ਮਜ਼ਦੂਰ ਦੀ ਧੀ ਨੇ 10ਵੀਂ ਕਲਾਸ ਵਿੱਚੋਂ ਹਾਸਲ ਕੀਤਾ ਪਹਿਲਾ ਸਥਾਨ, ਮਿਲਿਆ ਇਹ ਵੱਡਾ ਤੋਹਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਮਜ਼ਦੂਰ ਦੀ ਧੀ ਭਾਰਤੀ ਖੰਡੇਕਰ ਨੂੰ 10 ਵੀਂ ਜਮਾਤ ਵਿੱਚ ......

FILE PHOTO

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਮਜ਼ਦੂਰ ਦੀ ਧੀ ਭਾਰਤੀ ਖੰਡੇਕਰ ਨੂੰ 10 ਵੀਂ ਜਮਾਤ ਵਿੱਚ ਪਹਿਲੀ ਜਮਾਤ ਪਾਸ ਕਰਨ ਤੋਂ ਬਾਅਦ ਨਗਰ ਨਿਗਮ ਵੱਲੋਂ ਫਲੈਟ ਦਿੱਤਾ ਗਿਆ।

ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਭਾਰਤੀ ਖੰਡੇਕਰ ਦੀ ਅਗਲੀ ਸਿਖਿਆ ਨੂੰ ਮੁਫਤ ਕਰਵਾਉਣ ਦਾ ਫੈਸਲਾ ਵੀ ਕੀਤਾ ਹੈ। ਭਾਰਤੀ ਨੇ ਕਿਹਾ, ‘ਮੈਂਨੂੰ ਉਤਸ਼ਾਹ ਕਰਨ ਲਈ ਮੈਂ ਮੇਰੇ ਮਾਪਿਆਂ ਦਾ ਧੰਨਵਾਦ ਕਰਦੀ ਹਾਂ। ਸਾਡੇ ਕੋਲ ਰਹਿਣ ਲਈ ਘਰ ਨਹੀਂ ਸੀ, ਅਸੀਂ ਫੁੱਟਪਾਥ 'ਤੇ ਰਹਿ ਰਹੇ ਸੀ।

ਭਾਰਤੀ ਖੰਡੇਕਰ ਨੇ ਅੱਗੇ ਕਿਹਾ, ‘ਮੈਂ ਆਈਏਐਸ ਅਧਿਕਾਰੀ ਬਣਨਾ ਚਾਹੁੰਦਾ ਹਾਂ। ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਕਿ ਇਹ ਘਰ ਸਾਨੂੰ ਦੇਣ ਲਈ ਅਤੇ ਮੇਰੀ ਅਗਲੀ ਵਿੱਦਿਆ ਮੁਫਤ ਕਰਵਾਉਣ ਲਈ। 

 ਇਸਦੇ ਨਾਲ ਹੀ ਪਹਿਲਾਂ  ਭਿੰਡ ਮੱਧ ਪ੍ਰਦੇਸ਼ ਇਕ ਪਿੰਡ ਦੀ 15 ਸਾਲਾ ਵਿਦਿਆਰਥਣ ਨੇ 10ਵੀਂ ਦੀ ਬੋਰਡ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 98.75 ਫ਼ੀ ਸਦੀ ਅੰਕ ਹਾਸਲ ਕੀਤੇ ਸਨ। ਇਹ ਕੁੜੀ ਅਪਣੀ ਪੜ੍ਹਾਈ ਜਾਰੀ ਰੱਖਣ ਲਈ ਸਾਈਕਲ ਚਲਾ ਕੇ 24 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਕੂਲ ਆਉਂਦੀ-ਜਾਂਦੀ ਸੀ।

ਅਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਖ਼ੁਸ਼ ਰੋਸ਼ਨੀ ਭਦੌਰੀਆ ਪ੍ਰਸ਼ਾਸਨਿਕ ਸੇਵਾ 'ਚ ਅਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਇਸ ਕੁੜੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਅਪਣੀ ਬੇਟੀ ਦੀ ਇਸ ਉਪਲਬਧੀ 'ਤੇ ਮਾਣ ਹੈ।

ਅਤੇ ਹੁਣ ਸਕੂਲ ਆਉਣ-ਜਾਣ ਲਈ ਉਸ ਲਈ ਸਾਈਕਲ ਦੀ ਬਜਾਏ ਕੋਈ ਹੋਰ ਸਹੂਲਤ ਉਪਲਬਧ ਕਰਵਾਇਆ ਜਾਵੇਗਾ। ਰੋਸ਼ਨੀ ਚੰਬਲ ਖੇਤਰ ਦੇ ਭਿੰਡ ਜ਼ਿਲ੍ਹੇ ਦੇ ਅਜਨੋਲ ਪਿੰਡ ਦੀ ਰਹਿਣ ਵਾਲੀ ਹੈ।

ਅਤੇ ਉਸ ਨੇ ਮੱਧ ਪ੍ਰਦੇਸ਼ ਸੈਕੰਡਰੀ ਸਿਖਿਆ ਬੋਰਡ ਦੇ 10ਵੀਂ ਬੋਰਡ ਦੀ ਪ੍ਰੀਖਿਆ 'ਚ 98.75 ਫੀਸਦੀ ਅੰਕ ਹਾਸਲ ਕਰ ਕੇ 8ਵਾਂ ਰੈਂਕ ਹਾਸਲ ਕੀਤਾ  ਸੀ ਮੇਹਗਾਂਵ ਸਰਕਾਰੀ ਕੰਨਿਆ ਹਾਈ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਰੀਸ਼ਚੰਦਰ ਸ਼ਰਮਾ ਨੇ ਰੋਸ਼ਨੀ ਦੀ ਉਪਲਬਧੀ ਅਤੇ ਦ੍ਰਿੜ ਹੌਂਸਲੇ ਲਈ ਉਸ ਦੀ ਸ਼ਲਾਘਾ ਕੀਤੀ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ