਸਰੀ ਵਾਰ ਵੀ ਉਨ੍ਹਾਂ ਨੂੰ ਬਟਰ ਚਿਕਨ ਮਸਾਲਾ ਹੀ ਭੇਜਿਆ। ਉਹਨਾਂ ਸਾਫ ਕੀਤਾ ਕਿ ਦੂਜੀ ਵਾਰ ਕਿਸੇ ਗ਼ਲਤੀ ਦੀ ਉਮੀਦ ਨਾ ਰੱਖਦੇ ਹੋਏ ਖਾ ਲਿਆ ਪਰ ਉਹ ਵੀ ਨੌਨਵੈਜ ਡਿਸ਼ ਨਿਕਲੀ। ਹੁਣ ਇਸ ਮਾਮਲੇ 'ਚ ਲਾਪਰਵਾਹੀ ਦੇ ਦੋਸ਼ 'ਚ ਜੁਰਮਾਨੇ ਦੇ 50 ਹਜ਼ਾਰ ਅਤੇ ਮਾਨਸਿਕ ਪਰੇਸ਼ਾਨੀ ਲਈ 5 ਹਜ਼ਾਰ ਰੁਪਏ ਦੇਸ਼ਮੁਖ ਨੂੰ ਮਿਲਣਗੇ।

ਦੂਜੇ ਪਾਸੇ ਜ਼ੋਮੈਟੋ ਅਨੁਸਾਰ, ਵਕੀਲ ਵੱਲੋਂ ਫੂਡ ਡਿਲਵਰੀ ਪਲੈਟਫਾਰਮ ਨੂੰ ਬਦਨਾਮ ਕਰਨ ਲਈ ਇਹ ਸ਼ਿਕਾਇਤ ਕੀਤੀ ਜਦਕਿ ZOMATO ਵੱਲੋਂ ਉਸ ਦੀ ਸਾਰੀ ਰਕਮ ਵਾਪਸ ਕਰ ਦਿੱਤੀ ਗਈ ਸੀ। ਜ਼ੋਮੈਟੋ ਨੇ ਕੰਜ਼ਿਊਮਰ ਕੋਰਟ ਨੂੰ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਸ ਦੀ ਕੋਈ ਗ਼ਲਤੀ ਨਹੀਂ। ਇਹ ਗ਼ਲਤੀ ਉਸ ਹੋਟਲ ਦੀ ਹੈ ਜਿਸਨੇ ਗ਼ਲਤ ਡਿਸ਼ ਭੇਜੀ ਸੀ। ਫੋਰਮ ਵੱਲੋਂ ਜ਼ੋਮੈਟੋ ਬਰਾਬਰ ਦੋਸ਼ੀ ਕਰਾਰ ਦਿੰਦਿਆਂ ਜੁਰਮਾਨਾ ਠੋਕਿਆ। ਜਿਕਰਯੋਗ ਹੈ ਕਿ ਹੋਟਲ ਨੇ ਆਪਣੀ ਗ਼ਲਤੀ ਮੰਨ ਲਈ ਹੈ।