India Global Week ਵਿਚ ਬੋਲੇ ਪੀਐਮ-ਦੁਨੀਆਂ ਦੀ ਖੁਸ਼ਹਾਲੀ ਲਈ ਹਰ ਕਦਮ ਚੁੱਕ ਰਿਹਾ ਭਾਰਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੰਡੀਆ ਗਲੋਬਲ ਵੀਕ ਨੂੰ ਸੰਬੋਧਨ ਕੀਤਾ।

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੰਡੀਆ ਗਲੋਬਲ ਵੀਕ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਜਿਹੇ ਟੈਲੇਂਟ ਦਾ ਪਾਵਰ ਹਬ ਹੈ ਜੋ ਦੁਨੀਆ ਵਿਚ ਅਪਣੀ ਪਹੁੰਚ ਦਿਖਾਉਣਾ ਚਾਹੁੰਦਾ ਹੈ। ਅਪਣੇ ਸੰਬੋਧਨ ਵਿਚ ਪੀਐਮ ਮੋਦੀ ਨੇ ਇੱਥੇ ਕੋਰੋਨਾ ਵਾਇਰਸ ਸੰਕਟ ਅਤੇ ਅਰਥਵਿਵਸਥਾ ਦੀਆਂ ਚੁਣੌਤੀਆਂ ਨੂੰ ਲੈ ਕੇ ਗੱਲਬਾਤ ਕੀਤੀ।

ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ ਭਾਰਤ ਵਿਚ ਨਿਵੇਸ਼ ਕਰ ਲਈ ਕਿਹਾ। ਪੀਐਮ ਮੋਦੀ ਨੇ ਕਿਹਾ ਕਿ ਫਿਰ ਚਾਹੇ ਸਮਾਜਕ ਮੁਸ਼ਕਿਲਾਂ ਹੋਣ ਜਾਂ ਫਿਰ ਆਰਥਕ ਦਿੱਕਤਾਂ, ਭਾਰਤ ਨੇ ਹਮੇਸ਼ਾਂ ਅੱਗੇ ਹੋ ਕੇ ਕੰਮ ਕੀਤਾ ਹੈ। ਅੱਜ ਭਾਰਤ ਕੋਰੋਨਾ ਵਾਇਰਸ ਖਿਲਾਫ ਲੜ ਰਿਹਾ ਹੈ, ਇਸ ਦੇ ਨਾਲ ਹੀ ਅਸੀਂ ਅਰਥਵਿਵਸਥਾ ਦੀ ਸਿਹਤ ‘ਤੇ ਵੀ ਨਿਗਰਾਨੀ ਰੱਖ ਰਹੇ ਹਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਦੀ ਖੁਸ਼ਹਾਲੀ ਅਤੇ ਭਲਾਈ ਲਈ ਭਾਰਤ ਹਰ ਕਦਮ ਚੁੱਕ ਲਈ ਤਿਆਰ ਹੈ। ਇਹ ਉਹ ਭਾਰਤ ਹੈ ਜੋ ਤਬਦੀਲੀ, ਪ੍ਰਦਰਸ਼ਨ ਵਿਚ ਵਿਸ਼ਵਾਸ ਰੱਖਦਾ ਹੈ। ਸੰਬੋਧਨ ਵਿਚ ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 6 ਸਾਲਾਂ ਵਿਚ ਕਈ ਅਜਿਹੇ ਫੈਸਲੇ ਕੀਤੇ ਹਨ, ਜਿਸ ਨਾਲ ਅੱਗੇ ਅਸਾਨੀ ਹੋ ਸਕੇ।

ਜੀਐਸਟੀ ਸਮੇਤ ਕਈ ਵੱਡੇ ਫੈਸਲੇ ਇਸ ਦੀ ਉਦਾਹਰਣ ਹਨ। ਕੋਰੋਨਾ ਸੰਕਟ ਦੌਰਾਨ ਅਸੀਂ ਆਮ ਆਦਮੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੁਣ ਅਰਥਵਿਵਥਾ ਨੂੰ ਹੋਰ ਵੀ ਅਸਾਨ ਬਣਾਇਆ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ, ਜਿਸ ਦੇ ਜ਼ਰੀਏ ਸਿੱਧੇ ਗਰੀਬਾਂ ਦੇ ਖਾਤਿਆਂ ਵਿਚ ਪੈਸੇ ਪਾਏ ਜਾ ਰਹੇ ਹਨ।

ਸਰਕਾਰ ਵੱਲੋਂ ਗਰੀਬਾਂ ਨੂੰ ਖਾਣਾ ਵੀ ਦਿੱਤਾ ਜਾ ਰਿਹਾ ਹੈ। ਇੰਡੀਅਨ ਗਲੋਬਲ ਵੀਕ ਵਿਚ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਵਿਚ ਜੋ ਦਵਾਈਆਂ ਬਣ ਰਹੀਆਂ ਹਨ, ਉਹ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀਆਂ ਹਨ।  ਸਾਡੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਵੀ ਬਣਾਈ ਜਾ ਰਹੀ ਹੈ, ਵੈਕਸੀਨ ਬਣਾਉਣ ਵਿਚ ਭਾਰਤ ਦਾ ਅਹਿਮ ਯੋਗਦਾਨ ਰਹਿਣ ਵਾਲਾ ਹੈ।