GOOD NEWS! ਅਗਲੇ ਤਿੰਨ ਮਹੀਨੇ ਆਵੇਗੀ ਜ਼ਿਆਦਾ ਸੈਲਰੀ, ਪੀਐਫ ਖਾਤੇ ਵਿਚ ਖੁਦ ਪੈਸੇ ਪਾਵੇਗੀ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੌਕਰੀ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ ਕਿ ਉਹਨਾਂ ਨੂੰ ਅਗਲੇ ਤਿੰਨ ਮਹੀਨਿਆਂ ਵਿਚ ਜ਼ਿਆਦਾ ਤਨਖ਼ਾਹ ਮਿਲੇਗੀ।

PM Modi

ਨਵੀਂ ਦਿੱਲੀ: ਨੌਕਰੀ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ ਕਿ ਉਹਨਾਂ ਨੂੰ ਅਗਲੇ ਤਿੰਨ ਮਹੀਨਿਆਂ ਵਿਚ ਜ਼ਿਆਦਾ ਤਨਖ਼ਾਹ ਮਿਲੇਗੀ। ਦਰਅਸਲ ਮੋਦੀ ਸਰਕਾਰ ਅਗਲੇ ਤਿੰਨ ਮਹੀਨੇ ਤੱਕ ਤੁਹਾਡੇ ਪੀਐਫ ਖਾਤੇ ਵਿਚ ਪੈਸੇ ਪਾਉਣ  ਜਾ ਰਹੀ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਮੌਜੂਦਾ ਯੋਜਨਾ ਅਗਸਤ ਤੱਕ ਵਧਾਏ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਸਰਕਾਰ ਕਰਮਚਾਰੀਆਂ ਅਤੇ ਮਾਲਕਾਂ ਦਾ ਭਵਿੱਖ ਨਿਧੀ ਵਿਚ ਯੋਗਦਾਨ ਰਾਸ਼ੀ ਦੇਵੇਗੀ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਭਵਿੱਖ ਨਿਧੀ ਵਿਚ ਮਾਲਕ ਅਤੇ ਕਰਮਚਾਰੀਆਂ ਦਾ 12-12 ਫੀਸਦੀ ਮਿਲਾ ਕੇ ਕੁੱਲ 24 ਫੀਸਦੀ ਯੋਗਦਾਨ ਸਰਕਾਰ ਕਰ ਰਹੀ ਹੈ।

ਸਰਕਾਰ ਵੱਲੋਂ ਮਾਲਕ ਅਤੇ ਕਰਮਚਾਰੀ ਦੇ ਹਿੱਸੇ ਦੇ ਭਵਿੱਖ ਨਿਧੀ ਦੇ ਭੁਗਤਾਨ ਦੀ ਯੋਜਨਾ ਨੂੰ ਹੋਰ 3 ਮਹੀਨੇ ਲਈ ਵਧਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਇਕ ਪਾਸੇ ਤਿੰਨ ਮਹੀਨਿਆਂ ਤੱਕ ਕਰਮਚਾਰੀਆਂ ਦੇ ਖਾਤੇ ਵਿਚ ਜ਼ਿਆਦਾ ਤਨਖ਼ਾਹ ਆਵੇਗੀ। ਉੱਥੇ ਹੀ ਮਾਲਕਾਂ ਨੂੰ ਵੱਡਾ ਆਰਥਕ ਫਾਇਦਾ ਹੋਵੇਗਾ।

ਇਹ ਯੋਜਨਾ ਉਹਨਾ ਯੂਨਿਟਾਂ ਲਈ ਹੈ, ਜਿੱਥੇ ਕਰਮਚਾਰੀਆਂ ਦੀ ਗਿਣਤੀ 100 ਤੱਕ ਹੈ ਅਤੇ ਉਹਨਾਂ ਵਿਚੋਂ 90 ਫੀਸਦੀ ਕਰਮਚਾਰੀਆਂ ਦੀ ਤਨਖ਼ਾਹ 15 ਹਜ਼ਾਰ ਰੁਪਏ ਤੋਂ ਘੱਟ ਹੈ। ਇਸ ਤੋਂ ਪਹਿਲਾਂ ਇਹ ਯੋਜਨਾ ਮਾਰਚ, ਅਪ੍ਰੈਲ ਅਤੇ ਮਈ ਲਈ ਸੀ, ਜਿਸ ਨੂੰ ਹੁਣ ਵਧਾ ਕੇ ਜੂਨ, ਜੁਲਾਈ ਅਤੇ ਅਗਸਤ ਤੱਕ ਕਰ ਦਿੱਤਾ ਹੈ।