ਲਾਕਡਾਊਨ ਵਿੱਚ 850 ਕਿਲੋਮੀਟਰ ਸਾਇਕਲ ਚਲਾ ਕੇ ਨੌਜਵਾਨ ਪਹੁੰਚਿਆ ਵਿਆਹ ਕਰਵਾਉਣ,ਹੋ ਗਿਆ ਕੁਆਰੰਟਾਈਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਰੀ ਦੁਨੀਆ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜ ਰਹੀ ਹੈ। ਇਸ ਮਾਰੂ ਵਾਇਰਸ ਕਾਰਨ ਭਾਰਤ ਵਿਚ ਤਾਲਾਬੰਦੀ ਲਾਗੂ ਕੀਤੀ ਗਈ  ਹੈ।

file photo

ਨਵੀਂ ਦਿੱਲੀ : ਸਾਰੀ ਦੁਨੀਆ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜ ਰਹੀ ਹੈ। ਇਸ ਮਾਰੂ ਵਾਇਰਸ ਕਾਰਨ ਭਾਰਤ ਵਿਚ ਤਾਲਾਬੰਦੀ ਲਾਗੂ ਕੀਤੀ ਗਈ  ਹੈ। ਜਿਸ ਕਾਰਨ ਲੋਕਾਂ ਦਾ ਕੰਮ ਠੱਪ ਹੋ ਗਿਆ ਹੈ ਅਤੇ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਪਰ ਇਹਨਾਂ ਕੈਦੀਆਂ ਵਿਚੋਂ ਇਕ ਨੌਜਵਾਨ ਅਜਿਹਾ ਵੀ ਹੈ ਜਿਸਨੇ ਵਿਆਹ ਕਰਾਉਣ ਲਈ ਇਕ ਹਜ਼ਾਰ ਕਿਲੋਮੀਟਰ ਲੰਬਾ ਸਫਰ ਸਾਇਕਲ ਤੇ ਪੂਰਾ ਕਰਨ ਦਾ ਫੈਸਲਾ ਕੀਤਾ।

ਇਹ ਵੱਖਰੀ ਗੱਲ ਹੈ ਕਿ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ।
ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਕੁਆਰੰਟੀਨ ਸੈਂਟਰ ਪਹੁੰਚੇ ਸੋਨੂੰ ਕੁਮਾਰ ਚੌਹਾਨ ਦਾ ਵਿਆਹ ਨਹੀਂ ਹੋ ਸਕਿਆ ਸੋਨੂੰ ਕੁਮਾਰ ਚੌਹਾਨ ਮਹਾਰਾਜਗੰਜ ਜ਼ਿਲੇ ਦੇ ਪਿਪਰਾ ਰਸੂਲਪੁਰ ਪਿੰਡ ਦਾ ਵਸਨੀਕ ਹੈ। ਉਹ ਪੰਜਾਬ ਦੇ  ਲੁਧਿਆਣਾ ਵਿੱਚ ਟਾਈਲਾਂ ਦਾ ਕੰਮ ਕਰਦਾ ਹੈ।

ਤਾਲਾਬੰਦੀ ਲੱਗਣ ਤੋਂ ਬਅਦ ਕੰਮ ਬੰਦ ਹੋ ਗਿਆ ਤਾਂ ਸੋਨੂੰ ਕੁਮਾਰ ਚੌਹਾਨ ਨੂੰ ਆਪਣੇ ਘਰ ਦੀ ਚਿੰਤਾ ਸਤਾਉਣ ਲੱਗ ਪਈ । ਸੋਨੂੰ ਕੁਮਾਰ ਦਾ ਵਿਆਹ 15 ਅਪ੍ਰੈਲ ਨੂੰ ਤੈਅ ਹੋਇਆ ਸੀ। ਉਸਦਾ ਵਿਆਹ  ਉਸਦੇ ਪਿੰਡ ਤੋਂ ਲਗਭਗ 25 ਕਿਲੋਮੀਟਰ ਦੂਰ ਹੋਣਾ ਸੀ।

ਸੋਨੂੰ ਆਪਣੇ ਚਾਰ ਸਾਥੀਆਂ ਨਾਲ ਸਾਇਕਲ ਤੇ ਹੀ ਲੁਧਿਆਣਾ ਤੋਂ  ਚਲ ਪਿਆ। ਛੇ ਦਿਨਾਂ ਵਿਚ 850 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਸੋਨੂੰ ਆਪਣੇ ਸਾਥੀਆਂ ਨਾਲ ਬਲਰਾਮਪੁਰ ਪਹੁੰਚ ਗਿਆ, ਜਿਥੇ ਪੁਲਿਸ ਨੇ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਰੋਕ ਲਿਆ। ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। 

ਸੋਨੂੰ ਅਤੇ ਉਸਦੇ ਚਾਰ ਸਾਥੀਆਂ ਨੂੰ ਬਲਰਾਮਪੁਰ ਵਿੱਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਸਮੇਂ ਸੋਨੂੰ ਬਲਰਾਮਪੁਰ ਵਿੱਚ ਕੁਆਰੰਟੀਨ ਸੈਂਟਰ ਵਿੱਚ ਹੈ। ਸੋਨੂੰ ਨੇ ਵਿਆਹ ਦਾ ਹਵਾਲਾ ਦਿੰਦਿਆਂ ਘਰ ਜਾਣ ਦੀ ਇਜਾਜ਼ਤ ਮੰਗੀ, ਪਰ ਪੁਲਿਸ-ਪ੍ਰਸ਼ਾਸਨ ਨੇ ਉਸ ਦੀ ਗੱਲ ਨਹੀਂ ਸੁਣੀ।

ਸੋਨੂੰ ਕਹਿੰਦਾ ਹੈ ਕਿ ਜੇ ਅਸੀਂ ਘਰ ਪਹੁੰਚ ਜਾਂਦੇ, ਤਾਂ ਬਿਨਾਂ ਕਿਸੇ ਝਗੜੇ ਦੇ ਵਿਆਹ ਦੀ ਸੰਭਾਵਨਾ ਹੋ ਸਕਦੀ ਸੀ ਪਰ ਹੁਣ ਵਿਆਹ ਦੀ ਤਰੀਕ ਵੀ ਲੰਘ ਗਈ ਹੈ। ਹਾਲਾਂਕਿ, ਸੋਨੂੰ ਦਾ ਮੰਨਣਾ ਹੈ ਕਿ ਜਿੰਦਾ ਰਹਿਣਾ ਮਹੱਤਵਪੂਰਨ ਹੈ। ਵਿਆਹ ਤਾਂ ਫਿਰ ਵੀ ਹੋ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।